ਟਰੰਪ ਨੇ ਪਾਰਨ ਸਟਾਰ ਨੂੰ ਚੁਪ ਕਰਵਾਉਣ ਲਈ ਦਿਤੇ ਸੀ ਪੈਸੇ, ਸਾਬਕਾ ਵਕੀਲ ਮਾਇਕਲ ਨੇ ਮੰਨੀ ਗਲਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਬਕਾ ਵਕੀਲ ਮਾਇਕਲ ਕੋਹੇਨ ਨੇ ਅਦਾਲਤ 'ਚ ਅਪਣੀ ਗਲਤੀ ਮੰਨ ਲਈ ਹੈ ਅਤੇ ਇਸ ਤੋਂ ਟਰੰਪ ਲਈ ਮੁਸ਼ਕਲਾਂ ਵੱਧ ਸਕਦੀਆਂ ਹਨ। ਕੋਹੇਨ...

Michael Cohen and Donald Trump

ਨਿਊ ਯਾਰਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਬਕਾ ਵਕੀਲ ਮਾਇਕਲ ਕੋਹੇਨ ਨੇ ਅਦਾਲਤ 'ਚ ਅਪਣੀ ਗਲਤੀ ਮੰਨ ਲਈ ਹੈ ਅਤੇ ਇਸ ਤੋਂ ਟਰੰਪ ਲਈ ਮੁਸ਼ਕਲਾਂ ਵੱਧ ਸਕਦੀਆਂ ਹਨ। ਕੋਹੇਨ 'ਤੇ ਅੱਠ ਵੱਖ - ਵੱਖ ਅਪਰਾਧਿਕ ਮਾਮਲਿਆਂ 'ਤੇ ਕੇਸ ਚੱਲ ਰਹੇ ਹਨ। ਕੋਹੇਨ ਨੇ ਮੰਗਲਵਾਰ ਨੂੰ ਫੈਡਰਲ ਕੋਰਟ ਵਿਚ ਸੁਣਵਾਈ ਦੇ ਦੌਰਾਨ ਇਹ ਮੰਨਿਆ ਕਿ ਉਨ੍ਹਾਂ ਨੇ 2016 ਦੇ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਟਰੰਪ ਦੇ ਕਹਿਣ 'ਤੇ ਦੋ ਔਰਤਾਂ ਨੂੰ ਪੈਸੇ ਦਿਤੇ ਸਨ। ਇਹ ਚੋਣ ਪ੍ਚਾਰ ਦੀ ਉਲੰਘਣਾ ਹੈ।

ਡੋਨਾਲਡ ਟਰੰਪ 'ਤੇ ਇਲਜ਼ਾਮ ਲੱਗੇ ਸਨ ਕਿ ਦੋ ਔਰਤਾਂ ਦੇ ਨਾਲ ਉਨ੍ਹਾਂ ਦਾ ਅਫੇਅਰ ਸੀ। ਅਜਿਹੇ 'ਚ ਚੋਣ  ਦੇ ਦੌਰਾਨ ਇਸ ਔਰਤਾਂ ਦਾ ਮੁੰਹ ਬੰਦ ਰੱਖਣ ਲਈ ਇਨ੍ਹਾਂ ਨੂੰ ਪੈਸੇ ਦਿਤੇ ਗਏ ਸਨ। ਵਕੀਲ ਮਾਇਕਲ ਕੋਹੇਨ  ਦੇ ਮੁਤਾਬਕ ਇਸ ਦੇ ਲਈ ਪਾਰਨ ਸਟਾਰ ਸਟਾਰਮੀ ਡੈਨਿਅਲਸ ਨੂੰ ਇਕ ਲੱਖ 30 ਹਜ਼ਾਰ ਡਾਲਰ (ਲਗਭੱਗ 90 ਲੱਖ ਰੁਪਏ) ਦਿਤੇ ਗਏ ਸਨ। ਇਸ ਤੋਂ ਇਲਾਵਾ ਇਕ ਮੈਗਜ਼ੀਨ ਦੀ ਮਾਡਲ ਨੂੰ ਇੱਕ ਲੱਖ 50 ਹਜ਼ਾਰ ਡਾਲਰ ਦਿਤੇ ਗਏ।

51 ਸਾਲ ਦੇ ਕੋਹੇਨ ਨੇ ਫੈਡਰਲ ਕੋਰਟ ਵਿਚ 8 ਵੱਖ - ਵੱਖ ਅਪਰਾਧਿਕ ਮਾਮਲਿਆਂ ਵਿਚ ਅਪਣੀ ਗਲਤੀ ਮੰਨੀ ਹੈ। ਜਿਸ ਵਿਚ ਟੈਕਸ ਚੋਰੀ ਅਤੇ ਬੈਂਕ ਵਿਚ ਧੋਖਾਧੜੀ ਦੇ ਮਾਮਲੇ ਵੀ ਸ਼ਾਮਿਲ ਹਨ। ਕੋਹੇਨ ਨੇ ਕੋਰਟ ਵਿਚ ਸਿੱਧੇ - ਸਿੱਧੇ ਟਰੰਪ ਦਾ ਨਾਮ ਨਹੀਂ ਲਿਆ ਪਰ ਉਨ੍ਹਾਂ ਦੇ ਵਕੀਲ ਲੈਨੀ ਡੇਵੀਸ ਨੇ ਕਿਹਾ ਕਿ ਕੋਹੇਨ ਦਾ ਇਸ਼ਾਰਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲ ਸੀ।

ਟਰੰਪ ਨੇ ਔਰਤਾਂ ਦੇ ਨਾਲ ਸਬੰਧਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦੇ ਵਕੀਲ ਰੂਡੀ ਗਿਉਲਾਨੀ ਨੇ ਕਿਹਾ ਕਿ ਇਹ ਪੈਸੇ ਟਰੰਪ ਅਤੇ ਉਨ੍ਹਾਂ ਦੇ ਪਰਵਾਰ ਨੂੰ ਸ਼ਰਮਿੰਦਗੀ ਤੋਂ ਬਚਾਉਣ ਦਿਤੇ ਗਏ ਸੀ। ਇਹਨਾਂ ਪੈਸਿਆਂ ਦਾ ਚੋਣ ਪ੍ਚਾਰ ਨਾਲ ਕੋਈ ਸਬੰਧ ਨਹੀਂ ਹੈ। ਵੈਸਟ ਵਰਜੀਨਿਆ ਵਿਚ ਟਰੰਪ ਦੀ ਇਕ ਰੈਲੀ ਸੀ ਪਰ ਟਰੰਪ ਨੇ ਇਸ ਬਾਰੇ ਕੁੱਝ ਵੀ ਨਹੀਂ ਕਿਹਾ। ਇਸ ਤੋਂ ਇਲਾਵਾ ਇਸ ਮਾਮਲੇ 'ਤੇ ਵਾਈਟ ਹਾਉਸ ਤੋਂ ਵੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।