ਲੁਧਿਆਣਾ ‘ਚ ਗੰਨ ਪੁਆਇੰਟ ‘ਤੇ ਲੁੱਟੀ ‘ਓਲਾ ਕੈਬ’ ਪੁਲਿਸ ਨੇ ਕੀਤਾ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਐਤਵਾਰ ਦੀ ਦੇਰ ਰਾਤ ਨੂੰ ਬੁਕਿੰਗ ਕਰਨ ਤੋਂ ਬਾਅਦ ਬੁਲਾਈ ਗਈ ‘ਓਲਾ ਕੈਬ’ ਨੂੰ ਲੁਟੇਰਾ...

Ola Cab

ਲੁਧਿਆਣਾ (ਪੀਟੀਆਈ) : ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਐਤਵਾਰ ਦੀ ਦੇਰ ਰਾਤ ਨੂੰ ਬੁਕਿੰਗ ਕਰਨ ਤੋਂ ਬਾਅਦ ਬੁਲਾਈ ਗਈ ‘ਓਲਾ ਕੈਬ’ ਨੂੰ ਲੁਟੇਰਾ ਗਿਰੋਹ ਦੇ ਤਿੰਨ ਮੈਂਬਰਾਂ ਨੇ ਗੰਨ ਪੁਆਇੰਟ ‘ਤੇ ਲੁੱਟ ਲਿਆ ਹੈ। ਦੋਸ਼ੀਆਂ ਨੇ ਪਹਿਲਾਂ ਡ੍ਰਾਇਵਰ ਦੀ ਮਾਰ-ਕੁੱਟ ਕੀਤੀ ਅਤੇ ਕਾਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ। ਡ੍ਰਾਇਵਰ ਨੇ ਇਸ ਦੀ ਜਾਣਕਾਰੀ ਕੰਟ੍ਰੋਲ ਰੂਮ ਨੂੰ ਦਿਤੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਮੌਕੇ ‘ਤੇ ਪਹੁੰਚੀ ਗਈ।

ਪੁਲਿਸ ਨੇ ਇਸ ਮਾਮਲੇ ‘ਚ ਪਿੰਡ ਪੱਖੋਵਾਲ ਰੋਡ ਦੇ ਰਹਿਣ ਵਾਲੇ ਬਚਿੱਤਰ ਸਿੰਘ ਦੀ ਸ਼ਿਕਾਇਤ ‘ਤੇ ਤਿੰਨ ਅਣਜਾਣ ਵਿਅਕਤੀਆਂ ਦੇ ਵਿਰੁੱਧ ਮਾਮਾਲਾ ਦਰਜ ਕਰ ਲਿਆ ਹੈ। ਬਚਿੱਤਰ ਸਿੰਘ ਨੇ ਦੱਸਿਆ ਕਿ ਉਸ ਦੇ ਕੋਲ ਸਫ਼ੇਦ ਰਿੰਗ ਦੀ ਸਵੀਫਟ ਡਿਜ਼ਾਇਰ ਗੱਡੀ ਹੈ। ਉਹ ਪਿਛਲੇ 2 ਸਾਲ ਤੋਂ ਓਲਾ ਕੈਬ ਨਾਲ ਜੁੜਿਆ ਹੋਇਆ ਹੈ। ਰਾਤ ਕਸੇ ਨੇ ਓਲਾ ਕੇਬ ਬੁੱਕ ਕਰਵਾਈ ਅਤੇ ਪੱਖੋਵਾਲ ਸਥਿਤ ਸਿਲਵਰ ਓਕ ਰਿਜਾਰਟ ਦੇ ਕੋਲ ਬੁਲਾਇਆ। ਉਹ ਕਰੀਬ 12.30 ਵਜੇ ਪਹੁੰਚ ਗਿਆ। ਉਥੇ ਇਕ ਵਿਅਕਤੀ ਖੜਾ ਸੀ। ਉਸ ਨੇ ਕਿਹਾ ਕਿ ਉਸ ਦੇ ਦੋ ਦੋਸਤ ਆ ਰਹੇ ਹਨ।

ਇਸ ਲਈ ਕੁਝ ਸਮਾਂ ਇੰਤਜ਼ਾਰ ਕਰਨਾ ਪਵੇਗਾ। ਬਚਿੱਤਰ ਸਿੰਘ ਦਾ ਕਹਿਣਾ ਹੈ ਕਿ ਉਹ ਹੋਰ ਸਮਾਂ ਇੰਤਜ਼ਾਰ ਕਰਨ ਲੱਗਾ। ਇਸ ਤੋਂ ਬਾਅਦ ਕੁਝ ਸਮਾਂ ਬਾਅਦ ਹੀ ਦੋ ਵਿਅਕਤੀ ਆਏ। ਇਸ ਵਿਅਕਤੀ ਨੇ ਮੂੰਹ ਉਤੇ ਰੁਮਾਲ ਬੰਨ੍ਹਿਆ ਹੋਇਆ ਸੀ। ਦੋਨਾਂ ਨੇ ਆਉਂਦੇ ਹੀ ਉਸ ਨਾਲ ਮਾਰ-ਕੁੱਟ ਕਰਨੀ ਸ਼ੁਰੂ ਕਰ ਦਿਤੀ। ਇਸ ਤੋਂ ਬਾਅਦ ਇਕ ਵਿਅਕਤੀ ਨੇ ਗੰਨ ਕੱਢੀ ਅਤੇ ਉਸ ਦੀ ਪੁੜਪੜੀ ਉਤੇ ਰੱਖੀ ਅਤੇ ਉਸ ਤੋਂ ਕਾਰ ਦੀ ਚਾਬੀ ਮੰਗੀ। ਉਸ ਤੋਂ ਬਾਅਦ ਤਿੰਨ ਦੋਸ਼ੀ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ। ਬਚਿਤਰ ਸਿੰਘ ਨੇ ਦੱਸਿਆ ਕਿ ਉਸ ਦੇ ਕੋਲ ਦੋ ਮੋਬਾਇਲ ਹਨ।

ਇਕ ਮੋਬਾਇਲ ਕਾਲਿੰਗ ਲਈ ਹੈ। ਦੂਜਾ ਓਲਾ ਕੈਬ ਬੁਕਿੰਗ ਲਈ ਹੈ। ਉਹ ਮੋਬਾਇਲ ਅਕਸਰ ਕਾਰ ਦੇ ਅੰਦਰ ਹੀ ਪਿਆ ਰਹਿੰਦਾ ਹੈ। ਵਾਰਦਾਤ ਦੇ ਸਮੇਂ ਵੀ ਉਸ ਦਾ ਉਹ ਮੋਬਾਇਲ ਕਾਰ ਦੇ ਅੰਦਰ ਹੀ ਪਿਆ ਸੀ। ਕਾਲਿੰਗ ਵਾਲਾ ਮੋਬਾਇਲ ਉਸ ਦੀ ਜੇਬ ਵਿਚ ਪਿਆ ਸੀ। ਘਟਨਾ ਤੋਂ ਬਾਅਦ ਮੋਬਾਇਲ ਕਾਰ ਦੇ ਅੰਦਰ ਹੀ ਚਲਾ ਗਿਆ। ਏਸੀਪੀ ਗਿੱਲ ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਤਿੰਨ ਅਣਜਾਣ ਵਿਅਕਤੀ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮੋਬਾਇਲ ਦੀ ਲੋਕੇਸ਼ਨ ਟ੍ਰੇਸ ਕੀਤੀ ਜਾ ਰਹੀ ਹੈ। ਪਰ, ਹਲੇ ਤਕ ਦੋਸ਼ੀਆਂ ਦਾ ਕੋਈ ਪਤਾ ਨਹੀ ਲੱਗਾ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।