Jalandhar News: ਜਲੰਧਰ 'ਚ ਭੈਣ ਦੀ ਲਾਸ਼ ਵੇਖ ਭਰਾ ਨੂੰ ਪਿਆ ਦਿਲ ਦਾ ਦੌਰਾ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Jalandhar News: ਭੈਣ ਦੀ ਲਾਸ਼ ਵੇਖ ਭਰਾ ਨੂੰ ਪਿਆ ਦਿਲ ਦਾ ਦੌਰਾ

Brother and Sister death in Jalandhar

Brother and Sister death in Jalandhar: ਜਲੰਧਰ ਦੇ ਗੋਰਾਇਆ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ  ਭੈਣ-ਭਰਾ ਨੇ ਇਕੱਠਿਆਂ ਦੁਨੀਆ ਨੂੰ ਅਲਵਿਦਾ ਕਿਹਾ। ਦਰਅਸਲ, ਭੈਣ ਦੀ ਮੌਤ ਦੀ ਖ਼ਬਰ ਸੁਣ ਕੇ ਭਰਾ ਨੇ ਵੀ ਦਮ ਤੋੜ ਦਿੱਤਾ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਸਮੇਤ ਇਲਾਕੇ ਵਿਚ ਸੋਗ ਦੀ ਲਹਿਰ ਹੈ।

ਇਹ ਵੀ ਪੜ੍ਹੋ: Shehnaaz Gill: ਸ਼ਹਿਨਾਜ਼ ਗਿੱਲ ਨੇ ਬਦਰੀਨਾਥ ਮੰਦਿਰ ਵਿਖੇ ਟੇਕਿਆ ਮੱਥਾ, ਤਸਵੀਰਾਂ ਵਾਇਰਲ

ਮਿਲੀ ਜਾਣਕਾਰੀ ਅਨੁਸਾਰ ਗੋਰਾਇਆ ਦਾ ਰਹਿਣ ਵਾਲੇ ਅਸ਼ੋਕ ਜੈਰਥ ਨੂੰ ਆਪਣੀ ਭੈਣ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ। ਉਹ ਆਪਣੀ ਪਤਨੀ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਭੈਣ ਘਰ ਜਾ ਰਿਹਾ ਸੀ। ਅਸ਼ੋਕ ਨੇ ਜਿਵੇਂ ਹੀ ਆਪਣੀ ਭੈਣ ਦੀ ਲਾਸ਼ ਵੇਖੀ ਤਾਂ ਉਸ ਨੂੰ ਦਿਲ ਦਾ ਦੌਰਾ ਪੈਣ ਗਿਆ ਤੇ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿਤਾ। 

ਇਹ ਵੀ ਪੜ੍ਹੋ: Chandigarh Pollution News: ਚੰਡੀਗੜ੍ਹ 'ਚ ਲੋਕਾਂ ਨੇ ਫੂਕੇ 500 ਕਰੋੜ ਦੇ ਪਟਾਕੇ, ਹਵਾ ਹੋਈ ਜ਼ਹਿਰੀਲੀ