Khanna Suicide News: ਖੰਨਾ 'ਚ ਦੀਵਾਲੀ ਵਾਲੇ ਦਿਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Khanna Suicide News: ਹਰਿੰਦਰ ਸਿੰਘ (25) ਵਾਸੀ ਮੰਡਿਆਲਾ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ

Khanna's youth commits suicide on Diwali day

Khanna Suicide News: ਖੰਨਾ 'ਚ ਦੀਵਾਲੀ ਦੀ ਸ਼ਾਮ ਨੂੰ ਇਕ ਘਰ ਦਾ ਚਿਰਾਗ ਬੁਝ ਗਿਆ। ਨਸ਼ੇ ਦੇ ਆਦੀ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਹਰਿੰਦਰ ਸਿੰਘ (25) ਵਾਸੀ ਮੰਡਿਆਲਾ ਵਜੋਂ ਹੋਈ ਹੈ। ਲਾਸ਼ ਨੂੰ ਸਿਵਲ ਹਸਪਤਾਲ ਖੰਨਾ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਸੋਮਵਾਰ ਨੂੰ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿਤੀ ਜਾਵੇਗੀ।

ਇਹ ਵੀ ਪੜ੍ਹੋ: Abohar Accident News: ਬਾਜ਼ਾਰ ਤੋਂ ਮਠਿਆਈ ਲੈ ਕੇ ਆ ਰਹੀ ਐਕਟਿਵਾ ਸਵਾਰ ਔਰਤ ਨੂੰ ਟਰੈਕਟਰ ਨੇ ਦਰੜਿਆ, ਮੌਤ  

ਆਪਣੇ ਛੋਟੇ ਭਰਾ ਹਰਿੰਦਰ ਦੀ ਲਾਸ਼ ਨੂੰ ਸਿਵਲ ਹਸਪਤਾਲ ਲੈ ਕੇ ਆਏ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਰਿੰਦਰ ਕਰੀਬ 8 ਸਾਲਾਂ ਤੋਂ ਚਿੱਟੇ ਦਾ ਆਦੀ ਸੀ। ਸ਼ਰਾਬ ਪੀ ਕੇ ਘਰ 'ਚ ਲੜਾਈ ਝਗੜਾ ਕਰਦਾ ਸੀ। ਦੀਵਾਲੀ ਵਾਲੇ ਦਿਨ ਵੀ ਉਹ ਸਵੇਰ ਤੋਂ ਹੀ ਲੜ ਰਿਹਾ ਸੀ। ਸ਼ਾਮ ਨੂੰ ਜਦੋਂ ਪਰਿਵਾਰਕ ਮੈਂਬਰ ਦੀਵੇ ਜਗਾਉਣ ਦੀ ਤਿਆਰੀ ਕਰ ਰਹੇ ਸਨ ਤਾਂ ਹਰਿੰਦਰ ਨੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (13 ਨਵੰਬਰ 2023)  

ਪ੍ਰਾਪਤ ਜਾਣਕਾਰੀ ਅਨੁਸਾਰ ਹਰਿੰਦਰ ਸਿੰਘ ਦੀਵਾਲੀ ਦੀ ਸਵੇਰ ਤੋਂ ਹੀ ਘਰ ਵਿੱਚ ਲੜਾਈ ਝਗੜਾ ਕਰਦੇ ਹੋਏ ਮਰਨ ਦੀ ਗੱਲ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੀ ਲਤ ਕਾਰਨ ਉਹ ਘਰ 'ਚ ਲੜਦਾ ਰਹਿੰਦਾ  ਸੀ। ਇਕ ਵਾਰ ਸਵੇਰੇ ਵੀ ਹਰਿੰਦਰ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚ ਗਿਆ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਦਿਨ ਭਰ ਨਿਗਰਾਨੀ ਹੇਠ ਰੱਖਿਆ। ਸ਼ਾਮ ਨੂੰ ਜਦੋਂ ਪਰਿਵਾਰਕ ਮੈਂਬਰ ਦੀਵੇ ਜਗਾਉਣ ਵਿੱਚ ਰੁੱਝੇ ਹੋਏ ਸਨ ਤਾਂ ਹਰਿੰਦਰ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਦੋਂ ਹਰਿੰਦਰ ਨੂੰ ਫਾਂਸੀ ਤੋਂ ਹੇਠਾਂ ਉਤਾਰਿਆ ਗਿਆ ਤਾਂ ਉਹ ਸਾਹ ਲੈ ਰਿਹਾ ਸੀ। ਜਦੋਂ ਤੱਕ ਉਸ ਨੂੰ ਹਸਪਤਾਲ ਲਿਆਂਦਾ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਪੁਲਿਸ ਚੌਕੀ ਕੋਟ ਦੇ ਇੰਚਾਰਜ ਜਗਤਾਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਫਿਰ ਬਣਦੀ ਕਾਰਵਾਈ ਕੀਤੀ ਜਾਵੇਗੀ।