ਪੰਜਾਬ 'ਚ ਸੜਕ ਹਾਦਸਿਆਂ ਦੌਰਾਨ ਰੋਜ਼ ਜਾ ਰਹੀਆਂ 12 ਕੀਮਤੀ ਜਾਨਾਂ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਭਾਵੇਂ ਸਰਕਾਰ ਵਲੋਂ ਸੜਕ ਹਾਦਸੇ ਰੋਕਣ ਲਈ ਤਰ੍ਹਾਂ-ਤਰ੍ਹਾਂ ਕਦਮ ਉਠਾਏ ਜਾਣ ਦੀ ਗੱਲ ਆਖੀ ਜਾਂਦੀ ਹੈ ਪਰ ਸੂਬੇ ਵਿਚ ਅਜੇ ਵੀ ਸੜਕੀ ਹਾਦਸਿਆਂ....

Accident

ਚੰਡੀਗੜ੍ਹ (ਭਾਸ਼ਾ) : ਪੰਜਾਬ ਵਿਚ ਭਾਵੇਂ ਸਰਕਾਰ ਵਲੋਂ ਸੜਕ ਹਾਦਸੇ ਰੋਕਣ ਲਈ ਤਰ੍ਹਾਂ-ਤਰ੍ਹਾਂ ਕਦਮ ਉਠਾਏ ਜਾਣ ਦੀ ਗੱਲ ਆਖੀ ਜਾਂਦੀ ਹੈ ਪਰ ਸੂਬੇ ਵਿਚ ਅਜੇ ਵੀ ਸੜਕੀ ਹਾਦਸਿਆਂ ਦੇ ਅੰਕੜੇ ਡਰਾਵਣੇ ਹਨ। ਜੇਕਰ ਪਿਛਲੇ ਸਾਲ ਦੌਰਾਨ ਹੋਏ ਸੜਕ ਹਾਦਸਿਆਂ ਦੇ ਅੰਕੜਿਆਂ 'ਤੇ ਝਾਤ ਮਾਰੀਏ ਤਾਂ ਰੋਜ਼ਾਨਾ ਲਗਭਗ 12 ਲੋਕਾਂ ਨੂੰ ਸੜਕ ਹਾਦਸਿਆਂ ਕਾਰਨ ਅਪਣੀ ਜਾਨ ਤੋਂ ਹੱਥ ਧੋਣਾ ਪਿਆ ਹੈ। ਸਾਲ 2017 ਦੌਰਾਨ ਪੰਜਾਬ ਵਿਚ ਵਾਪਰੇ ਸੜਕ ਹਾਦਸਿਆਂ ਦੌਰਾਨ 4278 ਲੋਕਾਂ ਦੀ ਮੌਤ ਹੋਈ ਜਦਕਿ ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ 4024 ਸੀ।  

ਦੇਸ਼ ਦੀ ਕੁੱਲ ਆਬਾਦੀ ਦਾ ਕਰੀਬ 2.25 ਫ਼ੀਸਦੀ ਹਿੱਸਾ ਪੰਜਾਬ ਵਿਚ ਰਹਿੰਦਾ ਹੈ ਪਰ ਜੇਕਰ ਪੰਜ ਸਾਲਾਂ ਦੇ ਸੜਕ ਹਾਦਸਿਆਂ ਸਬੰਧੀ ਸੂਬੇ ਦਾ ਅਨੁਪਾਤ ਵਾਚਿਆ ਜਾਵੇ ਤਾਂ ਇਹ 3.3 ਤੋਂ 3.5 ਫ਼ੀਸਦੀ ਰਿਹਾ। ਹਾਲਾਂਕਿ ਇਸ ਹਿਸਾਬ ਨਾਲ ਔਸਤਨ ਰੋਜ਼ਾਨਾ 12 ਲੋਕਾਂ ਦੀ ਮੌਤ ਬਣਦੀ ਹੈ ਪਰ ਫਿਰ ਵੀ 'ਪੰਜਾਬ ਸੜਕ ਹਾਦਸੇ ਅਤੇ ਟ੍ਰੈਫਿਕ-2017' ਦੇ ਟਾਇਟਲ ਤਹਿਤ ਸੜਕ ਹਾਦਸਿਆਂ ਦਾ ਇਹ ਅੰਕੜਾ 12.1 ਫ਼ੀਸਦੀ ਦੀ ਕਮੀ ਵਾਲਾ ਸੀ। ਸਾਲ 2017 ਦੌਰਾਨ ਪੰਜਾਬ ਵਿਚ ਸੜਕ ਹਾਦਸਿਆਂ ਦੌਰਾਨ ਹੋਈਆਂ ਮੌਤਾਂ ਦੀ ਔਸਤ।

ਰਾਸ਼ਟਰੀ ਔਸਤ 119 ਦੇ ਮੁਕਾਬਲੇ 148 ਸੀ ਜੋ ਕਿ ਹੈਰਾਨੀਜਨਕ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜ਼ਿਆਦਾਤਰ ਹਾਦਸੇ ਲਾਪ੍ਰਵਾਹੀ ਕਾਰਨ ਵਾਪਰਦੇ ਹਨ। ਫਿਰ ਚਾਹੇ ਉਹ ਪ੍ਰਸ਼ਾਸਨ ਦੀ ਹੋਵੇ ਜਾਂ ਫਿਰ ਲੋਕਾਂ ਦੀ। ਮਾਹਿਰਾਂ ਦਾ ਮੰਨਣਾ ਹੈ ਕਿ ਜਿੱਥੇ ਸੜਕ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਨੂੰ ਹੋਰ ਠੋਸ ਕਦਮ ਚੁਕਣ ਦੀ ਲੋੜ ਹੈ, ਉਥੇ ਹੀ ਲੋਕਾਂ ਨੂੰ ਵੀ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਹੋਣ ਦੀ ਲੋੜ ਹੈ ਤਾਂ ਹੀ ਸੜਕ ਹਾਦਸਿਆਂ ਦੌਰਾਨ ਜਾਣ ਵਾਲੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।