ਸੜਕ ਦੁਰਘਟਨਾ 'ਚ ਪਤੀ ਗੰਭੀਰ ਜ਼ਖ਼ਮੀ, ਪਤਨੀ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਸਵੇਰੇ ਕਰੀਬ 6 ਵਜੇ ਨੈਸ਼ਨਲ ਹਾਈਵੇ ਐਨ.ਐਚ. 52 ਨਜ਼ਦੀਕ ਸੇਲ ਟੈਕਸ ਬੈਰੀਅਰ 'ਤੇ ਸੜਕ ਹਾਦਸੇ ਵਿਚ ਇਕ ਔਰਤ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ..............

Police reviewing the Accident site

ਖਨੌਰੀ/ਸ਼ੁਤਰਾਣਾ/ਪਾਤੜਾਂ : ਅੱਜ ਸਵੇਰੇ ਕਰੀਬ 6 ਵਜੇ ਨੈਸ਼ਨਲ ਹਾਈਵੇ ਐਨ.ਐਚ. 52 ਨਜ਼ਦੀਕ ਸੇਲ ਟੈਕਸ ਬੈਰੀਅਰ 'ਤੇ ਸੜਕ ਹਾਦਸੇ ਵਿਚ ਇਕ ਔਰਤ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਰੀਨਾ ਗਰਗ ਪਤਨੀ ਸੋਮੀ ਗਰਗ (38 ਸਾਲ) ਵਾਸੀ ਸੇਖੋਂ ਕਲੋਨੀ ਥਾਣਾ ਸਮਾਣਾ ਵਜੋਂ ਹੋਈ ਹੈ। 
ਜਾਣਕਾਰੀ ਅਨੁਸਾਰ ਰੀਨਾ ਅਤੇ ਉਸ ਦਾ ਪਤੀ ਸੋਮੀ ਕੁਮਾਰ ਅਪਣੀ ਸੈਂਟਰੋ ਗੱਡੀ ਵਿਚ ਰਾਜਸਥਾਨ ਦੇ ਕੋਟਾ ਬੁੰਦੀ ਵਿਖੇ ਪੜ੍ਹ ਰਹੇ ਅਪਣੇ ਪੁੱਤਰ ਨੂੰ ਮਿਲ ਕੇ ਵਾਪਸ ਸਮਾਣਾ ਆ ਰਹੇ ਸਨ ਜਿਨ੍ਹਾਂ ਦਾ ਖਨੌਰੀ ਸੇਲ ਟੈਕਸ ਬੈਰੀਅਰ ਕੋਲ ਅਚਾਨਕ ਸਾਈਡ 'ਤੇ ਖੜੀ ਕੈਂਟਰ ਗੱਡੀ ਨੰਬਰ ਆਰ.ਜੇ.40-1998 ਨਾਲ ਐਕਸੀਡੈਂਟ ਹੋ ਗਿਆ। 

ਇਸ ਹਾਦਸੇ ਦੌਰਾਨ ਰੀਨਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਦੇ ਪਤੀ ਨੂੰ ਗੰਭੀਰ ਜ਼ਖ਼ਮੀ ਹੋਣ ਕਾਰਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਵਾ ਦਿਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕਾ ਰੀਨਾ ਗਰਗ ਬਤੌਰ ਅਧਿਆਪਕਾ ਵਜੋਂ ਸਰਕਾਰੀ ਡਿਊਟੀ ਕਰਦੀ ਸੀ। ਜਦੋਂ ਇਸ ਸਬੰਧੀ ਠਰੂਆ ਚੌਕੀ ਇੰਚਾਰਜ ਕੇਹਰ ਸਿੰਘ ਨਾਲ ਫ਼ੋਨ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਦਸਿਆ ਕਿ ਮ੍ਰਿਤਕਾ ਦੇ ਜੇਠ ਮਨੀਸ ਕੁਮਾਰ ਸਿੰਗਲਾ ਦੇ ਬਿਆਨਾਂ ਦੇ ਆਧਾਰ 'ਤੇ ਕੈਂਟਰ ਗੱਡੀ ਦੇ ਨਾਮਲੂਮ ਡਰਾਈਵਰ ਵਿਰੁਧ ਧਾਰਾ 279,304 ਏ, 427 ਆਈਪੀਸੀ ਤਹਿਤ ਪਰਚਾ ਦਰਜ ਕਰ ਲਿਆ ਗਿਆ ਅਤੇ ਲਾਸ਼ ਨੂੰ ਪੋਸਟਮਾਰਟਮ ਕਰਾ ਕੇ ਵਾਰਸਾਂ ਹਵਾਲੇ ਕਰ ਦਿਤੀ ਹੈ।