ਜਿਹੜੇ ਪੂੰਜੀਪਤੀਆਂ ਵਿਰੁੱਧ ਲੜ ਰਹੇ ਕਿਸਾਨ,ਉਨ੍ਹਾਂ ਲਈ ਵਿਚੋਲਏ ਦਾ ਕੰਮ ਕਰ ਰਹੇ ਕੈਪਟਨ :ਭਗਵੰਤ ਮਾਨ
24 ਨਵੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਅਡਾਨੀ ਨਾਲ ਸਮਝੌਤਾ ਕੀਤਾ ਹੈ।
Bhagwant Mann
ਚੰਡੀਗੜ੍ਹ: ਕਿਸਾਨ ਅੰਦੋਲਨ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸਾਨਾ ਸਾਧਿਆ ਹੈ। ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਅਜਿਹਾ ਕੰਮ ਕਰ ਰਹੇ ਹਨ ਜਿਸ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਠੇਸ ਪਹੁੰਚ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪੂੰਜੀਪਤੀਆਂ ਵਿਰੁੱਧ ਕਿਸਾਨ ਲੜ ਰਹੇ, ਕੈਪਟਨ ਉਨ੍ਹਾਂ ਲਈ ਵਿਚੋਲਏ ਦਾ ਕੰਮ ਕਰ ਰਹੇ ਹਨ। 24 ਨਵੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਅਡਾਨੀ ਨਾਲ ਸਮਝੌਤਾ ਕੀਤਾ ਹੈ। ਇਹ ਉਹ ਤਾਰੀਖ ਸੀ ਜਦੋਂ ਕਿਸਾਨ ਆਪਣੀ ਦਿੱਲੀ ਯਾਤਰਾ ਦੀ ਤਿਆਰੀ ਕਰ ਰਹੇ ਸਨ।