ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਵੱਲੋਂ ਭੁਪਿੰਦਰ ਮਾਨ ਅਤੇ ਕੋਆਡੀਨੇਸ਼ਨ ਕਮੇਟੀ ਦਾ ਬਾਈਕਾਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰੈਸ ਕਾਂਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ...

Baldev Singh Mianpur

ਚੰਡੀਗੜ੍ਹ: ਪ੍ਰੈਸ ਕਾਂਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਬੀ.ਕੇ.ਯੂ. ਪੰਜਾਬ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਯੂਨੀਅਨ ਦੀ ਕੋਰ ਕਮੇਟੀ ਪੰਜਾਬ ਦੀ ਮੀਟਿੰਗ ਕਰਕੇ ਕੁਝ ਫ਼ੈਸਲੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਸੰਘਰਸ਼ ਤਿੰਨ ਖੇਤੀ ਬਿਲਾਂ ਤੇ ਖਿਲਾਫ਼ 4ਸੀ ਦੇ ਲਗਪਗ ਜਥੇਬੰਦੀਆਂ ਸੰਯੁਕਤ ਮੋਰਚੇ ਦੇ ਰੂਪ ਵਿੱਚ ਲੜ ਰਹੀਆਂ ਹਨ।

ਸਾਡੀ ਜਥੇਬੰਦੀ ਵੀ ਉਨ੍ਹਾਂ ਦੇ ਨਾਲ ਮੁੱਢ ਤੋਂ ਹੀ ਸ਼ਾਮਲ ਹੈ ਅਤੇ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਸ਼ਾਮਲ ਰਹੇਗੀ। ਪ੍ਰੰਤੂ ਜੋ ਸੁਪਰੀਮ ਕੋਰਟ ਨੇ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਉਹ ਕਿਸਾਨ ਮੋਰਚੇ ਨੇ ਮੰਗ ਨਹੀਂ ਕੀਤੀ ਸੀ। ਇਸ ਵਿੱਚ ਪੰਜਾਬ ਵੱਲੋਂ ਭੁਪਿੰਦਰ ਸਿੰਘ ਮਾਨ ਕੌਮੀ ਪ੍ਰਧਾਨ ਅਤੇ ਕਿਸਾਨ ਕੋਆਡੀਨੇਸ਼ਨ ਵੱਲੋਂ ਸ਼ਾਮਲ ਕੀਤੇ ਹਨ।

ਅਸੀਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਜਥੇਬੰਦੀ ਨੇ ਉਨ੍ਹਾਂ ਨਾਲ ਅੱਜ ਤੋਂ ਆਪਣਾ ਨਾਤਾ ਬਿਲਕੁਲ ਤੋੜ ਲਿਆ ਹੈ ਅਤੇ ਕਿਸਾਨ ਕੋਆਡੀਨੇਸ਼ਨ ਕਮੇਟੀ ਨਾਲ ਵੀ ਅੱਜ ਤੋਂ ਸਾਡਾ ਕੋਈ ਰਿਸ਼ਤਾ ਨਹੀਂ ਹੈ। ਬਾਕੀ ਜਥੇਬੰਦੀਆਂ ਦੀ ਤਰ੍ਹਾਂ ਸਾਡੀ ਜਥੇਬੰਦੀ ਵੀ ਉਸ ਕਮੇਟੀ ਨੂੰ ਕੋਈ ਮਾਨਤਾ ਨਹੀਂ ਦਿੰਦੀ ਅਤੇ ਭੁਪਿੰਦਰ ਸਿੰਘ ਮਾਨ ਨਾਲ ਵੀ ਆਪਣਾ ਸੰਬੰਧ ਨਹੀਂ ਰੱਖਦੀ ਕਿਉਂਕਿ ਉਨ੍ਹਾਂ ਨੇ ਕਿਸੇ ਵੀ ਆਗੂ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਅਤੇ ਇਹ ਉਨ੍ਹਾਂ ਦਾ ਆਪਣਾ ਨਿੱਜੀ ਫ਼ੈਸਲਾ ਹੈ।

ਇਸ ਵਿੱਚੋਂ ਉਨ੍ਹਾਂ ਦੀ ਸਰਕਾਰ ਨਾਲ ਮਿਲੀ-ਭੁਗਤ ਦਾ ਪ੍ਰਭਾਵ ਪੈਂਦਾ ਹੈ। ਇਸ ਕਰਕੇ ਜਥੇਬੰਦੀ ਨੇ ਫ਼ੈਸਲਾ ਕੀਤਾ ਹੈ ਕਿ ਉਹ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਨਾਲ ਹੈ ਅਤੇ ਨਾਲ ਰਹੇਗੀ ਜਦ ਤੱਕ ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਹੋ ਜਾਂਦੇ। ਸਾਨੂੰ ਇਨ੍ਹਾਂ ਵਿੱਚ ਕਿਸੇ ਤਰ੍ਹਾਂ ਦੀ ਸੋਧ ਵੀ ਮੰਜ਼ੂਰ ਨਹੀਂ ਹੈ ਕਿਉਂਕਿ ਇਹ ਕਿਸਾਨੀ ਅਤੇ ਆਮ ਲੋਕਾਂ ਨੂੰ ਮਾਰਨ ਵਾਲੇ ਕਾਲੇ ਕਾਨੂੰਨ ਹਨ।