ਦੁਖਦਾਈ ਖ਼ਬਰ: ਅਮਰੀਕਾ ਵਿਚ ਦੋ ਪੰਜਾਬੀ ਨੌਜਵਾਨਾਂ ਦੀ ਸੜਕ ਹਾਦਸੇ ’ਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਲਕਾ ਭੁਲੱਥ ਦੇ ਪਿੰਡ ਲਿੱਟਾਂ ਅਤੇ ਪਿੰਡ ਲੱਖਣ-ਕੇ-ਪੱਡਾ ਦੇ ਦੋ ਪਰਿਵਾਰਾਂ ਦੀ ਲੋਹੜੀ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ।

Two Punjabi youths killed in road accident in USA

 

ਭੁਲੱਥ (ਅੰਮ੍ਰਿਤਪਾਲ ਬਾਜਵਾ): ਹਲਕਾ ਭੁਲੱਥ ਦੇ ਪਿੰਡ ਲਿੱਟਾਂ ਅਤੇ ਪਿੰਡ ਲੱਖਣ-ਕੇ-ਪੱਡਾ ਦੇ ਦੋ ਪਰਿਵਾਰਾਂ ਦੀ ਲੋਹੜੀ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ਵਿਚ ਬਦਲ ਗਈਆਂ ਜਦੋਂ ਉਹਨਾਂ ਨੂੰ ਅਮਰੀਕਾ ਵਿਚ ਵਾਪਰੇ ਸੜਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ।

Two Punjabi youths killed in road accident in USA

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬੀਤੀ ਸ਼ਾਮ ਭਾਰਤੀ ਸਮੇਂ ਅਨੁਸਾਰ ਸ਼ਾਮ ਪੰਜ ਵਜੇ ਵਾਪਰਿਆ, ਜਿਸ ਦੌਰਾਨ ਇਹ ਦੋਵੇਂ ਨੌਜਵਾਨ ਸੁਖਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਚੀਮਾ ਵਾਸੀ ਪਿੰਡ ਲਿੱਟਾਂ ਅਤੇ ਬਲਜਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਲੱਖਣ ਕੇ ਪੱਡਾ ਇੱਕੋ ਕਾਰ ਵਿਚ ਕਰੀਬ ਦੋ ਕੁ ਕਿਲੋਮੀਟਰ ਦੀ ਦੂਰੀ ਤੋਂ ਕੈਲੇਫੋਰਨੀਆ ਦੇ ਸੈਕਰਾਮੈਂਡ ਵਿਖੇ ਆਪਣੇ ਘਰ ਜਾ ਰਹੇ ਸਨ। ਇਸ ਦੌਰਾਨ ਰਸਤੇ ਵਿਚ ਉਹਨਾਂ ਦੀ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਦੋਵੇਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

Two Punjabi youths killed in road accident in USA

30 ਸਾਲਾ ਸੁਖਜੀਤ ਸਿੰਘ ਦੇ ਚਾਚਾ ਜੀ ਨੇ ਦੱਸਿਆ ਕਿ ਉਹਨਾਂ ਦੇ ਭਰਾ ਦਾ ਪੁੱਤਰ ਸੁਖਜੀਤ 2010 ਵਿਚ ਅਮਰੀਕਾ ਗਿਆ ਸੀ, ਜਿੱਥੇ ਦੋ ਸਾਲ ਬਾਅਦ ਉਸ ਦਾ ਵਿਆਹ ਹੋ ਗਿਆ। ਹੁਣ ਉਸ ਦਾ ਕਰੀਬ 9 ਸਾਲ ਦਾ ਬੇਟਾ ਵੀ ਹੈ। ਉਹਨਾਂ ਦੱਸਿਆ  ਕਿ ਸੁਖਜੀਤ ਸਿੰਘ ਨੇ  17 - 18 ਜਨਵਰੀ ਨੂੰ 12 ਸਾਲਾਂ ਬਾਅਦ ਪੰਜਾਬ ਵਿਚ ਆਪਣੇ ਘਰ ਆਉਣਾ ਸੀ। ਪੁੱਤਰ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਸੁਖਜੀਤ ਦੇ ਪਿਤਾ ਨਰਿੰਦਰ ਸਿੰਘ ਚੀਮਾ ਅਤੇ ਮਾਤਾ ਅਮਰੀਕਾ ਲਈ ਰਵਾਨਾ ਹੋ ਗਏ ਹਨ।


Punjabi youth killed in road accident in USA

ਦੂਸਰੇ ਮ੍ਰਿਤਕ ਨੌਜਵਾਨ ਬਲਜਿੰਦਰ ਸਿੰਘ ਦੇ ਮਾਮਾ ਜੀ  ਨੇ ਦੱਸਿਆ ਕਿ 24 ਸਾਲਾ ਬਲਜਿੰਦਰ ਸਿੰਘ ਕਰੀਬ ਪੰਜ ਸਾਲ ਪਹਿਲਾਂ ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ। ਉਹਨਾਂ ਦਾ ਕਹਿਣਾ ਹੈ ਕਿ ਬਲਜਿੰਦਰ ਦਸਵੀਂ ਨਾਨਕੇ ਪਿੰਡ ਹੀ ਪੜ੍ਹਿਆ ਹੈ ਅਤੇ ਬਾਰ੍ਹਵੀਂ ਕਰਨ ਤੋਂ ਬਾਅਦ ਅਮਰੀਕਾ ਗਿਆ ਸੀ। ਉਹਨਾਂ ਦੱਸਿਆ ਕਿ ਬਲਜਿੰਦਰ ਸਿੰਘ ਦੇ ਦੀ ਇਕ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਹੁਣ ਪਰਿਵਾਰ ਵਿਚ ਬਲਜਿੰਦਰ ਦਾ ਇਕ ਛੋਟਾ ਭਰਾ ਅਤੇ ਪਿਤਾ ਹਨ।