ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਦੇ ਤੌਰ 'ਤੇ ਮੁਫ਼ਤ ਭੇਜਾਂਗੇ ਬਾਹਰ -  ਵਿਨੈ ਹੈਰੀ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

40 ਪ੍ਰਤੀਸ਼ਤ ਅੰਕਾਂ ਵਾਲੇ ਵਿਦਿਆਰਥੀਆਂ ਨੂੰ ਭੇਜਣਾ 

Vinay Hari

 

ਜਲੰਧਰ - ਪਿਛਲੇ ਕਈ ਸਾਲਾਂ ਤੋਂ ਵਿਦੇਸ਼ੀ ਵੀਜ਼ਾ ਲਗਾਉਣ ਦਾ ਕੰਮ ਕਰ ਰਹੀ ਇਮੀਗ੍ਰੇਸ਼ਨ ਦੀ ਮੰਨੀ-ਪ੍ਰਮੰਨੀ ਕੰਪਨੀ ਐਂਜਲ ਇਮੀਗ੍ਰੇਸ਼ਨ ਦੇ ਮਾਲਕ ਵਿਨੈ ਹਰੀ ਨੇ ਨਵੇਂ ਸਾਲ ਮੌਕੇ ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਵੱਡਾ ਐਲਾਨ ਕੀਤਾ ਹੈ।  ਵਿਨੈ ਹੈਰੀ ਦਾ ਕਹਿਣਾ ਹੈ ਕਿ ਜੇਕਰ ਕਿਸੇ ਵਿਦਿਆਰਥੀ ਦੇ 12ਵੀਂ ਵਿਚ ਚੰਗੇ ਨੰਬਰ ਹਨ ਅਤੇ ਉਹ ਵਿਦੇਸ਼ ਜਾ ਕੇ ਪੜ੍ਹਾਈ ਦੇ ਨਾਲ-ਨਾਲ ਕੰਮ ਕਰ ਕੇ ਆਪਣੇ ਤੇ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੁੰਦਾ ਹੈ ਤਾਂ ਉਹ ਉਹਨਾਂ ਨਾਲ ਸੰਪਰਕ ਕਰਨ ਅਤੇ ਅਸਾਨੀ ਨਾਲ ਵਿਦੇਸ਼ ਜਾਣ। 

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵਿਦਿਆਰਥੀ ਗਰੀਬ ਪਰਿਵਾਰ ਨਾਲ ਸਬੰਧਤ ਹਨ ਤੇ ਵਿਦਿਆਰਥੀ ਦੇ ਪਰਿਵਾਰ ਕੋਲ ਉਸ ਨੂੰ ਵਿਦੇਸ਼ ਭੇਜਣ ਲਈ ਪੈਸੇ ਨਹੀਂ ਹਨ ਤਾਂ ਉਨ੍ਹਾਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਹੁਣ ਅਜਿਹੇ ਬੱਚਿਆਂ ਦੇ ਸੁਪਨਿਆਂ ਨੂੰ ਉਨ੍ਹਾਂ ਵੱਲੋਂ ਸਾਕਾਰ ਕੀਤਾ ਜਾਵੇਗਾ। ਵੀਜ਼ਾ ਮਾਹਰ ਵਿਨੈ ਹਰੀ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਕੰਪਨੀ ਵਲੋਂ ਅਜਿਹੇ ਵਿਦਿਆਰਥੀਆਂ ਨੂੰ ਵਿਦੇਸ਼ ਪੜ੍ਹਨ ਲਈ ਬਿਲਕੁਲ ਮੁਫ਼ਤ ਭੇਜਿਆ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਕਿਸੇ ਵਿਦਿਆਰਥੀ ਨੇ ਵਿਦੇਸ਼ ਜਾਣਾ ਹੈ ਤਾਂ ਉਸ ਲਈ ਅੰਗਰੇਜ਼ੀ ਦਾ ਕੋਰਸ ਕਰਨਾ ਲਾਜ਼ਮੀ ਹੋਵੇਗਾ।

ਇਹ ਵੀ ਪੜ੍ਹੋ -  ਬਹੁ-ਚਰਚਿਤ ਨੰਬੀ ਨਰਾਇਣਨ ਮਾਮਲਾ: CBI ਨੇ ਕਿਹਾ - ਨਾਰਾਇਣਨ 'ਤੇ ਇਸਰੋ ਦੇ ਜਾਸੂਸੀ ਦੇ ਦੋਸ਼ ਝੂਠੇ 

ਇਸ ਦੇ ਨਾਲ ਹੀ ਪਤੀ-ਪਤਨੀ ਵੀ ਸਪਾਊਸ ਵੀਜ਼ੇ 'ਤੇ ਇਕੱਠੇ ਵਿਦੇਸ਼ ਜਾ ਸਕਦੇ ਹਨ। ਵਿਨੈ ਹੈਰੀ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਨੇ ਪੰਜਾਬ ਅਤੇ ਹੋਰ ਸੂਬਿਆਂ ਵਿਚ ਪਿਛਲੇ ਲੰਬੇ ਸਮੇਂ ਤੋਂ ਸੈਂਕੜੇ ਵਿਦਿਆਰਥੀਆਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨੇ ਸਾਕਾਰ ਕੀਤੇ ਹਨ। ਉਨ੍ਹਾਂ ਦੀ ਕੰਪਨੀ ਵਲੋਂ ਵਿਦੇਸ਼ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਅਦ ਕੰਮ ਵੀ ਦਿਵਾਏਗੀ

 ਤਾਂ ਜੋ ਵਿਦੇਸ਼ ਗਏ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲਨਾ ਆਵੇ। ਵਿਨੈ ਹੈਰੀ ਨੇ ਇਹ ਖ਼ਾਸ ਤੌਰ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੀ ਹੈ ਕਿਉਂਕਿ ਉਨ੍ਹਾਂ ਦਾ ਮਕਸਦ ਵਿਦਿਆਰਥੀਆਂ ਨੂੰ ਵੀਜ਼ਾ ਦਿਵਾਉਣਾ ਹੈ ਨਾ ਕਿ ਉਹਨਾਂ ਨੂੰ ਲੁੱਟਣਾ। ਉਨ੍ਹਾਂ ਮੁਤਾਬਕ ਕੋਈ ਵੀ ਵਿਦਿਆਰਥੀ ਉਨ੍ਹਾਂ ਦੀ ਕਿਸੇ ਵੀ ਬਰਾਂਚ ਵਿਚ ਜਾ ਕੇ ਵੀਜ਼ਾ ਨਿਯਮਾਂ ਸਬੰਧੀ ਮੁਫ਼ਤ  ਜਾਣਕਾਰੀ ਲੈ ਸਕਦਾ ਹੈ।

ਵਿਨੈ ਹੈਰੀ ਦੀ ਕੰਪਨੀ ਨੇ ਨਵੇਂ ਸਾਲ ਦੌਰਾਨ ਲਏ ਇਹ ਸੰਕਲਪ 
- ਬੇਰੁਜ਼ਗਾਰ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਰੁਜ਼ਗਾਰ 
- ਗਰੀਬ ਬੱਚਿਆਂ ਨੂੰ ਘੱਟ ਪੈਸਿਆਂ ਵਿਚ ਭੇਜਣਾ 
- SPOUSE ਜੋੜੇ ਨੂੰ ਇਕੱਠਿਆਂ ਭੇਜਣਾ 
- ਪੜ੍ਹਾਈ ਵਿਚ ਕਮਜ਼ੋਰ ਵਿਦਿਆਰਥੀਆਂ ਨੂੰ ਭੇਜਣਾ 
- ਅਧਿਆਪਕਾਂ ਅਤੇ ਨਰਸਾਂ ਨੂੰ 10 ਸਾਲ ਗੈਪ ਹੋਣ 'ਤੇ ਵੀ ਭੇਜਣਾ 
- ਨਾ ਮਨਜ਼ੂਰ ਵੀਜ਼ਾ ਵਾਲਿਾਂ ਨੂੰ ਭੇਜਣਾ 
- 40 ਪ੍ਰਤੀਸ਼ਤ ਅੰਕਾਂ ਵਾਲੇ ਵਿਦਿਆਰਥੀਆਂ ਨੂੰ ਭੇਜਣਾ 
- ਅੰਗਰੇਜ਼ੀ ਭਾਸ਼ਾ ਵਿਚ ਕੰਜਡੋਰ ਵਿਦਿਆਰਥੀਆਂ ਨੂੰ ਭੇਜਣਾ 
- ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਜਾਣਗੇ