ਫ਼ਿਰੋਜ਼ਪੁਰ ਵਿਖੇ 10ਵਾਂ ਜੱਟ ਐਕਸਪੋ ਖੇਤੀ ਡੇਅਰੀ ਪ੍ਰਦਰਸ਼ਨੀ 14 ਤੋਂ 16 ਫ਼ਰਵਰੀ ਤਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਪੋਕਸਮੈਨ ਦੇ ਚੰਡੀਗੜ੍ਹ ਤੋਂ ਸੀਨੀਅਰ ਪੱਤਰਕਾਰ ਨੀਲ ਭਲਿੰਦਰ ਸਿੰਘ ਸਮੇਤ 14 ਸ਼ਖ਼ਸੀਅਤਾਂ ਦਾ ਹੋਵੇਗਾ ਸਨਮਾਨ  

Photo

ਫ਼ਿਰੋਜ਼ਪੁਰ : ਜ਼ਿਲ੍ਹਾ ਫ਼ਿਰੋਜ਼ਪੁਰ  ਦੇ ਪਿੰਡ ਝੋਕ ਹਰੀ ਹਰ 'ਚ 10ਵਾਂ ਜੱਟ ਐਕਸਪੋ ਖੇਤੀ ਡੇਅਰੀ ਪ੍ਰਦਰਸ਼ਨੀ ਮੇਲਾ  14 ਤੋਂ 16 ਫ਼ਰਵਰੀ  ਨੂੰ ਕਰਵਾਇਆ ਜਾ ਰਿਹਾ ਹੈ। ਮੇਲਾ ਸਰਪ੍ਰਸਤ ਜਥੇਦਾਰ ਮਲਕੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ  ਫ਼ਿਰੋਜ਼ਪੁਰ 'ਚ ਹੋ ਰਹੇ ਮੇਲੇ 'ਚ ਵੱਖ-ਵੱਖ ਖੇਤਰਾਂ 'ਚ ਯੋਗਦਾਨ ਪਾਉਣ ਵਾਲੀਆਂ 14 ਸ਼ਖ਼ਸੀਅਤਾਂ ਦਾ ਸਨਮਾਨ 14 ਫ਼ਰਵਰੀ ਨੂੰ ਹੋਵੇਗਾ।

ਉਨ੍ਹਾਂ ਦਸਿਆ ਕਿ ਇਹ ਮੇਲਾ ਅਡਵਾਈਜ਼ਰ ਪਬਲੀਕੇਸ਼ਨਜ਼ ਵਲੋਂ ਦੇਸ਼ ਦੀ ਸਭ ਤੋਂ ਵੱਡੀ ਡਿਪ ਇਰੀਗੇਸ਼ਨ ਕੰਪਨੀ ਜੈਨ ਇਰੀਗੇਸ਼ਨ ਜਲਗਾਉਂ ਅਤੇ ਇੰਟਰਨੈਸ਼ਨਲ ਟਰੈਕਟਰਜ਼ ਲਿਮ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਸ . ਸੰਧੂ ਨੇ ਵਿਸਥਾਰ 'ਚ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਇਲਾਕੇ ਦੇ ਕਿਸਾਨਾਂ ਲਈ ਬੜਾ ਵੱਡਾ ਉਪਰਾਲਾ ਹੈ।

ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਮੇਲੇ 'ਚ ਦੇਸ਼-ਵਿਦੇਸ਼ ਤੋਂ 125 ਦੇ ਕਰੀਬ ਖੇਤੀ-ਡੇਅਰੀ ਕੰਪਨੀਆਂ ਪਹੁੰਚ ਰਹੀਆਂ ਹਨ । ਸ. ਸੰਧੂ ਨੇ ਦਸਿਆ ਕਿ ਤਿੰਨ ਦਿਨਾਂ ਮੇਲੇ 'ਚ 14 ਫ਼ਰਵਰੀ ਨੂੰ ਜਿਨ੍ਹਾਂ ਸ਼ਖ਼ਸੀਅਤਾਂ ਨੂੰ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ 'ਚ ਐਕਸੀਲੈਂਸ ਐਵਾਰਡ ਇਨ ਸੇਵਿੰਗ ਇਨਵਾਇਰਮੈਂਟ ਐਕਸੀਲੈਂਸ ਐਵਾਰਡ ਇਨ ਡਿਵੈਲਪਮੈਂਟ ਆਫ਼ ਜਰਨਲਿਜ਼ਮ ਸ.ਨੀਲ ਭਲਿੰਦਰ ਸਿੰਘ ਸਪੋਕਸਮੈਨ ਟੀਵੀ ਵੀ ਸ਼ਾਮਲ ਹਨ।

ਇਸੇ ਦਿਨ ਹੀ ਖੇਤੀ ' ਚ ਔਰਤ ਵਰਗ ਵਲੋਂ ਯੋਗਦਾਨ ਪਾਉਣ ਵਾਲੀ ਪੰਜਾਬ ਦੀ ਧੀ ਹਰਜਿੰਦਰ ਕੌਰ ਉਪਲ ਜਗਤ ਸਿੰਘ ਵਾਲਾ ਨੂੰ ਸੰਤ ਬਾਬਾ ਗੁਰਬਚਨ ਸਿੰਘ ਹਰੀਨਰਾਇਣ ਝੋਕ ਹਰੀਹਰ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ । ਮੇਲੇ ' ਚ ਕਿਸਾਨਾਂ ਦੇ ਮਨੋਰਜ਼ਨ ਲਈ ਸਾਫ਼ - ਸੁਥਰੀ ਗਾਇਕੀ ਵਾਲੇ ਗਾਇਕ ਕੰਵਰ ਗਰੇਵਾਲ ਤੇ ਸੁਖਵਿੰਦਰ ਸੁੱਖੀ ਦਾ ਖੁੱਲਾ ਅਖਾੜਾ ਲੱਗੇਗਾ।

ਕਿਸਾਨਾਂ ਦੇ ਲਈ ਕੂਪਨ ਜ਼ਰੀਏ ਸੋਨਾਲੀਕਾ ਟਰੈਕਟਰ , ਮੈਕਫੀਲਡ ਰੋਟਾਵੇਟਰ ਅਤੇ ਕਬੂਲਸ਼ਾਹ ਖੁੱਬਣ ਦਾ ਪਲੋਅ ਵੀ ਇਨਾਮ ` ਚ ਕੱਢੇ ਜਾਣਗੇ । ਪਸ਼ੂਆਂ ਦੀ ਪ੍ਰਦਰਸ਼ਨੀ ਅਤੇ ਸਾਹੀਵਾਲ ਕਾਫ਼ ਰੈਲੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗੀ । ਉਨ੍ਹਾਂ ਦੱਸਿਆ ਕਿ ਮੇਲੇ ` ਚ ਵਿਸ਼ੇਸ਼ ਤੌਰ ਤੇ ਵਿਧਾਇਕਾ ਸਤਿਕਾਰ ਕੌਰ ਗਹਿਰੀ ਅਤੇ ਜਸਮੇਲ ਸਿੰਘ ਗਹਿਰੀ ਮੈਂਬਰ ਜ਼ਿਲ੍ਹਾ ਪਰੀਸ਼ਦ ਅਤੇ ਇਲਾਕੇ ਦੇ ਹੋਰ ਸੀਨਿਅਰ ਆਗੂ ਤੇ ਅਫ਼ਸਰ ਸਹਿਬਾਨ ਵੀ ਪਹੁੰਚਣਗੇ।