Patiala News: ਪਟਿਆਲਾ 'ਚ ਲੜਕੀ ਦਾ ਕਤਲ, ਪਸ਼ੂ ਹਸਪਤਾਲ ਦੇ ਪਿੱਛੇ ਮਿਲੀ ਲਾਸ਼
Patiala News: ਸਰੀਰ 'ਤੇ ਹਨ ਸੱਟਾਂ ਦੇ ਨਿਸ਼ਾਨ
Murder of a girl in Patiala News in punjabi: ਪਟਿਆਲਾ ਜ਼ਿਲ੍ਹੇ ਦੇ ਨਾਭਾ ਦੇ ਪਿੰਡ ਸੁੱਖੇਵਾਲ ਵਿੱਚ 22 ਸਾਲਾ ਲੜਕੀ ਦਾ ਕਤਲ ਕਰਕੇ ਉਸ ਦੀ ਲਾਸ਼ ਪਸ਼ੂ ਹਸਪਤਾਲ ਦੇ ਪਿੱਛੇ ਸੁੱਟ ਦਿੱਤੀ ਗਈ ਹੈ। ਜਦੋਂ ਇਲਾਕੇ 'ਚੋਂ ਲੰਘ ਰਹੇ ਲੋਕਾਂ ਨੇ ਲਾਸ਼ ਦੇਖੀ ਤਾਂ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਸਦਰ ਨਾਭਾ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ, ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਉਸ ਦੀ ਪਛਾਣ ਕੀਤੀ।
ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (14 ਫਰਵਰੀ 2024
ਲੜਕੀ ਦੀ ਪਛਾਣ ਰਣਦੀਪ ਕੌਰ ਵਜੋਂ ਹੋਈ ਹੈ। ਜਿਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਪਛਾਣ ਕੀਤੀ। ਇਸ ਮਗਰੋਂ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Editorial: ਹਰਿਆਣੇ ਵਿਚ ਸਾਰੇ ਜਗਤ ਦੀ ਲੜਾਈ ਲੜਨ ਵਾਲਿਆਂ ਲਈ ਅਥਰੂ ਗੈਸ ਤੇ ਰਾਜਧਾਨੀ ਵਿਚ ਜਾਣੋਂ ਰੋਕਣ ਲਈ ਜਬਰ
ਘਟਨਾ ਅਨੁਸਾਰ ਰਣਦੀਪ ਕੌਰ ਦੇ ਪਿਤਾ ਨੇ ਦੂਜਾ ਵਿਆਹ ਕਰਵਾਇਆ ਸੀ। ਰਣਦੀਪ ਉਸ ਦੇ ਪਹਿਲੇ ਵਿਆਹ ਦਾ ਬੱਚਾ ਸੀ। ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ 12ਵੀਂ ਜਮਾਤ ਵਿੱਚ ਪੜ੍ਹਦੀ ਰਣਦੀਪ ਕੌਰ ਦੇ ਘਰੋਂ ਜਾਣ ਬਾਰੇ ਪਤਾ ਵੀ ਨਹੀਂ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਮੰਗਲਵਾਰ ਨੂੰ ਉਸ ਦੀ ਲਾਸ਼ ਮਿਲਣ ਤੋਂ ਬਾਅਦ ਹੀ ਉਸ ਦੇ ਕਤਲ ਦਾ ਖੁਲਾਸਾ ਹੋਇਆ। ਰਣਦੀਪ ਕੌਰ ਦੇ ਮੱਥੇ 'ਤੇ ਡੂੰਘੀ ਸੱਟ ਦੇ ਨਿਸ਼ਾਨ ਪਾਏ ਗਏ ਹਨ, ਜਿਸ ਕਾਰਨ ਇਸ ਸੱਟ ਨੂੰ ਮੌਤ ਦਾ ਕਾਰਨ ਮੰਨਿਆ ਜਾ ਰਿਹਾ ਹੈ। ਥਾਣਾ ਸਦਰ ਨਾਭਾ ਦੇ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਕਤਲ ਦੇ ਦੋਸ਼ੀਆਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਹੈ।
(For more Punjabi news apart from Murder of a girl in Patiala News in punjabi , stay tuned to Rozana Spokesman