ਪੰਜਾਬ ਦੀ 118 ਸਾਲਾ ਕਰਤਾਰ ਕੌਰ ਭਾਰਤ ਨੂੰ ਦਿਵਾਏਗੀ ਵੱਡਾ ਖਿਤਾਬ, ਵਿਸ਼ਵ 'ਚੋਂ ਹੈ ਸਭ ਤੋਂ ਵੱਡੀ ਔਰਤ
ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਜਪਾਨ ਦੀ 116 ਸਾਲਾ ਜ਼ਿੰਦਾ ਔਰਤ ਦਾ ਖਿਤਾਬ ਪਾਉਣ ਤੋਂ ਬਾਅਦ, ਕਰਤਾਰ ਕੌਰ ਲੈ ਕੇ ਆਵੇਗੀ ਵੱਡਾ ਖਿਤਾਬ
ਫਿਰੋਜ਼ਪੁਰ : ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੀ ਰਹਿਣ ਵਾਲੀ 118 ਸਾਲਾ ਬਿਰਧ ਔਰਤ ਕਰਤਾਰ ਕੌਰ ਇਕ ਵੱਡਾ ਖਿਤਾਬ ਹਾਸਲ ਕਰ ਸਕਦੀ ਹੈ। ਦੱਸ ਦਈਏ ਕਿ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਜਪਾਨ ਦੀ 116 ਸਾਲਾ ਜ਼ਿੰਦਾ ਔਰਤ ਦਾ ਖਿਤਾਬ ਪਾਉਣ ਵਾਲੀ ਔਰਤ ਦਾ ਫਿਰੋਜ਼ਪੁਰ ਦੀ ਕਰਤਾਰ ਕੌਰ ਨੇ 118 ਸਾਲਾਂ ਨਾਲ ਰਿਕਾਰਡ ਤੋੜ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਕਰਤਾਰ ਕਰ ਫਿਰੋਜ਼ਪੁਰ ਛਾਉਣੀ ਦੀ ਰਹਿਣ ਵਾਲੀ ਹੈ।
ਕਰਤਾਰ ਕੌਰ ਦੇ ਪੰਜ ਭਰਾ ਸੀ ਜਿਨ੍ਹਾਂ ਦੀ ਕਾਫ਼ੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ। ਕੁਝ ਦਿਨ ਪਹਿਲਾਂ ਮਾਤਾ ਨੂੰ ਦਿਲ ਦਾ ਦੌਰਾ ਪੈਣ ‘ਤੇ ਪਰਵਾਰ ਵਾਲੇ ਉਸ ਨੂੰ ਨਿੱਜੀ ਹਸਪਤਾਲ ਇਲਾਜ ਲਈ ਲੈ ਗਏ, ਜਿੱਥੇ ਡਾਕਟਰ ਨੇ ਉਨ੍ਹਾਂ ਦੀ ਜ਼ਿਆਦਾ ਉਮਰ ਹੋਣ ਕਾਰਨ ਆਪ੍ਰੇਸ਼ਨ ਕਰਨ ਤੋਂ ਮਨ੍ਹਾ ਕਰ ਦਿੱਤਾ ਪਰ ਪਰਵਾਰ ਦੇ ਕਹਿਣ ‘ਤੇ ਡਾਕਟਰਾਂ ਨੇ ਮਾਤਾ ਦੇ ਦਿਨ ਦਾ ਆਪ੍ਰੇਸ਼ਨ ਕਰਕੇ ਉਸ ਦੇ ਦਿਨ ਨੂੰ ਪੇਸਮੇਕਰ ਪਾ ਦਿੱਤਾ।
ਆਪ੍ਰੇਸ਼ਨ ਤੋਂ ਬਾਅਦ ਮਾਤਾ ਬਿਲਕੁਲ ਠੀਕ ਅਤੇਅਪਣੇ ਹੱਸਦੇ-ਖੇਡਦੇ ਪਰਵਾਰ ਨਾਲ ਰਹਿ ਰਹੀ ਹੈ। ਮਾਤਾ ਦੇ ਪੋਤੇ ਬਿੱਟੂ ਸਾਂਘਾ ਅਤੇ ਹਰਿੰਦਰ ਕੌਰ ਨੂੰਹ ਨੇ ਦੱਸਿਆ ਕਿ ਮਾਤਾ ਪ੍ਰਮਾਤਮਾ ‘ਤੇ ਕਾਫ਼ਾ ਵਿਸ਼ਵਾਸ ਰੱਖਦੀ ਹੈ ਅਤੇ ਉਨ੍ਹਾਂ ਦੇ ਪਤੀ ਦੀ ਕਾਫ਼ੀ ਸਮਾਂ ਪਹਿਲਾਂ ਮੌਤ ਹੋਣ ਕਾਰਨ ਮਾਤਾ ਨੇ ਅਪਣੇ ਸਾਰੇ ਪਰਵਾਰ ਦਾ ਪਾਲਣ-ਪੋਸ਼ਣ ਕੀਤਾ। ਅੱਜ ਉਨ੍ਹਾਂ ਦਾ ਸਾਰਾ ਪਰਵਾਰ ਪੜ੍ਹਿਆ-ਲਿਖਿਆ, ਕਾਰੋਬਾਰ ਅਤੇ ਜ਼ਮੀਨ ਜਾਇਦਾਦ ਵਾਲਾ ਹੈ।
ਮਾਤਾ ਦੇ ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਅਸੀਂ ਇਨ੍ਹਾਂ ਦੀ ਉਮਰ ਦੇ ਬਾਰੇ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੇ, ਇਹ ਸਾਡੇ ਘਰ ਦਾ ਅਨਮੋਲ ਰਤਨ ਹੈ। ਇਨ੍ਹਾਂ ਦੇ ਆਸ਼ੀਰਵਾਦ ਸਦਕਾ ਅੱਜ ਸਾਰਾ ਪਰਵਾਰ ਖੁਸ਼ਹਾਲ ਹੈ। ਅਸੀਂ ਕਾਮਨਾ ਕਰਦੇ ਹਾਂ ਕਿ ਸਾਡੀ ਮਾਤਾ ਦੀ ਉਮਰ ਲੰਬੀ ਹੋਵੇ।