ਸਮਝੌਤਾ ਐਕਸਪ੍ਰੈਸ ਮਾਮਲੇ ਦੀ ਸੁਣਵਾਈ ਸੋਮਵਾਰ ਤੱਕ ਮੁਲਤਵੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਮਝੌਤਾ ਐਕਸਪ੍ਰੈਸ ਧਮਾਕੇ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਐਨਆਈਏ ਦੀ ਅਦਾਲਤ ਵਲੋਂ ਸੋਮਵਾਰ ਤੱਕ ਹੋਈ ਮੁਲਤਵੀ

Samjhauta Express blasts case

ਚੰਡੀਗੜ੍ਹ : ਸਮਝੌਤਾ ਐਕਸਪ੍ਰੈਸ ਧਮਾਕੇ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਐਨਆਈਏ ਦੀ ਅਦਾਲਤ ਵਲੋਂ ਸੋਮਵਾਰ ਤੱਕ ਮੁਲਤਵੀ ਕਰ ਦਿਤੀ ਗਈ ਹੈ। ਵਕੀਲਾਂ ਦੀ ਹੜਤਾਲ ਦੇ ਚਲਦਿਆਂ ਵਕੀਲ ਅਦਾਲਤ ਵਿਚ ਪੇਸ਼ ਨਹੀਂ ਹੋਏ। ਐਨਆਈਏ ਦੇ ਅਧਿਕਾਰੀਆਂ  ਨੇ ਦੱਸਿਆ ਕਿ ਹੁਣ ਇਸ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਹੋਵੇਗੀ।

ਦਸ ਦਈਏ ਕਿ 18 ਫ਼ਰਵਰੀ 2007 ਨੂੰ ਦਿੱਲੀ ਤੋਂ ਲਾਹੌਰ ਜਾ ਰਹੀ ਸਮਝੌਤਾ ਐਕਸਪ੍ਰੈੱਸ ਰੇਲਗੱਡੀ ਵਿਚ ਪਾਨੀਪਤ ਦੇ ਕੋਲ ਇਕ ਵੱਡਾ ਧਮਾਕਾ ਹੋਇਆ ਸੀ, ਜਿਸ ਵਿਚ 43 ਪਾਕਿਸਤਾਨੀ ਨਾਗਰਿਕਾਂ ਸਮੇਤ 68 ਵਿਅਕਤੀ ਮਾਰੇ ਗਏ ਸਨ। ਉਨ੍ਹਾਂ ਵਿਚੋਂ 10 ਭਾਰਤੀ ਨਗਾਰਿਕ ਸਨ ਤੇ 15 ਲਾਸ਼ਾਂ ਦੀ ਪਹਿਚਾਣ ਹੀ ਨਹੀਂ ਹੋ ਸਕੀ ਸੀ ਕਿਉਂਕਿ ਉਹ ਅੱਗ ਨਾਲ ਬਹੁਤ ਬੁਰੀ ਤਰ੍ਹਾਂ ਸੜ ਚੁੱਕੀਆਂ ਸਨ।

ਇੱਥੇ ਇਹ ਵੀ ਦੱਸ ਦਈਏ, ਕਈ ਤਰ੍ਹਾਂ ਦੇ ਉਤਰਾਅ-ਚੜ੍ਹਾਅ ਤੇ ਮੋੜ ਕੱਟ ਚੁੱਕੇ ਇਸ ਕੇਸ ਵਿਚ ਜੂਨ 2011 ਨੂੰ ਐੱਨਆਈਏ ਨੇ ਹਿੰਦੂਤਵ ਪੱਖੀ ਕਾਰਕੁਨ ਸਵਾਮੀ ਅਸੀਮਾਨੰਦ ਸਣੇ ਲੋਕੇਸ਼ ਸ਼ਰਮਾ, ਸੁਨੀਲ ਜੋਸ਼ੀ, ਸੰਦੀਪ ਡਾਂਗੇ ਅਤੇ ਰਾਮਚੰਦਰ ਕਾਲਾਸੰਗਰਾ ਉਰਫ਼ ਰਾਮਜੀ ਨੂੰ ਮੁਲਜ਼ਮ ਬਣਾਇਆ ਸੀ।