ਸਮਝੌਤਾ ਐਕਸਪ੍ਰੈਸ ਟਰੇਨ ਦੇ ਰੱਦ ਹੋਣ ਦੀ ਭਾਰਤੀ ਅਧਿਕਾਰੀਆਂ ਨੇ ਕੀਤੀ ਪੁਸ਼ਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਧ ਰਹੇ ਤਣਾਅ ਨੂੰ ਦੇਖਦੇ ਹੋਏ ਪਾਕਿਸਤਾਨ ਤੋਂ ਆਉਣ ਵਾਲੀ ਸਮਝੌਤਾ ਐਕਸਪ੍ਰੈਸ ਨੂੰ ਬੰਦ ਕਰ ਦਿੱਤਾ ਗਿਆ ਹੈ।

Samjhota Express

ਦਿੱਲੀ : ਭਾਰਤ ਵੱਲੋਂ ਪਾਕਿਸਤਾਨ ਖਿਲਾਫ਼ ਏਅਰ ਸਟ੍ਰਾਈਕ ਤੋਂ ਬਾਅਦ ਦੋਹਾਂ ਮੁਲਕਾਂ ਵਿਚਕਾਰ ਤਣਾਅ ਸਿਖਰ ‘ਤੇ ਪਹੁੰਚ ਗਿਆ ਹੈ। ਪਾਕਿਸਤਾਨ ਨੇ ਇਕ ਵਾਰ ਫਿਰ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੈ। ਇਸ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਧ ਰਹੇ ਤਣਾਅ ਨੂੰ ਦੇਖਦੇ ਹੋਏ ਪਾਕਿਸਤਾਨ ਤੋਂ ਆਉਣ ਵਾਲੀ ਸਮਝੌਤਾ ਐਕਸਪ੍ਰੈਸ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਭਾਰਤੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ।

ਵਾਘਾ ਦੇ ਸਟੇਸ਼ਨ ਮਾਸਟਰ ਨੇ ਫੋਨ ਕਰਕੇ ਅਟਾਰੀ ਰੇਲਵੇ ਸਟੇਸ਼ਨ ‘ਤੇ ਜਾਣਕਾਰੀ ਦਿੱਤੀ ਹੈ। ਇਹ ਟਰੇਨ ਭਾਰਤ ਪਾਕਿਸਤਾਨ ਵਿਚ ਚੱਲਦੀ ਸੀ। ਦਰਅਸਲ ਸਮਝੌਤਾ ਐਕਸਪ੍ਰੈਸ ਟਰੇਨ ਦਿੱਲੀ ਤੋਂ ਲਾਹੌਰ ਤੱਕ ਚੱਲਦੀ ਹੈ। ਇਸ ਟਰੇਨ ਨੂੰ ਦਿੱਲੀ-ਅਟਾਰੀ ਐਕਸਪ੍ਰੈਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਟਰੇਨ ‘ਚ 6 ਸਲੀਪਰ ਕੋਚ ਅਤੇ ਇੱਕ ਏ.ਸੀ 3-ਟਿਯਾਰ ਕੋਚ ਹੈ।

ਦੱਸ ਦਈਏ ਕਿ ਸਮਝੌਤਾ ਐਕਸਪ੍ਰੈਸ ਹਫਤਾਵਾਰੀ ਟਰੇਨ ਹੈ ਤੇ ਇਹ ਟਰੇਨ ਹਫਤੇ ‘ਚ 2 ਦਿਨ ਬੁੱਧਵਾਰ ਅਤੇ ਵੀਰਵਾਰ ਪੁਰਾਣੀ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਰਾਤ 11 ਵਜੇ ਰਵਾਨਾ ਹੁੰਦੀ ਸੀ ਤੇ ਲਾਹੌਰ ਤੋਂ ਆਪਣੀ ਵਾਪਸੀ ਯਾਤਰਾ ‘ਤੇ ਸੋਮਵਾਰ ਅਤੇ ਵੀਰਵਾਰ ਭਾਰਤ ਵਾਪਸ ਆ ਜਾਂਦੀ ਸੀ।