ਪਠਾਨਕੋਟ ਵਿਚ ਦਿਖਾਈ ਦਿੱਤਾ ਪਾਕਿਸਤਾਨੀ ਡਰੋਨ, ਬੀਐਸਐਫ ਦਾ ਸਰਚ ਅਭਿਆਨ ਜਾਰੀ
ਫਾਇਰਿੰਗ ਤੋਂ ਬਾਅਦ ਵਾਪਸ ਪਰਤਿਆ ਡਰੋਨ
Pakistani Drone In Pathankot
ਪਠਾਨਕੋਟ : ਅੱਜ ਸਵੇਰੇ ਜ਼ਿਲ੍ਹਾ ਪਠਾਨਕੋਟ ਦੇ ਬਮਿਆਲ ਸੈਕਟਰ ਦੀ ਡੀਡਾ ਪੋਸਟ ’ਤੇ ਇਕ ਡਰੋਨ ਪਾਕਿਸਤਾਨ ਦੇ ਪਾਸਿਓਂ ਆਉਂਦਾ ਦੇਖਿਆ ਗਿਆ।ਮਿਲੀ ਜਾਣਕਾਰੀ ਮੁਤਾਬਕ ਡੀਡਾ ਪੋਸਟ ’ਤੇ ਸਵੇਰੇ ਕਰੀਬ 6.10 ਵਜੇ ਡਰੋਨ ਦੀ ਗਤੀਵਿਧੀ ਦੇਖੀ ਗਈ।
ਡਰੋਨ ਦਿਖਾਈ ਦੇਣ ਤੋਂ ਬਾਅਦ ਬੀਐਸਐਫ ਨੇ ਫਾਇਰਿੰਗ ਕੀਤੀ। ਹਾਲਾਂਕਿ ਫਾਇਰਿੰਗ ਤੋਂ ਬਾਅਦ ਡਰੋਨ ਵਾਪਸ ਪਰਤ ਗਿਆ। ਪੁਲਿਸ ਅਤੇ ਬੀਐਸਐਫ ਵੱਲੋਂ ਇਲਾਕੇ ਵਿਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।