ਕੈਪਟਨ ਨੇ ਹਰਸਿਮਰਤ ਬਾਦਲ ਨੂੰ ਦੱਸਿਆ 'ਮੂਰਖ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਜੇ ਤੁਸੀ ਕੋਈ ਵੀ ਜਾਣਕਾਰੀ ਸਿਰਫ਼ ਚੋਣਾਂ ਜਿੱਤਣ ਲਈ ਸ਼ੇਅਰ ਕਰੋਗੇ ਤਾਂ ਤੁਹਾਨੂੰ ਇਤਿਹਾਸ ਪੜ੍ਹਨ ਦੀ ਜ਼ਰੂਰਤ ਹੈ

Harsimrat, Amarinder accuse each other’s family of feting Dyer

ਚੰਡੀਗੜ੍ਹ : ਜਲ੍ਹਿਆਂਵਾਲਾ ਬਾਗ਼ ਖ਼ੂਨੀ ਸਾਕੇ ਦਾ ਸ਼ਤਾਬਦੀ ਦਿਹਾੜਾ ਵੀ ਸਿਆਸਤ ਦੀ ਭੇਂਟ ਚੜ੍ਹ ਗਿਆ। ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਰਾਹੁਲ ਗਾਂਧੀ ਦੇ ਅੰਮ੍ਰਿਤਸਰ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਮੱਥਾ ਟੇਕਣ 'ਤੇ ਇਤਰਾਜ਼ ਪ੍ਰਗਟਾਇਆ। ਇਸ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਰਿਸਮਰਤ 'ਤੇ ਨਿਸ਼ਾਨਾ ਸਾਧਿਆ। ਦੋਹਾਂ ਵਿਚਕਾਰ ਇਹ ਲੜਾਈ ਇਕ-ਦੂਜੇ ਦੇ ਦਾਦਿਆਂ ਤਕ ਪਹੁੰਚ ਗਈ। ਇਸ ਵਿਚਕਾਰ ਕੈਪਟਨ ਅਮਰਿੰਦਰ ਸਿੰਘ ਨੇ ਇਕ ਹੋਰ ਟਵੀਟ ਕਰਦਿਆਂ ਹਰਸਿਮਰਤ ਕੌਰ ਬਾਦਲ ਨੂੰ 'ਮੂਰਖ' ਦੱਸਦਿਆਂ ਇਤਿਹਾਸ ਪੜ੍ਹਨ ਦੀ ਨਸੀਹਤ ਦਿੱਤੀ ਹੈ।

ਕੈਪਟਨ ਨੇ ਟਵੀਟ ਕੀਤਾ, "ਤੁਹਾਨੂੰ ਜਨਰਲ ਡਾਇਰ ਅਤੇ ਉਸ ਸਮੇਂ ਦੇ ਪੰਜਾਬ ਦੇ ਐਲ.ਜੀ. ਮਾਇਕਲ ਓ ਡਾਇਰ ਵਿਚਕਾਰ ਫ਼ਰਕ ਨਹੀਂ ਪਤਾ ਹੈ। ਮਾਇਕਲ ਓ ਡਾਇਰ ਨੂੰ ਉਧਮ ਸਿੰਘ ਨੇ ਮਾਰਿਆ ਸੀ। ਜੇ ਤੁਸੀ ਕੋਈ ਵੀ ਜਾਣਕਾਰੀ ਸਿਰਫ਼ ਚੋਣਾਂ ਜਿੱਤਣ ਲਈ ਸ਼ੇਅਰ ਕਰੋਗੇ ਤਾਂ ਤੁਹਾਨੂੰ ਇਤਿਹਾਸ ਪੜ੍ਹਨ ਦੀ ਜ਼ਰੂਰਤ ਹੈ।"

ਇਸ ਟਵੀਟ ਰਾਹੀਂ ਕੈਪਟਨ ਅਮਰਿੰਦਰ ਸਿਘ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਦੇ ਦਾਦਾ ਭੁਪਿੰਦਰ ਸਿੰਘ ਦੀ ਜਿਹੜੀ ਤਸਵੀਰ ਹਰਸਿਮਰਤ ਕੌਰ ਬਾਦਲ ਨੇ ਇਹ ਕਹਿੰਦਿਆਂ ਟਵੀਟ ਕੀਤੀ ਹੈ ਕਿ ਉਸ 'ਚ ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਭੁਪਿੰਦਰ ਸਿੰਘ ਜਨਰਲ ਡਾਇਰ ਨਾਲ ਵਿਖਾਈ ਦੇ ਰਹੇ ਹਨ, ਉਹ ਜਨਰਲ ਡਾਇਰ ਨਹੀਂ ਸਗੋਂ ਉਸ ਸਮੇਂ ਦੇ ਪੰਜਾਬ ਦੇ ਐਲ.ਜੀ. ਮਾਇਕਲ ਓ ਡਾਇਰ ਹਨ।