ਮੇਰੀ ਸਰਕਾਰੀ ਗੱਡੀ ਵਾਪਸ ਲੈਣ ਸਬੰਧੀ CM ਮਾਨ ਦੇ ਫੈਸਲੇ ਦਾ ਸਵਾਗਤ ਕਰਦਾ ਹਾਂ- ਪਰਗਟ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ- ਉਮੀਦ ਕਰਦਾ ਹਾਂ ਕਿ CM ਸਾਰੇ 117 ਵਿਧਾਇਕਾਂ ਦੀਆਂ ਸਰਕਾਰੀ ਗੱਡੀਆਂ ਵਾਪਸ ਲੈਣ ਦੀ ਜੁਰੱਅਤ ਕਰਨਗੇ

Pargat Singh


ਚੰਡੀਗੜ੍ਹ:  ਕੈਬਨਿਟ ਮੰਤਰੀਆਂ ਲਈ ਲਗਜ਼ਰੀ ਗੱਡੀਆਂ ਖਰੀਦਣ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਸਪੱਸ਼ਟੀਕਰਨ ਤੋਂ ਬਾਅਦ ਵਿਧਾਇਕ ਪਰਗਟ ਸਿੰਘ ਨੇ ਟਵੀਟ ਕੀਤਾ ਹੈ। ਸਾਬਕਾ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਦੇ ਮੇਰੀ ਸਰਕਾਰੀ ਗੱਡੀ ਨੂੰ ਵਾਪਸ ਲੈਣ ਦੇ ਫੈਸਲੇ ਦਾ ਸਵਾਗਤ ਕਰਦਾ ਹਾਂ।

Tweet

ਉਹਨਾਂ ਅੱਗੇ ਕਿਹਾ ਕਿ ਮੈਂ ਉਹਨਾਂ ਨੂੰ ਯਾਦ ਦਵਾਉਣਾ ਚਾਹੁੰਦਾ ਹਾਂ ਕਿ ਇਹ ਸਰਕਾਰੀ ਗੱਡੀ ਮੈਨੂੰ ਬਤੌਰ ਵਿਧਾਇਕ ਮਿਲੀ ਹੈ। ਮੈਨੂੰ ਉਮੀਦ ਹੈ ਇਹ ਕੋਈ ਬਦਲਾਖੋਰੀ ਦੀ ਭਾਵਨਾ ਵਿਚ ਲਿਆ ਫੈਸਲਾ ਨਹੀ ਹੈ ਅਤੇ ਮੈਂ ਆਸ ਕਰਦਾਂ ਹਾਂ ਕਿ ਤੁਸੀਂ ਮੇਰੇ ਨਾਲ-ਨਾਲ ਸਾਰੇ 117 ਵਿਧਾਇਕਾਂ ਦੀਆਂ ਸਰਕਾਰੀ ਗੱਡੀਆਂ ਵਾਪਸ ਲੈਣ ਦੀ ਜੁਰੱਅਤ ਕਰੋਗੇ।

Bhagwant Mann

ਦਰਅਸਲ ਮੰਤਰੀਆਂ ਲਈ ਲਗਜ਼ਰੀ ਗੱਡੀਆਂ ਦੇਣ ਸਬੰਧੀ ਖ਼ਬਰਾਂ ’ਤੇ ਜਵਾਬ ਦਿੰਦਿਆਂ ਸੀਐਮ ਮਾਨ ਨੇ ਕਿਹਾ ਕਿ ਸੀ ਕੋਈ ਉਹਨਾਂ ਨੂੰ ਇਕ ਵੀ ਫਾਰਚੂਨਰ ਗੱਡੀ ਨੂੰ ਖਰੀਦਣ ਸਬੰਧੀ ਨੋਟੀਫਿਕੇਸ਼ਨ ਦਿਖਾ ਦੇਵੇ। ਇਸ ਦੇ ਨਾਲ ਹੀ ਉਹਨਾਂ ਨੇ ਸਾਬਕਾ ਮੰਤਰੀ ਪਰਗਟ ਸਿੰਘ ’ਤੇ ਤੰਜ਼ ਕੱਸਦਿਆਂ ਕਿਹਾ ਸੀ ਕਿ ਮੈਂ ਪਰਗਟ ਸਿੰਘ ਨੂੰ ਖ਼ੁਸ਼ਖ਼ਬਰੀ ਦੇਣਾ ਚਾਹੁੰਦਾ ਹਾਂ ਕਿ ਜਿਹੜੀਆਂ ਉਹਨਾਂ ਕੋਲ ਗੱਡੀਆਂ ਨੇ ਉਹ ਅਸੀਂ ਵਾਪਸ ਲੈ ਰਹੇ ਹਾਂ।