ਸਪੀਕਰ ਕੁਲਤਾਰ ਸੰਧਵਾਂ ਨੇ ਗੁਹਾਟੀ 'ਚ 3 ਦਿਨਾਂ ਭਾਰਤੀ ਖੇਤਰੀ ਰਾਸ਼ਟਰਮੰਡਲ ਸੰਸਦੀ ਕਾਨਫਰੰਸ ਵਿਚ ਲਿਆ ਹਿੱਸਾ
ਗੁਹਾਟੀ ਅਤੇ ਨਗਾਓਂ ਦੇ ਗੁਰੂ ਘਰਾਂ 'ਚ ਵੀ ਨਤਮਸਤਕ ਹੋਏ ਕੁਲਤਾਰ ਸਿੰਘ ਸੰਧਵਾਂ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 11 ਤੋਂ 13 ਅਪ੍ਰੈਲ 2022 ਤੱਕ ਗੁਹਾਟੀ (ਆਸਾਮ) ਵਿਖੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੀ ਪ੍ਰਧਾਨਗੀ ਹੇਠ ਹੋਈ 8ਵੀਂ ਭਾਰਤੀ ਖੇਤਰੀ ਰਾਸ਼ਟਰਮੰਡਲ ਸੰਸਦੀ ਕਾਨਫਰੰਸ ਵਿੱਚ ਹਿੱਸਾ ਲਿਆ। ਪੰਜਾਬ ਵਿਧਾਨ ਸਭਾ ਦੇ ਸਕੱਤਰ ਸੁਰਿੰਦਰ ਪਾਲ ਵੀ ਉਹਨਾਂ ਨਾਲ ਸਨ।
Kultar Sandhwan attends 3 day Indian Region Commonwealth Parliamentary Conference
ਸੰਧਵਾਂ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਭਾਰਤ ਦੀਆਂ ਵੱਖ-ਵੱਖ ਵਿਧਾਨ ਸਭਾਵਾਂ ਦੇ ਸਾਰੇ ਪ੍ਰੀਜ਼ਾਈਡਿੰਗ ਅਫਸਰਾਂ (ਸਪੀਕਰ/ਚੇਅਰਮੈਨ) ਅਤੇ ਸਕੱਤਰਾਂ ਨੇ ਵਿਧਾਨ ਸਭਾਵਾਂ ਵਿੱਚ ਦਰਪੇਸ਼ ਮੁੱਦਿਆਂ ਅਤੇ ਹੋਰ ਸਬੰਧਿਤ ਵਿਸ਼ਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਸੰਧਵਾਂ ਨੇ ਵੀ ਇਸ ਕਾਨਫਰੰਸ ਵਿੱਚ ਆਪਣੇ ਵਿਚਾਰ ਪੇਸ਼ ਕੀਤੇ।
Kultar Sandhwan attends 3 day Indian Region Commonwealth Parliamentary Conference
ਇਸ ਦੌਰਾਨ ਕੁਲਤਾਰ ਸਿੰਘ ਸੰਧਵਾਂ ਗੁਹਾਟੀ ਅਤੇ ਨਗਾਓਂ ਦੇ ਗੁਰੂ ਘਰਾਂ 'ਚ ਵੀ ਨਤਮਸਤਕ ਹੋਏ। ਪਹਿਲੇ ਦਿਨ ਉਹਨਾਂ ਨੇ ਗੁਰਦੁਆਰਾ ਸ਼ਹੀਦਾਂ ਸਿੰਘਾਂ ਲਾਲਮਤੀ ਵਿਖੇ ਅਤੇ ਆਖਰੀ ਦਿਨ ਨਗਾਓਂ ਜ਼ਿਲ੍ਹੇ ਦੇ ਮਾਤਾਜੀ ਗੁਰੂਦੁਆਰਾ ਸਾਹਿਬ ਛਾਪਰਮੁਖ ਵਿਖੇ ਮੱਥਾ ਟੇਕਿਆ। ਇਹਨਾਂ ਗੁਰੂਘਰਾਂ ਦੇ ਪ੍ਰਬੰਧਕਾਂ ਨੇ ਸੰਧਵਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।