ਬਠਿੰਡਾ ਡਾਂਸਰ ਕਤਲ ਮਾਮਲੇ 'ਚ ਅਦਾਲਤ ਨੇ ਦੋਸ਼ੀ ਵਿਅਕਤੀ ਨੂੰ ਸੁਣਾਈ 8 ਸਾਲ ਦੀ ਸਜ਼ਾ
2016 ਵਿੱਚ ਪੈਲੇਸ 'ਚ ਵਿਆਹ ਸਮਾਗਮ ਦੌਰਾਨ ਡਾਂਸਰ ਦੀ ਗੋਲੀ ਲੱਗਣ ਨਾਲ ਹੋਈ ਸੀ ਮੌਤ
ਬਠਿੰਡਾ: ਸਾਲ 2016 ਵਿੱਚ ਮੌੜ ਮੰਡੀ ਦੇ ਪੈਲੇਸ 'ਚ ਵਿਆਹ ਸਮਾਗਮ ਦੌਰਾਨ ਗੋਲੀ ਲੱਗਣ ਕਾਰਨ ਆਰਕੈਸਟਰਾ ਗਰੁੱਪ ਦੀ ਡਾਂਸਰ ਕੁਲਵਿੰਦਰ ਕੌਰ ਦੇ ਕਤਲ ਮਾਮਲੇ ਅਦਾਲਤ ਨੇ ਦੋਸ਼ੀ ਵਿਅਕਤੀ ਨੂੰ 8 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਗਿਆ। ਦੋਸ਼ੀ ਨੂੰ 5000 ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਵਧੀਕ ਸੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਵੀਰਵਾਰ ਨੂੰ ਇਹ ਫੈਸਲਾ ਸੁਣਾਇਆ।
ਜ਼ਿਕਰਯੋਗ ਹੈ ਕਿ 3 ਦਸੰਬਰ 2016 ਨੂੰ ਮੌੜ ਮੰਡੀ ਸਥਿਤ ਬੈਂਕੁਏਟ ਹਾਲ 'ਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਸਟੇਜ 'ਤੇ ਆਰਕੈਸਟਰਾ ਡਾਂਸ ਕਰ ਰਹੀਆਂ ਸਨ, ਜਦੋਂ ਕਿ ਸਾਰੇ ਬਾਰਾਤੀਆਂ ਅਤੇ ਹੋਰ ਮਹਿਮਾਨ ਸਟੇਜ ਦੇ ਹੇਠਾਂ ਨੱਚ ਰਹੇ ਸਨ। ਉਦੋਂ ਅਚਾਨਕ ਭੀੜ ਵਿੱਚੋਂ ਇੱਕ ਨੌਜਵਾਨ ਨੇ ਹਵਾ ਵਿੱਚ ਰਾਈਫਲ ਲਹਿਰਾਈ ਤਾਂ ਗੋਲੀ ਸਟੇਜ ’ਤੇ ਡਾਂਸ ਕਰ ਰਹੀ ਡਾਂਸਰ ਕੁਲਵਿੰਦਰ ਕੌਰ ਉਰਫ਼ ਜਾਨੂ ਦੇ ਸਿਰ ਵਿੱਚ ਵੱਜੀ, ਜਿਸ ਨਾਲ ਉਸ ਦੀ ਮੌਤ ਹੋ ਗਈ।
ਉਕਤ ਕਤਲੇਆਮ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਹਾਦਸੇ ਤੋਂ ਬਾਅਦ ਪੁਲਿਸ ਨੇ ਮ੍ਰਿਤਕਾ ਦੇ ਪਤੀ ਰਜਿੰਦਰ ਸਿੰਘ ਦੇ ਬਿਆਨਾਂ 'ਤੇ ਗੋਲੀ ਚਲਾਉਣ ਵਾਲੇ ਦੋਸ਼ੀ ਲੱਕੀ ਗੋਇਲ ਉਰਫ ਬਿੱਲਾ ਸਮੇਤ 4 ਲੋਕਾਂ ਖਿਲਾਫ 302 ਦਾ ਮਾਮਲਾ ਦਰਜ ਕੀਤਾ ਸੀ।