ਗੁਰਜੀਤ ਸਿੰਘ ਔਜਲਾ ਦੇ ਹੱਕ ‘ਚ ਨਿਤਰਿਆ ਡੇਅਰੀ ਫਾਰਮਿੰਗ ਐਸੋਸੀਏਸ਼ਨ, ਕਿਹਾ ਪੂਰਾ ਸਮਰਥਨ ਕਰਾਂਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਨੇ ਕਿਹਾ...

Gurjit Singh Aujla

ਅੰਮ੍ਰਿਤਸਰ : ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ 2014 ਦੀਆਂ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨਾਲ ਝੂਠ ਬੋਲ ਕੇ ਦੇਸ਼ ਦੀ ਸੱਤਾ ਤੇ ਕਬਜ਼ਾ ਕੀਤਾ ਸੀ ਕਿ ਦੇਸ਼ ਵਾਸੀਆਂ ਦੇ ਅੱਛੇ ਦਿਨ ਆਉਣਗੇ ਪਰ ਕੇਂਦਰ ਦੀਆਂ ਗਲਤ ਨੀਤੀਆਂ ਸਦਕਾ ਦੇਸ਼ ਵਾਸੀਆਂ ਦੇ ਪਹਿਲਾਂ ਨਾਲੋਂ ਵੀ ਬੁਰੇ ਦਿਨ ਆਏ ਹਨ। ਸ. ਔਜਲਾ ਅੱਜ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਕੇਂਦਰੀ ਅਧੀਨ ਪੈਂਦੇ ਖੇਤਰ 65 ਏਕੜ ਡੇਅਰੀ ਕੰਪਲੈਕਸ ਵਿਖੇ ਵਿਕਾਸ ਸੋਨੀ ਜਨਰਲ ਸਕੱਤਰ ਯੂਥ ਕਾਂਗਰਸ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਅਗਵਾਈ ਹੇਠ ਹੋਈ ਡੇਅਰੀ ਕਿਸਾਨਾਂ ਦੀ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।

ਇਸ ਸਮੇਂ ਸ. ਔਜਲਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵੱਡੇ ਤੋਂ ਵੱਡੇ ਝੂਠ ਬੋਲ ਕੇ ਗੁੰਮਰਾਹ ਕੀਤਾ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਮੋਦੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਬਨਣ ‘ਤੇ ਵਿਦੇਸ਼ਾਂ ਵਿਚ ਪਏ ਕਾਲੇ ਧਨ ਨੂੰ ਵਾਪਸ ਲਿਆ ਕੇ ਹਰ ਭਾਰਤੀ ਦੇ ਖਾਤੇ ਵਿਚ 15 ਲੱਖ ਰੁਪਏ ਜਮ੍ਹਾਂ ਕਰਵਾਏ ਜਾਣਗੇ, ਹਰ ਸਾਲ 2 ਕਰੋੜ ਨੌਜਵਾਨਾਂ ਨੂੰ ਨੌਕਰੀਆਂ ਦੇਣ, ਕਿਸਾਨਾਂ ਦੀ ਫ਼ਸਲ ਦਾ ਰੇਟ ਦੁਗਣਾ ਕਰਨ ਸਮੇਤ ਹਰ ਬਹੁਤ ਸਾਰੇ ਵਾਅਦੇ ਦੇਸ਼ ਦੀ ਜਨਤਾ ਨਾਲ ਕੀਤੇ ਸਨ ਪਰ ਅਫ਼ਸੋਸ ਕਿ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ ਸਗੋਂ ਡੀਜਲ ਦੇ ਰੇਟਾਂ ਵਿਚ ਭਾਰੀ ਵਾਧਾ ਕਰਕੇ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਨੂੰ ਹੋਰ ਵਧਾ ਦਿੱਤਾ।

ਮੋਦੀ ਸਰਕਾਰ ਦੇ ਅੱਛੇ ਦਿਨਾਂ ਨੂੰ ਦੇਖਣ ਲਈ ਦੇਸ਼ ਵਾਸੀ ਪੂਰੇ ਪੰਚ ਸਾਲ ਉਡੀਕ ਕਰਦੇ ਰਹੇ ਪਰ ਅਸਲੀਅਤ ਇਹ ਹੈ ਕਿ 5 ਸਾਲਾਂ ਵਿਚ ਦੇਸ਼ ਵਾਸੀਆਂ ਨੇ ਪਹਿਲਾਂ ਨਾਲੋਂ ਵੀ ਰੇ ਦਿਨ ਆਏ ਹਨ। ਇਸ ਸਮਏ ਫਤਿਹਪੁਰ ਵਿਖੇ 65 ਏਕੜ ਡੇਅਰੀ ਫਾਰਮ ਕੰਪਲੈਕਸ ਐਸੋਸੀਏਸ਼ਨ ਵੱਲੋਂ ਸ. ਔਜਲਾ ਦੇ ਸਮਰਥਨ ਦਾ ਐਲਾਨ ਕੀਤਾ ਹੈ। ਇਸ ਸਮੇਂ ਸੰਬੋਧਨ ਕਰਦਿਆਂ ਵਿਕਾਸ ਸੋਨੀ ਨੇ ਕਿਹਾ ਕਿ ਪੰਜਾਬ ਸੂਬਾ ਪਿਛਲੇ ਗਠਜੋੜ ਸਰਕਾਰ ਦੀਆਂ ਗਲਤ ਨੀਤੀਆਂ ਦਾ ਖਮਿਆਜਾ ਭੁਗਤ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਸ਼ਹਿਰਾਂ ਤੋਂ ਬਾਹਰ ਵਸਾਏ ਡੇਅਰੀ ਕੰਪਲੈਕਸ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰੱਖਿਆ ਹੈ ਜਦਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਨੀਤੀ ਅਧੀਨ ਡੇਅਰੀ ਕੰਪਲੈਕਸ ਦਾ ਪਹਿਲ ਦੇ ਆਧਾਰ ਤੇ ਵਿਕਾਸ ਕੀਤਾ ਜਾਵੇਗਾ।

ਇਸ ਸਮੇਂ ਹੋਰਨਾਂ ਤੋਂ ਇਲਾਵਾ ਡਿਪਟੀ ਮੇਅਰ ਯੂਨਿਸ ਕਾਰ, ਸਾਬਕਾ ਕੌਂਸਲਰ ਸਰਬਜੀਤ ਸਿੰਘ ਲਾਟੀ, ਗੁਰਮਾਨ ਸਿੰਘ ਗਾਮਾ, ਕਸਿਸ ਸ਼ਰਮਾਂ ਵਿੱਕੀ, ਸ਼ੰਕਰ ਸ਼ਰਮਾਂ, ਰਿਸ਼ੀ ਦੇਵਾ, ਯੂਵੀ, ਕਪਿਲਦੀਪ, ਤੇਜਿੰਦਰ ਹੈਪੀ, ਰਾਜਾ ਪਹਿਲਵਾਨ ਸਮੇਤ ਵੱਡੀ ਗਿਣਤੀ ਵਿਚ ਡੇਅਰੀ ਮਾਲਕ ਵੀ ਹਾਜਰ ਸਨ।