ਪੁਲਿਸ ਮੁਲਾਜ਼ਮਾਂ ਨੇ ਲਾਈ ਠੰਢੇ-ਮਿੱਠੇ ਜਲ ਦੀ ਛਬੀਲ
ਮੁੱਲਾਂਪੁਰ ਗ਼ਰੀਬਦਾਸ ਵਿਖੇ ਮੁੱਲਾਂਪੁਰ ਥਾਣੇ ਦੇ ਮੁਲਾਜ਼ਮਾਂ ਵਲੋਂ ਥਾਣੇ ਅੱਗੇ ਠੰਢੇ ਮਿੱਠੇ ਪਾਣੀ ਦੀ ਛਬੀਲ ਲਾਈ ਗਈ
ਮੁੱਲਾਂਪੁਰ ਗ਼ਰੀਬਦਾਸ, : ਮੁੱਲਾਂਪੁਰ ਗ਼ਰੀਬਦਾਸ ਵਿਖੇ ਮੁੱਲਾਂਪੁਰ ਥਾਣੇ ਦੇ ਮੁਲਾਜ਼ਮਾਂ ਵਲੋਂ ਥਾਣੇ ਅੱਗੇ ਠੰਢੇ ਮਿੱਠੇ ਪਾਣੀ ਦੀ ਛਬੀਲ ਲਾਈ ਗਈ। ਜੂਨ ਦੇ ਮਹਿਨੇ ਵਿਚ ਪੈਣ ਵਾਲੀ ਗ਼ਰਮੀ ਕਾਰਨ ਇਹ ਪਾਣੀ ਛਬੀਲ ਲਗਾਈ ਗਈ । ਇਸ ਮੋਕੇ ਰਾਹਗਿਰਾ ਨੇ ਗਰਮੀ ਦੇ ਵਿੱਚ ਪਾਣੀ ਪੀ ਕੇ ਗਰਮੀ ਤੋ ਰਾਹਤ ਮਹਿਸੁਸ ਕੀਤੀ । ਇਹ ਛਬੀਲ ਵਿੱਚ ਥਾਣਾ ਮੁੱਲਾਂਪੁਰ ਐਚ ਐਚ ਓ ਬਿਕਮਜੀਤ ਸਿੰਘ ਦੇ ਵੱਡੇ ਸਹਿਯੋਗ ਨਾਂਲ ਲਗਾਈ ਗਈ ।
ਐਸ ਐਚ ਓ ਮੁੱਲਾਂਪੁਰ ਗਰੀਬਦਾਸ ਨੇ ਦੱਸਿਆ ਕਿ ਉਹ ਹਾਰ ਸਾਲ ਆਪਣੀ ਨੇਕ ਕਮਾਈ ਦਾ ਕੁਝ ਹਿਸਾ ਸੇਵਾ ਲਈ ਰੱਖਦੇ ਹਨ ਜਿਸ ਨਾਲ ਸਮੇ ਸਮੇ ਤੇ ਲੋਕਾ ਦੀ ਸੇਵਾ ਕਰਦੇ ਰਹਿਦੇ ਹਨ ਇਸ ਮਹਿਨੇ ਗਰਮੀ ਬਹੁਤ ਜਿਆਦਾ ਪੈ ਰਹੀ ਹੈ ਜਿਸ ਲਈ ਸਾਥੀਆ ਦੇ ਸਹਿਯੋਗ ਨਾਲ ਅੱਜ ਛਬੀਲ ਲਗਾਈ ਗਈ ਹੈ। ਉਨ੍ਹਾ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਜਿੰਦਗੀ ਵਿੱਚ ਕੁਝ ਚੰਗੇ ਕੰਮ ਜਰੁਰ ਕਰਨੇ ਚਾਹਿੰਦੇ ਹਨ ਜਿਸ ਨਾਲ ਆਤਮਿਕ ਅਤੇ ਮਾਨਸਿਕ ਸ਼ਾਤੀ ਮਿਲਦੀ ਹੈ। ਇਸ ਮੋਕੇ ਥਾਣਾ ਮੁੱਲਾਂਪੁਰ ਗਰੀਬਦਾਸ ਦੇ ਸਾਰੇ ਪੁਲਿਸ ਮੁਲਾਜਮ ਮੋਜੂਦ ਸਨ ।