ਛੇ ਡੇਰਾ ਪ੍ਰੇਮੀ 16 ਤਕ ਪੁਲਿਸ ਰੀਮਾਂਡ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕੋਟਕਪੂਰਾ ਦੇ ਬਰਗਾੜੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਨੂੰ ਡੇਰਾ ਪ੍ਰੇਮੀਆਂ ਨੇ ਹੀ ਅੰਜਾਮ ਦਿਤਾ ਸੀ। ਅੱਜ ਮੋਗਾ ਦੀ ਅਦਾਲਤ ਵਿਚ 6 ਡੇਰਾ ਪ੍ਰੇਮੀਆਂ ਨੂੰ 16 ਤਕ ...

LAW

ਮੋਗਾ, ਕੋਟਕਪੂਰਾ ਦੇ ਬਰਗਾੜੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਨੂੰ ਡੇਰਾ ਪ੍ਰੇਮੀਆਂ ਨੇ ਹੀ ਅੰਜਾਮ ਦਿਤਾ ਸੀ। ਅੱਜ ਮੋਗਾ ਦੀ ਅਦਾਲਤ ਵਿਚ 6 ਡੇਰਾ ਪ੍ਰੇਮੀਆਂ ਨੂੰ 16 ਤਕ ਪੁਲਿਸ ਰੀਮਾਂਡ 'ਤੇ ਭੇਜ ਦਿਤਾ ਹੈ। ਰੀਮਾਂਡ ਦੀ ਮੰਗ ਕਰਦਿਆਂ ਪਲਿਸ ਨੇ ਦਾਅਵਾ ਕੀਤਾ ਕਿ ਇਨ੍ਹਾਂ ਡੇਰਾ ਪ੍ਰੇਮੀਆਂ ਨੇ ਹੀ ਬਰਗਾੜੀ ਕਾਂਡ ਦੀ ਸਾਜ਼ਸ਼ ਰਚ ਕੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਕੀਤੇ ਅਤੇ ਬੇਅਦਬੀ ਕਰ ਕੇ ਪਤਰੇ  ਪਿੰਡ ਜਵਾਹਰ ਸਿੰਘ ਵਾਲਾ ਦੀਆਂ ਗਲੀਆਂ ਵਿਚ ਖਿਲਾਰੇ। ਇਨ੍ਹਾਂ ਡੇਰਾ ਪ੍ਰੇਮੀਆਂ ਨੂੰ ਮੋਗਾ ਵਿਚ 7 ਸਾਲ ਪਹਿਲਾਂ ਸਰਕਾਰੀ ਬਸਾਂ ਸਾੜਣ ਦੇ ਮਾਮਲਿਆਂ ਵਿਚ ਵੀ ਨਾਮਜ਼ਦ ਕੀਤਾ ਗਿਆ ਹੈ। 

ਪਲਿਸ ਪ੍ਰੇਮੀਆਂ ਤੋਂ ਜਿਥੇ ਮੋਗਾ ਸਾੜ ਫੂਕ ਕਾਂਡ 2011 ਦੀ ਤਫ਼ਤੀਸ਼ ਕਰੇਗੀ, ਉਥੇ ਕੋਟਕਪੂਰਾ ਦੇ ਜਵਾਹਰ ਸਿੰਘ ਵਾਲਾ 'ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ, ਬੇਅਦਬੀ ਕਰਨ ਤੇ ਪੋਸਟਰ ਲਾਉਣ ਵਾਲੇ ਮਾਮਲਿਆਂ ਦਾ ਖੁਰਾ-ਖੋਜ ਲੱਭਣ ਦਾ ਯਤਨ ਕਰੇਗੀ।ਤਕਰੀਬਨ ਸੱਤ ਸਾਲ ਪਹਿਲਾਂ ਸੱਤ ਮਾਰਚ 2011 ਨੂੰ ਸਥਾਨਕ ਕੋਟਕਪੂਰਾ ਬਾਈਪਾਸ 'ਤੇ ਡੇਰਾ ਪ੍ਰੇਮੀਆਂ ਦੇ ਵੱਡੇ ਹਜੂਮ ਵਲੋਂ ਨਾਮ ਚਰਚਾ ਘਰ ਵਿਚ ਇੱਕਠੇ ਹੋÎਣ ਤੋਂ ਬਾਅਦ ਸਰਕਾਰੀ ਗੱਡੀਆਂ ਦੀ ਭੰਨ ਤੋੜ ਕੀਤੀ ਸੀ ਜਿਸ ਤਹਿਤ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। 

ਕੋਟਕਪੂਰਾ ਨੇੜਲੇ ਪਿੰਡ ਜਵਾਹਰ ਸਿੰਘ ਵਾਲਾ ਵਿਚ 2015 ਨੂੰ ਗੁਰਦੁਆਰਾ ਸਾਹਿਬ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਚੋਰੀ ਕਰਨ ਤੋਂ ਬਾਅਦ ਡੇਰਾ ਸਿਰਸਾ ਦੀ 45 ਮੈਬਰੀ ਕਮੇਟੀ ਦੇ ਮੈਬਰ ਮਹਿੰਦਰ ਪਾਲ ਉਰਫ਼ ਬਿੱਟੂ ਦੇ ਇਸ਼ਾਰੇ 'ਤੇ ਪਾਵਨ ਪਤਰੇ ਪਿੰਡ ਦੀ ਗਲੀ ਵਿਚ ਖਿਲਾਰੇ ਗਏ ਸਨ। ਬਿਟੂ ਪਹਿਲਾਂ ਹੀ ਪੁਲਿਸ ਰੀਮਾਂਡ 'ਤੇ ਚੱਲ ਰਿਹਾ ਹੈ।