ਮੋਹਾਲੀ ਦਾ ਸਾਹਗੁਰਬਾਜ਼ ਸਿੰਘ ਭਾਰਤੀ ਫੌਜ ’ਚ ਬਣਿਆ ਲੈਫ਼ਟੀਨੈਂਟ
ਮੋਹਾਲੀ ਜ਼ਿਲ੍ਹਾ ਦਾ ਉਸ ਸਮੇਂ ਨਾਮ ਹੋਰ ਚਮਕਿਆ ਜਦੋਂ ਮੋਹਾਲੀ ਦਾ ਰਹਿਣ ਵਾਲਾ ਸਾਹਗੁਰਬਾਜ਼ ਸਿੰਘ ......
ਮੋਹਾਲੀ : ਮੋਹਾਲੀ ਜ਼ਿਲ੍ਹਾ ਦਾ ਉਸ ਸਮੇਂ ਨਾਮ ਹੋਰ ਚਮਕਿਆ ਜਦੋਂ ਮੋਹਾਲੀ ਦਾ ਰਹਿਣ ਵਾਲਾ ਸਾਹਗੁਰਬਾਜ਼ ਸਿੰਘ ਭਾਰਤੀ ਫੌਜ ਵਿਚ ਲੈਫ਼ਟੀਨੈਂਟ ਚੁਣਿਆ ਗਿਆ।
ਸਾਹਗੁਰਬਾਜ਼ ਸਿੰਘ ਦੇ ਮਾਪਿਆਂ ਨੂੰ ਉਸ ਸਮੇਂ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਉਨ੍ਹਾਂ ਦਾ ਬੇਟਾ ਸਾਹਗੁਰਬਾਜ਼ ਸਿੰਘ ਭਾਰਤੀ ਫੌਜ ਵਿੱਚ ਲੈਫ਼ਟੀਨੈਂਟ ਵਜੋਂ ਚੁਣਿਆ ਗਿਆ।
ਕੋਰੋਨਾ ਵਾਇਰਸ ਦੇ ਦੌਰ ਕਾਰਨ ਅੱਜ 13 ਜੂਨ ਨੂੰ ਦੇਹਰਾਦੂਨ ਵਿਖੇ ਹੋਈ ਪ੍ਰਭਾਵਸ਼ਾਲੀ ਲਾਈਵ ਪਾਸਿੰਗ ਆਊਟ ਪਰੇਡ ਵਿੱਚ ਭਾਵੇਂ ਉਸ ਦੇ ਮਾਤਾ ਪਿਤਾ ਦੇਖਣ ਲਈ ਨਹੀਂ ਜਾ ਸਕੇ, ਪ੍ਰੰਤੂ ਮਾਤਾ ਪਿਤਾ ਨੂੰ ਆਪਣੇ ਲੈਫ਼ਟੀਨੈਂਟ ਬੇਟੇ ਦੀ ਪਾਸਿੰਗ ਆਊਟ ਪਰੇਡ ਟੀ.ਵੀ. ’ਤੇ ਬੈਠ ਕੇ ਹੀ ਦੇਖਣੀ ਪਈ।
ਲੈਫ਼ਟੀਨੈਂਟ ਸਾਹਗੁਰਬਾਜ਼ ਸਿੰਘ ਦੇ ਮਾਤਾ ਪਿਤਾ ਆਪਣੇ ਘਰ ਟੀ ਵੀ ਉਤੇ ਬੇਟੇ ਦੀ ਪਾਸਿੰਗ ਆਊਟ ਪਰੇਡ ਦੇਖਦੇ ਹੋਏ। ਲੈਫ਼ਟੀਨੈਂਟ ਸਾਹਗੁਰਬਾਜ਼ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਅਤੇ ਮਾਤਾ ਹਰਜੋਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ।
ਕਿ ਉਨ੍ਹਾਂ ਦਾ ਬੇਟਾ ਸੇਂਟ ਜੌਹਨਸ ਹਾਈ ਸਕੂਲ ਚੰਡੀਗੜ੍ਹ ਤੋਂ 2014 ਵਿੱਚ ਮੈਟ੍ਰਿਕ ਅਤੇ ਮੋਹਾਲੀ ਦੇ ਸ਼ੈਮਰਾਕ ਸਕੂਲ ਵਿੱਚੋਂ 2016 ਬੈਚ ਦਾ ਵਿਦਿਆਰਥੀ ਰਿਹਾ ਹੈ ਜਿਸ ਨੇ 12ਵੀਂ ਜਮਾਤ ਵਿੱਚ ਸਕੂਲ ਵਿੱਚੋਂ ਟਾੱਪ ਕੀਤਾ ਸੀ।
ਉਸ ਨੇ ਮਿਲਟਰੀ ਟ੍ਰੇਨਿੰਗ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੀਪੇਰੇਟਰੀ ਇੰਸਟੀਚਿਊਟ ਮੋਹਾਲੀ ਤੋਂ ਸ਼ੁਰੂ ਕੀਤੀ ਸੀ ਅਤੇ ਫਿਰ ਸੰਨ 2016 ਵਿੱਚ ਨੈਸ਼ਨਲ ਡਿਫੈਂਸ ਅਕੈਡਮੀ ਐਨ.ਡੀ.ਏ. ਖੜਕਵਾਸਲਾ ਪੂਨਾ ਜੁਆਇਨ ਕੀਤੀ।
ਆਪਣੀ ਗਰੈਜੂਏਸ਼ਨ ਪੂਰੀ ਕਰਨ ਅਤੇ ਐਨ.ਡੀ.ਏ. ਵਿੱਚ ਬੇਸਿਕ ਆਰਮੀ ਟ੍ਰੇਨਿੰਗ ਪੂਰੀ ਕਰਨ ਉਪਰੰਤ ਉਸਨੇ ਜੁਲਾਈ 2019 ਵਿੱਚ ਆਈ.ਐਮ.ਏ. ਜੁਆਇਨ ਕੀਤੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਜਪਜੀ ਮੇਹਰ ਜੋ ਕਿ ਸਪੇਸ ਵਿੱਚ ਸਾਇੰਟਿਸਟ ਹੈ ਅਤੇ ਹੁਣ 22 ਸਾਲ ਦੀ ਉਮਰ ਵਿੱਚ ਹੀ ਬੇਟੇ ਸਾਹਗੁਰਬਾਜ਼ ਸਿੰਘ ਨੂੰ ਲੈਫ਼ਟੀਨੈਂਟ ਚੁਣੇ ਜਾਣ ’ਤੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ