ਸੰਯੁਕਤ ਕਿਸਾਨ ਮੋਰਚੇ ਨੇ 26 ਜੂਨ ਨੂੰ ‘ਕਿਸਾਨ ਬਚਾਉ-ਲੋਕਤੰਤਰ ਬਚਾਉ’ ਦਿਵਸ ਵਜੋਂ ਐਲਾਨਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੀ-ਸਰਕਾਰ( Modi-Government)  ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਅੜ੍ਹੀਅਲ ਰਵਈਆ ਅਪਣਾਇਆ ਹੋਇਆ ਹੈ

Farmers PROTEST

ਨਵੀਂ ਦਿੱਲੀ (ਸੁਖਰਾਜ ਸਿੰਘ): ਦਿੱਲੀ ਦੀਆਂ ਸਰਹੱਦਾਂ ’ਤੇ ਚਲ ਰਿਹਾ ਕਿਸਾਨ-ਅੰਦੋਲਨ(  FarmersProtes) ਭਲਕੇ 200 ਦਿਨ ਪੂਰੇ ਕਰ ਲਵੇਗਾ। 26 ਨਵੰਬਰ, 2020 ਨੂੰ ਲੱਖਾਂ ਕਿਸਾਨਾਂ (FARMERS) ਦੇ ਦਿੱਲੀ ਦੀਆਂ ਹੱਦਾਂ ’ਤੇ ਪਹੁੰਚਣ ਤੋਂ ਪਹਿਲਾਂ ਵੱਖ-ਵੱਖ ਰਾਜਾਂ ਵਿਚ ਕਈਂ ਮਹੀਨਿਆਂ ਤੋਂ ਵਿਰੋਧ ਪ੍ਰਦਰਸ਼ਨ ਕੀਤੇ ਗਏ ਸਨ। ਇਸ ਤਰ੍ਹਾਂ ਕਿਸਾਨ-ਸੰਘਰਸ਼ 200 ਦਿਨਾਂ ਤੋਂ ਵੀ ਲੰਬਾ ਹੈ।

ਹਾਲਾਂਕਿ ਮੋਦੀ-ਸਰਕਾਰ( Modi-Government)  ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਅੜ੍ਹੀਅਲ ਰਵਈਆ ਅਪਣਾਇਆ ਹੋਇਆ ਹੈ। ਕਿਸਾਨਾਂ (FARMERS)  ਨੇ ਵਰ੍ਹਦੇ ਮੀਂਹ ਦੌਰਾਨ ਵੀ ਅਪਣੀਆਂ ਸਟੇਜਾਂ ਨੂੰ ਜਾਰੀ ਰਖਿਆ ਹੈ, ਜੋ ਕੇਂਦਰ-ਸਰਕਾਰ ਨੂੰ ਸੰਕੇਤ ਹੈ ਕਿ ਉਹ ਅਪਣੇ ਇਰਾਦਿਆਂ ਪ੍ਰਤੀ ਦ੍ਰਿੜ ਹਨ। 

ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ( Balbir Singh Rajewal) , ਡਾ. ਦਰਸ਼ਨ ਪਾਲ, ਗੁਰਨਾਮ ਸਿੰਘ ਚਡੂਨੀ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਯੁੱਧਵੀਰ ਸਿੰਘ, ਯੋਗੇਂਦਰ ਯਾਦਵ, ਅਭਿਮਨਿਊ ਕੋਹਾੜ ਵਲੋਂ ਜਾਰੀ ਕੀਤੇ ਬਿਆਨ ਮੁਤਾਬਕ ਕਿਸਾਨ-ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ। 

26 ਜੂਨ ਨੂੰ ‘ਕਿਸਾਨ ਬਚਾਉ- ਲੋਕਤੰਤਰ ਬਚਾਉ’ ਦਿਵਸ ਵਜੋਂ ਐਲਾਨਿਆ ਗਿਆ ਹੈ। ਇਸ ਦਿਨ ਸੰਘਰਸ਼ ਦੇ ਸੱਤ ਮਹੀਨੇ ਪੂਰੇ ਹੋਣੇ ਹਨ ਅਤੇ ਇਸੇ ਦਿਨ ਭਾਰਤ ਦੀ ਐਮਰਜੈਂਸੀ ਦਾ 46ਵੀਂ ਵਰ੍ਹੇਗੰਢ ਵੀ ਹੈ, ਹੁਣ ਭਾਜਪਾ ਦੀ ਅਣ-ਘੋਸ਼ਿਤ ਐਮਰਜੈਂਸੀ ਅਤੇ ਤਾਨਾਸ਼ਾਹੀ ਸ਼ਾਸਨ ਵਿਰੁਧ ਇਸ ਸੰਘਰਸ਼ਸ਼ੀਲ ਅੰਦੋਲਨ ਸਮੇਤ ਬਹੁਤ ਸਾਰੇ ਸੰਘਰਸ਼ ਹਨ ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਜਾਰੀ ਹਨ।

 

ਇਹ ਵੀ ਪੜ੍ਹੋ:  ਇਕ ਗੇਟ ’ਤੇ ਲਿਖਿਆ ਸੀ : ਇਹ ਘਰ ਵਿਕਾਊ ਹੈ, ਕੈਂਸਰ ਪੀੜਤ ਮਾਤਾ ਦੇ ਇਲਾਜ ਲਈ

 

ਸੰਯੁਕਤ ਕਿਸਾਨ ਮੋਰਚੇ ਨੇ ਹਰਿਆਣਾ ਪ੍ਰਸ਼ਾਸਨ ਨੂੰ ਜੀਂਦ ਦੇ ਪਿੰਡ ਕੰਡੇਲਾ ਤੋਂ ਲਾਪਤਾ ਹੋਏ ਕਿਸਾਨ (FARMER) ਬਿਜੇਂਦਰ ਸਿੰਘ ਨੂੰ ਲੱਭਣ ਦੀ ਮੰਗ ਕੀਤੀ ਹੈ, 26 ਜਨਵਰੀ ਨੂੰ ਲਾਪਤਾ ਹੋ ਗਿਆ ਸੀ।  ਬਿਜੇਂਦਰ ਦੀ ਵਿਧਵਾ ਮਾਂ ਅਪਣੇ ਬੇਟੇ ਦੀ ਤਲਾਸ਼ ਵਿਚ ਪ੍ਰੇਸ਼ਾਨ ਹੈ। ਮੋਰਚੇ ਨੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਲਾਪਤਾ ਕਿਸਾਨ ਨੂੰ ਲੱਭਣ ਲਈ ਪ੍ਰਸ਼ਾਸਨ ਸੰਭਵ ਮਦਦ ਕਰੇ। 

 

ਇਹ ਵੀ ਪੜ੍ਹੋ:  ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਵਲੋਂ ਮੈਰਾਥਨ ਦੌੜਾਕ ਫ਼ੌਜਾ ਸਿੰਘ ਦਾ ਸਨਮਾਨ