NEET-UG 2025: ਪੰਜਾਬ ’ਚੋਂ ਕੇਸ਼ਵ ਮਿੱਤਲ ਨੇ ਕੀਤਾ ਟਾਪ, ਦੇਸ਼ ਭਰ ’ਚੋਂ ਰਿਹਾ 7ਵੇਂ ਨੰਬਰ ’ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਰਨਾਲਾ ਦੇ ਤਪਾ ਮੰਡੀ ਦਾ ਰਹਿਣ ਵਾਲਾ ਹੈ ਕੇਸ਼ਵ, ਪਹਿਲੇ 100 ਵਿਦਿਆਰਥੀਆਂ ’ਚ ਪੰਜਾਬ ਦੇ 9 ਵਿਦਿਆਰਥੀ ਸ਼ਾਮਲ

Keshav Mittal tops from Punjab NEET-UG 2025 news in punjabi
  • ਕੇਸ਼ਵ ਮਿੱਤਲ - 7 ਰੈਂਕ
  • ਹਿਮਾਂਕ ਭਾਗਲ - 28 ਰੈਂਕ
  • ਮੁਹੰਮਦ ਸਮੀਰ - 33 ਰੈਂਕ
  • ਨਵੀਨ ਮਿੱਤਲ - 49 ਰੈਂਕ
  • ਤਿਸ਼ਾ ਜੈਨ - 51 ਰੈਂਕ
  • ਅਰਮਾਨ ਬੇਰੀ - 77 ਰੈਂਕ
  • ਰਾਘਵ ਗੋਇਲ - 87 ਰੈਂਕ
  • ਜਨਵ ਬਾਂਸਲ - 89 ਰੈਂਕ
  • ਕੇਸ਼ਵ ਮਿੱਤਲ - 7 ਰੈਂਕ
  • ਹਿਮਾਂਕ ਭਾਗਲ - 28 ਰੈਂਕ
  • ਮੁਹੰਮਦ ਸਮੀਰ - 33 ਰੈਂਕ
  • ਨਵੀਨ ਮਿੱਤਲ - 49 ਰੈਂਕ
  • ਤਿਸ਼ਾ ਜੈਨ - 51 ਰੈਂਕ
  • ਅਰਮਾਨ ਬੇਰੀ - 77 ਰੈਂਕ
  • ਰਾਘਵ ਗੋਇਲ - 87 ਰੈਂਕ
  • ਜਨਵ ਬਾਂਸਲ - 89 ਰੈਂਕ
  • ਕੇਸ਼ਵ ਮਿੱਤਲ - 7 ਰੈਂਕ
  • ਹਿਮਾਂਕ ਭਾਗਲ - 28 ਰੈਂਕ
  • ਮੁਹੰਮਦ ਸਮੀਰ - 33 ਰੈਂਕ
  • ਨਵੀਨ ਮਿੱਤਲ - 49 ਰੈਂਕ
  • ਤਿਸ਼ਾ ਜੈਨ - 51 ਰੈਂਕ
  • ਅਰਮਾਨ ਬੇਰੀ - 77 ਰੈਂਕ
  • ਰਾਘਵ ਗੋਇਲ - 87 ਰੈਂਕ
  • ਜਨਵ ਬਾਂਸਲ - 89 ਰੈਂਕ
  • ਰੁਪੇਸ਼ ਗਰਗ - 97 ਰੈਂਕ
  • ਕੇਸ਼ਵ ਮਿੱਤਲ - 7 ਰੈਂਕ
  • ਹਿਮਾਂਕ ਭਾਗਲ - 28 ਰੈਂਕ
  • ਮੁਹੰਮਦ ਸਮੀਰ - 33 ਰੈਂਕ
  • ਨਵੀਨ ਮਿੱਤਲ - 49 ਰੈਂਕ
  • ਤਿਸ਼ਾ ਜੈਨ - 51 ਰੈਂਕ
  • ਅਰਮਾਨ ਬੇਰੀ - 77 ਰੈਂਕ
  • ਰਾਘਵ ਗੋਇਲ - 87 ਰੈਂਕ
  • ਜਨਵ ਬਾਂਸਲ - 89 ਰੈਂਕ
  • ਰੁਪੇਸ਼ ਗਰਗ - 97 ਰੈਂਕ
  • Keshav Mittal tops from Punjab NEET-UG 2025 News: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ NEET UG 2025 ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਜਾਰੀ ਨਤੀਜਿਆਂ ਵਿੱਚ, ਪੰਜਾਬ ਦੇ ਕੇਸ਼ਵ ਮਿੱਤਲ ਨੇ ਦੇਸ਼ ਭਰ ’ਚੋਂ ਰੈਂਕ 7 ਨਾਲ ਪੰਜਾਬ ਵਿੱਚ ਸਿਖਰਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਬਾਅਦ, ਆਲ ਇੰਡੀਆ ਰੈਂਕ 28 'ਤੇ ਰਹਿਣ ਵਾਲੇ ਹਿਮਾਂਖ ਬਘੇਲ ਨੇ ਪੰਜਾਬ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ।

    ਨੈਸ਼ਨਲ ਟੈਸਟਿੰਗ ਏਜੰਸੀ (NTA) ਦੁਆਰਾ ਐਲਾਨੇ ਗਏ NEET UG 2025 ਦੇ ਨਤੀਜੇ ਦੇ ਅਨੁਸਾਰ, ਕੇਸ਼ਵ ਨੇ ਵਿੱਚ ਸੱਤਵਾਂ ਰੈਂਕ ਪ੍ਰਾਪਤ ਕਰਦੇ ਹੋਏ 99.99 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਇਸ ਦੇ ਨਾਲ ਹੀ, ਹਿਮਾਂਖ ਨੇ ਵੀ 99.99 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ, ਪਰ ਉਸ ਦੇ ਕੇਸ਼ਵ ਨਾਲੋਂ ਕੁਝ ਅੰਕ ਘੱਟ ਹਨ।

    ਨੈਸ਼ਨਲ ਐਲੀਜਿਬਿਲੀਟੀ ਐਂਟਰੈਂਸ ਟੈਸਟ (NEET)-2025 ਦਾ ਇਹ ਨਤੀਜਾ ਪਿਛਲੇ ਸਾਲ ਨਾਲੋਂ ਕਿਤੇ ਬਿਹਤਰ ਹੈ। ਪਿਛਲੇ ਸਾਲ ਟਾਪ 100 ਵਿਦਿਆਰਥੀਆਂ ਵਿਚ ਪੰਜਾਬ ਦੇ 6 ਵਿਦਿਆਰਥੀ ਸਨ ਜਦਕਿ ਇਸ ਸਾਲ 9 ਵਿਦਿਆਰਥੀ ਨੇ ਟਾਪ 100 ਵਿਚ ਜਗ੍ਹਾ ਬਣਾਈ ਹੈ।  ਬਰਨਾਲਾ ਦੇ ਤਪਾ ਮੰਡੀ ਦੇ ਰਹਿਣ ਵਾਲੇ ਕੇਸ਼ਵ ਮਿੱਤਲ ਦੇ ਪਿਤਾ ਪੇਸ਼ੇ ਤੋਂ ਡਾਕਟਰ ਹਨ ਅਤੇ ਉਨ੍ਹਾਂ ਦੀ ਮਾਂ ਘਰੇਲੂ ਔਰਤ ਹੈ। ਜਦੋਂ ਕੇਸ਼ਵ ਮਿੱਤਲ ਦੇ ਪਿਤਾ ਡਾ. ਪ੍ਰਬੋਧ ਮਿੱਤਲ ਨੇ ਨਤੀਜਾ ਦੇਖਿਆ ਤਾਂ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਅਤੇ ਉਨ੍ਹਾਂ ਦੇ ਪੁੱਤਰ ਕੇਸ਼ਵ ਮਿੱਤਲ ਨੇ ਪੂਰੇ ਦੇਸ਼ ਵਿੱਚ 7ਵਾਂ ਸਥਾਨ ਪ੍ਰਾਪਤ ਕੀਤਾ।

    ਕੇਸ਼ਵ ਮਿੱਤਲ ਦੇ ਪਿਤਾ ਪ੍ਰਬੋਧ ਮਿੱਤਲ ਦਾ ਕਹਿਣਾ ਹੈ ਕਿ ਕੇਸ਼ਵ ਪਹਿਲੇ ਦਿਨ ਤੋਂ ਹੀ ਪੜ੍ਹਾਈ 'ਤੇ ਪੂਰਾ ਧਿਆਨ ਕੇਂਦਰਿਤ ਕਰ ਰਿਹਾ ਸੀ ਅਤੇ ਇਸ ਰੈਂਕ ਨੇ ਪੂਰੇ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ। ਕੇਸ਼ਵ ਮਿੱਤਲ ਨੇ ਇਸ NEET ਪ੍ਰੀਖਿਆ ਵਿੱਚ ਕੁੱਲ 720 ਅੰਕਾਂ ਵਿੱਚੋਂ 680 ਅੰਕ ਪ੍ਰਾਪਤ ਕਰਕੇ ਪੂਰੇ ਭਾਰਤ ਵਿੱਚ ਸੱਤਵਾਂ ਸਥਾਨ ਪ੍ਰਾਪਤ ਕੀਤਾ ਹੈ। 

    ਦੱਸ ਦੇਈਏ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਦੇ ਰਹਿਣ ਵਾਲੇ ਮਹੇਸ਼ ਕੇਸਵਾਨੀ ਨੇ NEET 2025 ਦੀ ਪ੍ਰੀਖਿਆ 'ਚੋਂ ਭਾਰਤ ਵਿਚੋਂ ਟਾਪ ਕੀਤਾ ਹੈ। ਨੀਟ 2025 ਦੇ ਇਸ ਨਤੀਜੇ ਵਿੱਚ ਕੇਸ਼ਵ ਮਿੱਤਲ ਅਤੇ ਹਿਮਾਂਕ ਬਘੇਲ ਤੋਂ ਇਲਾਵਾ ਮੁਹੰਮਦ ਸਮੀਰ ਨੇ ਆਲ ਇੰਡੀਆ ਰੈਂਕ 33ਵਾਂ, ਨਵੀਨ ਮਿੱਤਲ ਨੇ ਰੈਂਕ 49ਵਾਂ, ਤਿਸ਼ਾ ਜੈਨ ਰੈਂਕ 51ਵਾਂ, ਅਰਮਾਨ ਬੇਰੀ ਨੇ 77ਵਾਂ, ਰਾਘਵ ਗੋਇਲ 87ਵਾਂ, ਜਾਨਮ ਬਾਂਸਲ ਆਲ ਇੰਡੀਆ ਰੈਂਕ 89ਵਾਂ, ਰੁਪੇਸ਼ ਗਰਗ ਆਲ ਇੰਡੀਆ ਰੈਂਕ 97 'ਤੇ ਰਹੇ। ਦੱਸ ਦੇਈਏ ਕਿ 4 ਮਈ 2025 ਨੂੰ NEET ਦੀ ਪ੍ਰੀਖਿਆ ਹੋਈ ਸੀ। ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡੀਕਲ ਕਾਲਜਾਂ ਵਿੱਚ ਐਮਬੀਬੀਐਸ ਕੋਰਸ ਵਿੱਚ ਸਿੱਧਾ ਦਾਖ਼ਲਾ ਮਿਲੇਗਾ।

    ਪਹਿਲੇ 100 ਵਿਦਿਆਰਥੀਆਂ ਵਿਚ ਸ਼ਾਮਲ ਪੰਜਾਬ ਦੇ 9 ਵਿਦਿਆਰਥੀ
    ਤਪਾ ਮੰਡੀ ਦੇ ਕੇਸ਼ਵ ਮਿੱਤਲ ਨੇ ਦੇਸ਼ ਭਰ ’ਚੋਂ 7ਵਾਂ ਰੈਂਕ ਹਾਸਲ ਕਰ ਕੀਤਾ ਟਾਪ
    ਪੰਜਾਬ ਦੇ  ਇਹ 9 ਵਿਦਿਆਰਥੀ ਆਏ ਮੈਰਿਟ ਲਿਸਟ ਵਿਚ

    1. ਕੇਸ਼ਵ ਮਿੱਤਲ - 7 ਰੈਂਕ
    2. ਹਿਮਾਂਕ ਭਾਗਲ - 28 ਰੈਂਕ
    3. ਮੁਹੰਮਦ ਸਮੀਰ - 33 ਰੈਂਕ
    4. ਨਵੀਨ ਮਿੱਤਲ - 49 ਰੈਂਕ
    5. ਤਿਸ਼ਾ ਜੈਨ - 51 ਰੈਂਕ
    6. ਅਰਮਾਨ ਬੇਰੀ - 77 ਰੈਂਕ
    7. ਰਾਘਵ ਗੋਇਲ - 87 ਰੈਂਕ
    8. ਜਨਵ ਬਾਂਸਲ - 89 ਰੈਂਕ
    9. ਰੁਪੇਸ਼ ਗਰਗ - 97 ਰੈਂਕ

    (For more news apart from 'Keshav Mittal tops from Punjab NEET-UG 2025 news' , stay tuned to Rozana Spokesman)