AAP ‘ਚ ਜਾਣ ਤੋਂ ਬਾਅਦ Anmol Gagan ਦਾ ਪਹਿਲਾ ਧਮਾਕੇਦਾਰ Interview
ਮਾਨ ਨੇ ਅੱਗੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ...
ਚੰਡੀਗੜ੍ਹ: ਪੰਜਾਬ ਗਾਇਕਾ ਅਨਮੋਲ ਗਗਨ ਅਤੇ ਯੂਥ ਅਕਾਲੀ ਆਗੂ ਅਜੇ ਸਿੰਘ ਲਿਬੜਾ ਅੱਜ 'ਆਪ' ਪ੍ਰਧਾਨ ਭਗਵੰਤ ਮਾਨ, ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਹਾਜ਼ਰੀ 'ਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ।
ਲਾਲ ਚੰਦ ਕਟਾਰੂ ਚੱਕ ਭੋਹਾ ਹਲਕੇ ਤੋਂ ਆਰਏਪੀ ਆਗੂ ਨੇ ਵੀ ‘ਆਪ’ ਦਾ ਪੱਲਾ ਫੜ ਲਿਆ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ 'ਚ ਹਰ ਵਰਗ ਦੇ ਲੋਕ ਆ ਰਹੇ ਹਨ। ਅਕਾਲੀ ਦਲ ਅਤੇ ਕਾਂਗਰਸ 'ਚ ਅਜਿਹੇ ਆਗੂ ਤੇ ਨੌਜਵਾਨ ਹਨ ਜੋ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਨਾਅਰੇ ਮਾਰਨ ਲਈ ਹੀ ਰੱਖਿਆ ਜਾਂਦਾ ਹੈ। ਆਪ ਵਿਚ ਹਰ ਸਾਧਾਰਨ ਬੰਦੇ ਨੂੰ ਥਾਂ ਦਿੱਤੀ ਜਾਂਦੀ ਹੈ।
ਮਾਨ ਨੇ ਅੱਗੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਜੋ ਅੱਜ ਅਕਾਲੀ ਦਲ ਤੇ ਕਾਂਗਰਸ 'ਚ ਜਾਵੇਗਾ, ਮੰਨਿਆ ਜਾਵੇਗਾ ਕਿ ਉਨ੍ਹਾਂ ਦੀ ਨਿੱਜੀ ਲੋੜ ਹੈ। ਅਨਮੋਲ ਗਗਨ ਮਾਨ ਨਾਲ ਸਪੋਕਸਮੈਨ ਟੀਮ ਨੇ ਗੱਲਬਾਤ ਕੀਤੀ ਤਾਂ ਉਸ ਨੇ ਦਸਿਆ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੀ ਨੁਹਾਰ ਬਦਲ ਦਿੱਤੀ ਹੈ।
ਇਸ ਲਈ ਉਹ ਇਸ ਪਾਰਟੀ ਵਿਚ ਸ਼ਾਮਲ ਹੋਏ ਹਨ ਕਿਉਂ ਕਿ ਉਹਨਾਂ ਨੇ ਦਿੱਲੀ ਦੇ ਵਿਕਾਸ ਨੂੰ ਦੇਖਿਆ ਹੈ ਤੇ ਦਿੱਲੀ ਦੇ ਲੋਕਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਕੰਮ ਦੇ ਆਧਾਰ ਤੇ ਹੀ ਚੁਣਿਆ ਹੈ ਨਾ ਕਿ ਰਾਜਨੀਤੀ ਤੇ। ਇੰਨੀ ਸੰਘਣੀ ਅਬਾਦੀ ਵਾਲੀ ਰਾਜਧਾਨੀ ਵਿਚ ਪੈਰ ਜਮਾਉਣੇ ਕੋਈ ਸੌਖੀ ਗੱਲ ਨਹੀਂ ਹੈ ਕਿਉਂ ਕਿ ਇਹ ਪਾਰਟੀ ਤਾਂ ਥੋੜਾ ਸਮਾਂ ਪਹਿਲਾਂ ਹੀ ਸੱਤਾ ਵਿਚ ਆਈ ਸੀ ਤੇ ਦੂਜੀਆਂ ਪੁਰਾਣੀਆਂ ਪਾਰਟੀਆਂ ਨੂੰ ਮਾਤ ਦੇ ਕੇ ਜਿੱਤ ਹਾਸਲ ਕੀਤੀ ਹੈ।
ਉਹਨਾਂ ਅੱਗੇ ਕਿਹਾ ਕਿ ਉਹ ਲੋਕਾਂ ਦੇ ਹਿੱਤਾਂ ਨੂੰ ਪਹਿਲ ਦੇਣਗੇ ਉਹਨਾਂ ਨੂੰ ਅਪਣੇ ਕੰਮ ਨਾਲ ਮਤਲਬ ਨਹੀਂ ਹੈ ਕਿ ਉਹਨਾਂ ਦੀ ਗਾਇਕੀ ਗੁੰਮ ਹੋ ਰਹੀ ਹੈ। ਉਹ ਪਾਰਟੀ ਵਿਚ ਚੋਣਾਂ ਲੜਨ ਨਹੀਂ ਸਗੋਂ ਲੋਕਾਂ ਦੇ ਹਿੱਤਾਂ ਲਈ ਲੜਨ ਆਏ ਹਨ। ਪੰਜਾਬ ਨੂੰ ਹਰ ਪੱਖੋਂ ਲੁਟਿਆ ਹੀ ਗਿਆ ਹੈ, ਕਿਸਾਨਾਂ ਤੋਂ ਲੈ ਕੇ ਗਰੀਬ ਲੋਕਾਂ ਤੱਕ ਹਰ ਕਿਸੇ ਨੂੰ ਲੁੱਟ ਦੀ ਮਾਰ ਸਹਿਣੀ ਪਈ ਹੈ। ਕਾਂਗਰਸ ਅਤੇ ਅਕਾਲੀ ਦਲ ਦੋਵੇਂ ਪੰਜਾਬ ਨੂੰ ਲੁੱਟਦੇ ਹਨ, ਇਹਨਾਂ ਨੇ ਕਦੇ ਵੀ ਲੋਕਾਂ ਦੇ ਹੱਕਾਂ ਦੀ ਗੱਲ ਨਹੀਂ ਕੀਤੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।