ਖੁਦਕੁਸ਼ੀ ਕਰਨ ਦੀ ਸੋਚਣ ਵਾਲਿਓ, ਇਸ ਪੱਖੀਆਂ ਵਾਲੇ ਬਾਬੇ ਦੀ ਕਹਾਣੀ ਸੁਣ ਅੱਖਾਂ ਦੇ ਨਹੀਂ ਰੁਕਣੇ ਹੰਝੂ

ਏਜੰਸੀ

ਖ਼ਬਰਾਂ, ਪੰਜਾਬ

ਇਸ ਸਮੇਂ ਉਹ ਲੁਧਿਆਣਾ ਦੀ ਧਰਮਸ਼ਾਲਾ ਵਿਚ ਅਪਣਾ...

Ludhiana Corona Virus Punjabi Culture

ਲੁਧਿਆਣਾ: ਲੋਕ ਅਪਣੀ ਜ਼ਿੰਦਗੀ ਤੋਂ ਅੱਕ ਕੇ ਕਈ ਵੱਡੇ-ਵੱਡੇ ਕਦਮ ਚੁੱਕ ਲੈਂਦੇ ਹਨ ਤੇ ਉਹ ਅਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕਰਦੇ। ਅਜਿਹੇ ਹੀ ਇਕ ਵਿਅਕਤੀ ਓਮ ਪ੍ਰਕਾਸ਼ ਹਨ ਜਿਹਨਾਂ ਨੇ ਅਪਣੀ ਜ਼ਿੰਦਗੀ ਨੂੰ ਖਤਮ ਕਰਨ ਦੇ ਕਈ ਵਾਰ ਯਤਨ ਕੀਤੇ ਪਰ ਉਸ ਨੂੰ ਪ੍ਰਮਾਤਮਾ ਦੀ ਮਿਹਰ ਨੇ ਮਰਨ ਨਹੀਂ ਦਿੱਤਾ।

ਇਸ ਸਮੇਂ ਉਹ ਲੁਧਿਆਣਾ ਦੀ ਧਰਮਸ਼ਾਲਾ ਵਿਚ ਅਪਣਾ ਜੀਵਨ ਬਤੀਤ ਕਰ ਰਹੇ ਹਨ ਅਤੇ ਉਹ ਰੰਗ-ਬਰੰਗੀਆਂ ਪੱਖੀਆਂ ਵੇਚ ਕੇ ਅਪਣਾ ਗੁਜ਼ਾਰਾ ਕਰ ਰਹੇ ਹਨ। ਜਦੋਂ ਉਹਨਾਂ ਦੀ ਪਤਨੀ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਇਕ ਨਹਿਰ ਵੀ ਆਤਮ-ਹੱਤਿਆ ਕਰਨ ਲਈ ਛਾਲ ਵੀ ਮਾਰਦੇ ਹਨ ਪਰ ਉਹ ਬਚ ਜਾਂਦੇ ਹਨ। ਉਸ ਤੋਂ ਬਾਅਦ ਉਹ ਫਿਰ ਦੁਖੀ ਹੋ ਕੇ ਜ਼ਹਿਰ ਖਾ ਲੈਂਦੇ ਹਨ ਪਰ ਉਸ ਸਮੇਂ ਵੀ ਉਹਨਾਂ ਨੂੰ ਮੌਤ ਨਹੀਂ ਆਉਂਦੀ।

ਉਹਨਾਂ ਨਾਲ ਸਪੋਕਸਮੈਨ ਟੀਮ ਵੱਲੋਂ ਇੰਟਰਵਿਊ ਕੀਤੀ ਗਈ। ਉਹਨਾਂ ਨੇ ਦਸਿਆ ਕਿ ਉਹਨਾਂ ਨੇ 25 ਸਾਲ ਪਹਿਲਾਂ ਅਪਣਾ ਘਰ ਛੱਡ ਦਿੱਤਾ ਸੀ। ਉਹਨਾਂ ਨੇ ਦੋ ਵਾਰ ਮਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮਰ ਨਾ ਸਕੇ ਤਾਂ ਉਹਨਾਂ ਨੇ ਸੋਚ ਲਿਆ ਕਿ ਹੁਣ ਉਹ ਅਪਣਾ ਸਾਰਾ ਜੀਵਨ ਗੁਰੂ ਦੇ ਚਰਨਾਂ ਵਿਚ ਬਤੀਤ ਕਰਨਗੇ। ਫਿਰ ਉਹਨਾਂ ਨੇ ਦਿਹਾੜੀ ਕੀਤੀ, ਅਜੂਬੇ ਵਿਚ ਕੰਮ ਕੀਤਾ, ਫਤਿਹਗੜ੍ਹ ਸਾਹਿਬ ਦੇ ਗੁਰਦੁਆਰੇ ਵਿਚ ਵੀ ਕੰਮ ਕੀਤਾ।

ਉਸ ਤੋਂ ਬਾਅਦ ਉਹਨਾਂ ਨੇ ਪੱਖੀਆਂ ਵੇਚਣ ਦਾ ਕੰਮ ਸ਼ੁਰੂ ਕੀਤਾ। ਉਹਨਾਂ ਨੇ ਬਹੁਤ ਲੰਮਾ ਪੈਂਡਾ ਤੈਅ ਕਰ ਕੇ ਪੱਖੀਆਂ ਵੇਚੀਆਂ ਤੇ ਇਸ ਤਰ੍ਹਾਂ ਉਹਨਾਂ ਨੂੰ ਬੱਚਾ-ਬੱਚਾ ਜਾਣਨ ਲੱਗ ਗਿਆ। ਇਹਨਾਂ ਪੱਖੀਆਂ ਦੀ ਸਜਾਵਟ ਲਈ ਉਹ ਲੜਕੀਆਂ ਨੂੰ 30 ਰੁਪਏ ਦਿੰਦੇ ਹਨ ਤੇ ਉਹਨਾਂ ਤੋਂ ਵੀ ਪੱਖੀਆਂ ਤਿਆਰ ਕਰਵਾਉਂਦੇ ਹਨ। ਉਹਨਾਂ ਨੂੰ ਇਕ ਪੱਖੀ ਤੋਂ 20 ਰੁਪਏ ਦੀ ਕਮਾਈ ਹੁੰਦੀ ਹੈ। ਉਹਨਾਂ ਦੀਆਂ ਬਣਾਈਆਂ ਪੱਖੀਆਂ ਵਿਕਰੀ ਕੈਨੇਡਾ, ਅਮਰੀਕਾ ਵਿਚ ਵੀ ਹੋਈ ਹੈ।

ਹੁਣ ਉਹਨਾਂ ਕੋਲੋਂ ਵੱਡੀ ਗਿਣਤੀ ਵਿਚ ਲੋਕ ਪੱਖੀਆਂ ਖਰੀਦਣ ਲਈ ਆਉਂਦੇ ਹਨ। ਓਮ ਪ੍ਰਕਾਸ਼ ਡੇਢ ਸਾਲ ਤੋਂ ਧਰਮਸ਼ਾਲਾ ਵਿਚ ਰਹਿੰਦੇ ਹਨ ਤੇ ਧਰਮਸ਼ਾਲਾ ਦੇ ਪ੍ਰਬੰਧਕ ਉਹਨਾਂ ਤੋਂ ਰਹਿਣ ਦੇ 40 ਰੁਪਏ ਲੈਂਦੇ ਹਨ। ਉਹਨਾਂ ਦੇ ਦੋ ਲੜਕੇ ਅਤੇ ਇਕ ਲੜਕੀ ਹੈ ਪਰ ਉਹਨਾਂ ਨੇ ਕਦੇ ਵੀ ਓਮ ਪ੍ਰਕਾਸ਼ ਦੀ ਸਾਰ ਨਹੀਂ ਲਈ।

ਪਹਿਲਾਂ ਉਹਨਾਂ ਦੀਆਂ ਬਣਾਈਆਂ ਪੱਖੀਆਂ ਦੀ ਬਹੁਤ ਵਿਕਰੀ ਹੁੰਦੀ ਸੀ ਪਰ ਹੁਣ ਕੋਰੋਨਾ ਮਹਾਂਮਾਰੀ ਦੇ ਚਲਦੇ ਉਹਨਾਂ ਦਾ ਕੰਮ ਵੀ ਠੱਪ ਹੋ ਗਿਆ। ਉਹਨਾਂ ਨੂੰ ਬਹੁਤ ਲੋਕ ਕਹਿੰਦੇ ਹਨ ਕਿ ਉਹ ਉਹਨਾਂ ਦੀ ਪੈਸਿਆਂ ਨਾਲ ਮਦਦ ਕਰ ਦਿੰਦੇ ਹਨ ਪਰ ਉਹ ਉਹਨਾਂ ਤੋਂ ਪੈਸੇ ਨਹੀਂ ਲੈਂਦੇ ਸਗੋਂ ਅਪਣੀ ਮਿਹਨਤ ਦੀ ਕਮਾਈ ਕਰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।