ਸੁਸ਼ਾਂਤ ਦੀ ਖ਼ੁਦਕੁਸ਼ੀ ਨੂੰ ਲੈਕੇ ਹੋਏ ਨਵੇਂ ਖੁਲਾਸੇ, ਦੇਖੋ ਖਾਸ ਰਿਪੋਰਟ

ਏਜੰਸੀ

ਮਨੋਰੰਜਨ, ਬਾਲੀਵੁੱਡ

ਰੀਆ ਜੋ ਕੁੱਝ ਸਮੇਂ ਤੋਂ ਸੁਸ਼ਾਂਤ ਨਾਲ ਸੀ, ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ...

Sushant Singh Rajput Surprising Revelations Director Mahesh Bhatt

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ ਅਤੇ ਕਈ ਹੈਰਾਨੀਜਨਕ ਖੁਲਾਸੇ ਵੀ ਹੋ ਰਹੇ ਹਨ। ਜਿੱਥੇ ਲੋਕ ਸਵਾਲ ਕਰ ਰਹੇ ਹਨ ਕਿ ਸੁਸ਼ਾਂਤ ਨੇ ਅਜਿਹਾ ਕਿਉਂ ਕੀਤਾ ਤਾਂ ਉੱਥੇ ਹੀ ਕੁੱਝ ਲੋਕ ਸੁਸ਼ਾਂਤ ਦੀ ਮੌਤ ਦਾ ਜ਼ਿੰਮੇਵਾਰ ਮਸ਼ਹੂਰ ਡਾਇਰੈਕਟਰ ਮਹੇਸ਼ ਭੱਟ ਅਤੇ ਉਹਨਾਂ ਦੇ ਭਰਾ ਮੁਕੇਸ਼ ਭੱਟ ਨੂੰ ਦਸ ਰਹੇ ਹਨ।

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਮੁਕੇਸ਼ ਭੱਟ ਦਾ ਬਿਆਨ ਸਾਹਮਣੇ ਆਇਆ ਸੀ ਜਿਸ ਵਿਚ ਉਹਨਾਂ ਕਿਹਾ ਕਿ ਉਹਨਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਸੁਸ਼ਾਂਤ ਕਿਸੇ ਪਰੇਸ਼ਾਨੀ ਤੋਂ ਗੁਜ਼ਰ ਰਹੇ ਹਨ, ਕੋਈ ਤਾਂ ਗੜਬੜ ਜ਼ਰੂਰ ਹੈ। ਉੱਥੇ ਹੀ ਡਾਇਰੈਕਟਰ ਸ਼ਿਖਰ ਕਪੂਰ ਦੇ ਟਵੀਟ ਨੇ ਇਹਨਾਂ ਸਵਾਲਾਂ ਨੂੰ ਹੋਰ ਵੀ ਗਹਿਰਾ ਕਰ ਦਿੱਤਾ। ਸ਼ਿਖਰ ਨੇ ਲਿਖਿਆ ਕਿ ਉਹ ਜਾਣਦੇ ਹਨ ਕਿ ਇਸ ਦਾ ਜ਼ਿੰਮੇਵਾਰ ਕੌਣ ਹੈ।

ਹਾਲਾਂਕਿ ਉਹਨਾਂ ਨੇ ਕਿਸੇ ਦਾ ਨਾਮ ਨਹੀਂ ਲਿਆ। ਸੁਸ਼ਾਂਤ ਦੀ ਆਤਮਹੱਤਿਆਂ ਤੋਂ ਬਾਅਦ ਸ਼ੇਖਰ ਕਪੂਰ ਨੇ ਟਵੀਟ ਕਰ ਲਿਖਿਆ ਸੀ “ਮੈਂ ਜਾਣਦਾ ਸੀ ਕਿ ਸੁਸ਼ਾਂਤ ਕਿਸ ਦਰਦ ਵਿਚ ਸਨ। ਸ਼ਿਖਰ ਕਪੂਰ ਨੇ ਲਿਖਿਆ ਕਿ ਮੈਂ ਉਹਨਾਂ ਲੋਕਾਂ ਬਾਰੇ ਜਾਣਦਾ ਹਾਂ ਕਿ ਜਿਹਨਾਂ ਨੇ ਤੁਹਾਨੂੰ ਨਿਰਾਸ਼ ਕੀਤਾ ਸੀ, ਤੁਹਾਨੂੰ ਰੋਣ ਲਈ ਮਜ਼ਬੂਰ ਕੀਤਾ। ਕਾਸ਼ ਮੈਂ ਪਿਛਲੇ 6 ਮਹੀਨੇ ਤੁਹਾਡੇ ਨਾਲ ਰਹਿ ਸਕਦਾ। ਡਾਇਰੈਕਟਰ ਮਹੇਸ਼ ਭੱਟ ਦੀ ਕਰੀਬੀ, ਐਸੋਸੀਏਟ ਅਤੇ ਲੇਖਿਕਾ ਸੁਚਿਤਰਾ ਸੇਨ ਗੁਪਤਾ ਨੇ ਇਕ ਖੁਲਾਸਾ ਕੀਤਾ ਹੈ।

ਉਹਨਾਂ ਦਸਿਆ ਕਿ ਸੁਸ਼ਾਂਤ ਨੂੰ ਆਵਾਜ਼ਾਂ ਸੁਣਾਈ ਦੇਣ ਲੱਗੀਆਂ ਸਨ। ਸੁਚਿਤਰਾ ਮੁਤਾਬਕ ਸੁਸ਼ਾਂਤ ਦੀ ਹਾਲਤ ਦਿਨ-ਬ-ਦਿਨ ਖਰਾਬ ਹੁੰਦੀ ਜਾ ਰਹੀ ਸੀ...ਮਹੇਸ਼ ਭੱਟ ਨੇ ਉਹਨਾਂ ਦੀ ਦੋਸਤ ਰੀਆ ਚੱਕਰਵਰਤੀ ਨੂੰ ਇਸ ਗੱਲ ਨੂੰ ਲੈ ਕੇ ਆਗਾਹ ਵੀ ਕੀਤਾ ਸੀ। ਮਹੇਸ਼ ਭੱਟ ਨੇ ਕਿਹਾ ਸੀ ਕਿ ਸੁਸ਼ਾਂਤ ਦੀ ਹਾਲਤ ਪਰਵੀਨ ਬੌਬੀ ਵਰਗੀ ਹੋ ਚੁੱਕੀ ਹੈ। ਉਹਨਾਂ ਨੇ ਰੀਆ ਨੂੰ ਕਿਹਾ ਸੀ ਕਿ ਅਦਾਕਾਰ ਤੋਂ ਵੱਖ ਹੋ ਜਾਣ, ਨਹੀਂ ਤਾਂ ਇਸ ਦਾ ਅਸਰ ਉਹਨਾਂ ਉੱਤੇ ਵੀ ਪੈ ਸਕਦਾ ਹੈ।

ਲੇਖਿਕਾ ਨੇ ਦਸਿਆ ਕਿ ਸੁਸ਼ਾਂਤ ਮਹੇਸ਼ ਭੱਟ ਨੂੰ ‘ਸੜਕ 2’ ਦੇ ਸਿਲਸਿਲੇ ਵਿਚ ਮਿਲਣ ਪਹੁੰਚੇ ਸੀ। ਉਹ ਹਰ ਟਾਪਿਕ ਉੱਤੇ ਗੱਲ ਕਰ ਸਕਦੇ ਸੀ ਚਾਹੇ ਉਹ ਕਵਾਟੰਮ ਫਿਜ਼ਿਕਸ ਹੋਵੇ ਜਾਂ ਫਿਰ ਸਿਨੇਮਾ। ਇਸ ਦੌਰਾਨ ਭੱਟ ਸਾਹਿਬ ਨੂੰ ਸਮਝ ਵਿਚ ਆ ਗਿਆ ਸੀ ਕਿ ਸੁਸ਼ਾਂਤ ਦੀ ਹਾਲਤ ਪਰਵੀਨ ਬੌਬੀ ਵਰਗੀ ਹੋ ਚੁੱਕੀ ਹੈ। ਹੁਣ ਸਿਰਫ ਦਵਾਈਆਂ ਹੀ ਉਹਨਾਂ ਨੂੰ ਠੀਕ ਕਰ ਸਕਦੀਆਂ ਹਨ।

ਰੀਆ ਜੋ ਕੁੱਝ ਸਮੇਂ ਤੋਂ ਸੁਸ਼ਾਂਤ ਨਾਲ ਸੀ, ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਸੁਸ਼ਾਂਤ ਸਮੇਂ ਤੇ ਦਵਾਈਆਂ ਲੈਣ। ਪਰ ਸੁਸ਼ਾਂਤ ਨੇ ਦਵਾਈਆਂ ਲੈਣ ਤੋਂ ਮਨ੍ਹਾਂ ਕਰ ਦਿੱਤਾ। ਸੁਸ਼ਾਂਤ ਬਹੁਤ ਬੁਰੇ ਡਿਪਰੈਸ਼ਨ ਤੋਂ ਗੁਜ਼ਰ ਰਹੇ ਸਨ। ਸੁਚਿਤਰਾ ਸੇਨ ਗੁਪਤਾ ਨੇ ਅੱਗੇ ਕਿਹਾ ਕਿ ਲਗਭਗ ਇਕ ਸਾਲ ਤੋਂ ਸੁਸ਼ਾਂਤ ਸਿੰਘ ਰਾਜਪੂਤ ਨੇ ਬਾਹਰੀ ਦੁਨੀਆਂ ਨਾਲ ਅਪਣਾ ਸੰਪਰਕ ਤੋੜ ਦਿੱਤਾ ਸੀ। ਰੀਆ ਚੱਕਰਵਰਤੀ ਉਹਨਾਂ ਨਾਲ ਸਨ ਪਰ ਉਹ ਵੀ ਜ਼ਿਆਦਾ ਸਮੇਂ ਤਕ ਨਹੀਂ ਰਹਿ ਸਕਦੀ ਸੀ।

ਹੁਣ ਉਹ ਸਮਾਂ ਆ ਗਿਆ ਸੀ ਜਦੋਂ ਸੁਸ਼ਾਂਤ ਨੂੰ ਅਜੀਬੋ- ਗਰੀਬ ਆਵਾਜ਼ਾਂ ਸੁਣਾਈ ਦੇਣ ਲੱਗੀਆਂ ਸਨ। ਉਹਨਾਂ ਨੂੰ ਇਹ ਮਹਿਸੂਸ ਹੋਣ ਲੱਗਿਆ ਸੀ ਕਿ ਲੋਕ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਕ ਦਿਨ ਰੀਆ, ਸੁਸ਼ਾਂਤ ਉਹਨਾਂ ਦੇ ਘਰ ਵਿਚ ਹੀ ਅਨੁਰਾਗ ਕਸ਼ੱਅਪ ਦੀ ਫ਼ਿਲਮ ਦੇਖ ਰਹੇ ਸਨ। ਇਸ ਦੌਰਾਨ ਉਹਨਾਂ ਨੇ ਰੀਆ ਨੂੰ ਕਿਹਾ ਮੈਂ ਅਨੁਰਾਗ ਕਸ਼ੱਅਪ ਦੀ ਫ਼ਿਲਮ ਨੂੰ ਨਾਂਹ ਕਹਿ ਦਿੱਤਾ ਸੀ। ਹੁਣ ਉਹ ਮੈਨੂੰ ਮਾਰ ਦੇਵੇਗਾ।

ਸੁਸ਼ਾਂਤ ਦੀ ਇਹ ਗੱਲ ਸੁਣ ਕੇ ਰੀਆ ਨੂੰ ਉਹਨਾਂ ਤੋਂ ਡਰ ਲੱਗਣ ਲਗ ਗਿਆ ਸੀ। ਉਹਨਾਂ ਨੇ ਅੱਗੇ ਦਸਿਆ ਕਿ ਜਦੋਂ ਇਹ ਗੱਲਾਂ ਮਹੇਸ਼ ਭੱਟ ਨੂੰ ਪਤਾ ਚੱਲੀਆਂ ਤਾਂ ਉਹਨਾਂ ਨੇ ਰੀਆ ਨੂੰ ਤੁਰੰਤ ਸੁਸ਼ਾਂਤ ਤੋਂ ਦੂਰ ਜਾਣ ਦੀ ਸਲਾਹ ਦਿੱਤੀ। ਮਹੇਸ਼ ਭੱਟ ਨੇ ਰੀਆ ਨੂੰ ਸਮਝਾਇਆ ਕਿ ਹੁਣ ਉਹ ਕੁੱਝ ਨਹੀਂ ਕਰ ਸਕਦੀ। ਜੇਕਰ ਉਹ ਸੁਸ਼ਾਂਤ ਨਾਲ ਰਹੀ ਵੀ ਤਾਂ ਇਸ ਦਾ ਬੁਰਾ ਅਸਰ ਉਹਨਾਂ ਉੱਤੇ ਹੀ ਪਵੇਗਾ।

ਇਸ ਤੋਂ ਬਾਅਦ ਰੀਆ ਨੇ ਸੁਸ਼ਾਂਤ ਤੋਂ ਵੱਖ ਹੋਣ ਦਾ ਫ਼ੈਸਲਾ ਕਰ ਲਿਆ। ਸੁਸ਼ਾਂਤ ਦੀ ਭੈਣ ਦੇ ਆਉਂਦਿਆਂ ਹੀ ਰੀਆ ਸੁਸ਼ਾਂਤ ਦੇ ਘਰ ਤੋਂ ਚਲੀ ਗਈ। ਸੁਸ਼ਾਂਤ ਦੀਆਂ ਭੈਣਾਂ ਨੇ ਉਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕੁੱਝ ਸਮਝਣ ਨੂੰ ਰਾਜ਼ੀ ਨਹੀਂ ਸੀ।

ਉੱਥੇ ਹੀ ਇਸ ਖੁਲਾਸੇ ਤੋਂ ਬਾਅਦ ਲੋਕ ਮਹੇਸ਼ ਭੱਟ ਅਤੇ ਉਹਨਾਂ ਦੇ ਭਰਾ ਮੁਕੇਸ਼ ਭੱਟ ਤੇ ਗੰਭੀਰ ਇਲਜ਼ਾਮ ਲਗਾ ਰਹੇ ਹਨ। ਸੋਸ਼ਲ ਮੀਡੀਆ ਤੇ ਲੋਕ ਸਵਾਲ ਚੁੱਕ ਰਹੇ ਹਨ ਕਿ ਜਦੋਂ ਉਹਨਾਂ ਦੋਹਾਂ ਨੂੰ ਸੁਸ਼ਾਂਤ ਦੀ ਹਾਲਤ ਬਾਰੇ ਪਤਾ ਸੀ ਤਾਂ ਉਹ ਉਹਨਾਂ ਨੇ ਉਸ ਨੂੰ ਬਚਾਉਣ ਲਈ ਕੁੱਝ ਕੀਤਾ ਕਿਉਂ ਨਹੀਂ?

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।