ਜਿੱਥੇ ਹਜ਼ਾਰਾਂ ਖਰਚ ਹੁੰਦੇ ਨੇ ਟੈਸਟਾਂ ’ਤੇ, ਉਥੇ ਇਹ ਸਰਦਾਰ ਮਾਮੂਲੀ ਰਕਮ ’ਚ ਕਰ ਦਿੰਦਾ ਹੈ ਟੈਸਟ!

ਏਜੰਸੀ

ਖ਼ਬਰਾਂ, ਪੰਜਾਬ

ਉਹ ਕਮਾਈ ਵੀ ਕਰ ਰਹੇ ਹਨ ਪਰ ਇਸ ਦੇ ਨਾਲ-ਨਾਲ ਉਹ...

Sri Guru HarRai Sahib Diagnostic Centre Sardar Amritpal Singh

ਚੰਡੀਗੜ੍ਹ: ਅੱਜ ਦੇ ਯੁੱਗ ਵਿਚ ਬਿਮਾਰੀਆਂ ਦੇ ਟੈਸਟ ਕਰਵਾਉਣ ਲਈ ਸਾਨੂੰ ਹਜ਼ਾਰਾਂ ਖਰਚਣੇ ਪੈਂਦੇ ਹਨ ਪਰ ਉੱਥੇ ਹੀ ਕਈ ਅਜਿਹੇ ਲੋਕ ਵੀ ਹਨ ਜੋ ਕਿ ਸੇਵਾ ਭਾਵਨਾ ਇਹ ਕੰਮ ਕਰਦੇ ਹਨ ਤੇ ਲੋਕਾਂ ਤੋਂ ਪੈਸੇ ਵੀ ਬਹੁਤ ਹੀ ਘਟ ਲੈਂਦੇ ਹਨ। ਅਜਿਹੇ ਹੀ ਇਕ ਵਿਅਕਤੀ ਜਿਹਨਾਂ ਦਾ ਨਾਮ ਸਰਦਾਰ ਅੰਮ੍ਰਿਤਪਾਲ ਸਿੰਘ ਜੋ ਕਿ ਤਕਰੀਬਨ 2000 ਤੋਂ ਮੈਡੀਕਲ ਦਾ ਹੀ ਕੰਮ ਕਰ ਰਹੇ ਹਨ।

ਉਹਨਾਂ ਦਾ ਸਾਰਾ ਪਰਿਵਾਰ ਹੀ ਗੁਰੂਸਿੱਖ ਹੈ ਤੇ ਉਹ ਸਿੱਖੀ ਨਾਲ ਜੁੜੇ ਹੋਏ ਹਨ। ਉਹਨਾਂ ਦੇ ਪਿਤਾ ਸਵੇਰੇ ਉਠ ਕੇ ਇਸ਼ਨਾਨ ਕਰ ਕੇ ਬਾਣੀ ਪੜ੍ਹਦੇ ਹਨ। ਉਹਨਾਂ ਦੀ ਅਪਣੀ ਇਕ ਸੰਸਥਾ ਹੈ ਜਿਸ ਦਾ ਨਾਮ ਯੰਗ ਖਾਲਸਾ ਸੋਸਾਇਟੀ ਹੈ। ਇਸ ਦੇ ਨਾਲ ਉਹ ਕੀਰਤਨ ਵੀ ਕਰਦੇ ਹਨ ਤੇ ਉਹਨਾਂ ਨੂੰ ਤਬਲੇ ਦਾ ਵੀ ਗਿਆਨ ਹੈ। ਉਹਨਾਂ ਨਾਲ ਜਿੰਨੇ ਵੀ ਹੋਰ ਮੈਂਬਰ ਸੇਵਾ ਕਰਦੇ ਹਨ ਉਹਨਾਂ ਵਿਚੋਂ ਕੋਈ ਸਰਕਾਰੀ ਨੌਕਰੀ ਕਰ ਰਿਹਾ ਹੈ, ਕਿਸੇ ਦੀ ਅਪਣੀ ਫੈਕਟਰੀ ਹੈ, ਕੋਈ ਸੀਏ ਹੈ।

ਉਹ ਕਮਾਈ ਵੀ ਕਰ ਰਹੇ ਹਨ ਪਰ ਇਸ ਦੇ ਨਾਲ-ਨਾਲ ਉਹ ਸੇਵਾ ਵਿਚ ਵੀ ਯੋਗਦਾਨ ਪਾ ਰਹੇ ਹਨ। ਉਹਨਾਂ ਨੇ 2000 ਹਜ਼ਾਰ ਵਿਚ ਪ੍ਰਾਈਵੇਟ ਹਸਪਤਾਲ ਵਿਚ ਨੌਕਰੀ ਕੀਤੀ ਸੀ ਤੇ ਉਹ ਤਿੰਨ ਸਾਲਾਂ ਵਿਚ ਲੈਬੋਰਟਰੀ ਨੂੰ ਇਕ ਵਧੀਆ ਤਰੀਕੇ ਨਾਲ ਬਣਵਾ ਕੇ ਉਹਨਾਂ ਦਾ ਕੰਮ ਚਾਲੂ ਕਰਵਾਇਆ।

ਜੇ ਉਹ ਘਟ ਰੇਟ ਵੀ ਕੰਮ ਕਰਨਾ ਚਾਹੁੰਣ ਤਾਂ ਕਰ ਸਕਦੇ ਹਨ ਪਰ ਉਹਨਾਂ ਕੋਲ ਜਿਹੜੇ ਡਾਕਟਰ ਬੈਠਦੇ ਹਨ ਉਹਨਾਂ ਨਾਲ ਸੈਟਿੰਗ ਹੈ ਕਿ ਕੰਮ ਲਿਖਣ ਕਿਉਂ ਕਿ ਇਸ ਨਾਲ ਉਹਨਾਂ ਨੂੰ ਤਨਖ਼ਾਹ ਤਾਂ ਮਿਲਦੀ ਹੈ ਨਾਲ ਹੀ ਕਮਿਸ਼ਨ ਵੀ ਮਿਲੇਗਾ। ਉਹਨਾਂ ਦਾ ਤਜ਼ੁਰਬਾ ਇਹੀ ਹੈ ਕਿ ਪਿਛਲੇ ਸਾਲਾਂ ਤੋਂ ਜਿਹੜਾ ਰੇਟ ਵਧਿਆ ਹੋਇਆ ਹੈ ਇਸ ਦਾ ਕਾਰਨ ਕਮਿਸ਼ਨ ਸਿਸਟਮ ਹੈ।

ਸਰਕਾਰਾਂ ਨੂੰ ਚਾਹੀਦਾ ਹੈ ਉਹ ਬੱਚਿਆਂ ਦੀ ਡਾਕਟਰੀ ਪੜ੍ਹਾਈ ਦਾ ਖਰਚ ਘਟ ਕਰਨ ਤਾਂ ਜੋ ਬੱਚੇ ਵੀ ਮਾਰਕਿਟ ਵਿਚ ਆ ਕੇ ਸੇਵਾ ਹੀ ਕਰਨ। ਉਹ ਅਪਣੀ ਲੈਬੋਰਟਰੀ ਨੂੰ ਬ੍ਰੈਂਡਡ ਵਾਲੀਆਂ ਲੈਬੋਰਟਰੀਆਂ ਨਾਲ ਤੁਲਨਾ ਕਰਦੇ ਹਨ ਕਿਉਂ ਕਿ ਉਹਨਾਂ ਨਾਲ ਕੋਲ ਕਿਸੇ ਵਿਅਕਤੀ ਦਾ ਖੂਨ ਸਹੀ ਵਿਅਕਤੀ ਕੋਲ ਹੀ ਜਾਵੇ ਅਜਿਹੀਆਂ ਬਹੁਤ ਸਾਰੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ ਤਾਂ ਜੋ ਕਿਸੇ ਕੋਲ ਦੂਜੇ ਵਿਅਕਤੀ ਦੇ ਖੂਨ ਦੀ ਪਰਚੀ ਨਾ ਪਹੁੰਚੇ। ਇਸ ਦੇ ਲਈ ਉਹਨਾਂ ਨੇ ਬਾਰ ਕੋਡ ਸਿਸਟਮ ਬਣਾਇਆ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।