ਜ਼ਿੰਦਗੀ ਦੀ ਜੰਗ ਹਾਰਿਆ ਸੁਰੇਸ਼, 45 ਘੰਟਿਆਂ ਤੋਂ ਬੋਰ 'ਚ ਫਸੇ ਸੁਰੇਸ਼ ਦੀ ਲਾਸ਼ ਨੂੰ ਕੱਢਿਆ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰੀਬ 60 ਫੁੱਟ ਡੂੰਘੇ ਬੋਰ ਵਿਚ ਫਸਿਆ ਸੀ ਸੁਰੇਸ਼

photo

 

ਜਲੰਧਰ- 60 ਫੁੱਟ ਡੂੰਘੇ  ਬੋਰ ਵਿਚ ਡਿੱਗੇ  ਸੁਰੇਸ਼ ਨੂੰ ਬਚਾਇਆ ਨਹੀਂ ਜਾ ਸਕਿਆ। 45 ਘੰਟਿਆਂ ਤੋਂ ਕਰੀਬ 60 ਫੁੱਟ ਡੂੰਘੇ ਬੋਰ 'ਚ ਫਸੇ ਸੁਰੇਸ਼ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ।

ਇਹ ਵੀ ਪੜ੍ਹੋ: ਪੰਚਕੂਲਾ ਦੇ ਗਲੈਕਸੀ ਬਾਰ 'ਤੇ ਪੁਲਿਸ ਨੇ ਮਾਰਿਆ ਛਾਪਾ, ਹੁੱਕੇ ਕੀਤੇ ਬਰਾਮਦ, ਮੈਨੇਜਰ ਗ੍ਰਿਫਤਾਰ

ਦੱਸ ਦੇਈਏ ਕਿ ਕਰਤਾਰਪੁਰ ਨੇੜੇ ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨਫੀਲਡ ਐਕਸਪ੍ਰੈਸ ਵੇਅ 'ਤੇ ਕੰਮ ਦੌਰਾਨ ਸ਼ਨੀਵਾਰ 'ਚ 60 ਫੁੱਟ ਡੂੰਘੇ ਬੋਰ ਵਿਚ ਡਿੱਗ ਗਿਆ ਸੀ। ਜਿਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਸਨ। ਦੱਸ ਦਈਏ ਕਿ ਬਸਰਾਮਪੁਰ 'ਚ ਐੱਨ. ਡੀ. ਆਰ. ਐੱਫ਼ ਦੀ ਟੀਮ ਦਾ ਬਚਾਅ ਕਾਰਜ ਕਰੀਬ 45 ਘੰਟਿਆਂ ਤੋਂ ਜਾਰੀ ਸੀ ਪਰ ਹੁਣ ਤੱਕ ਸੁਰੇਸ਼ ਯਾਦਵ ਨੂੰ ਬਾਹਰ ਕੱਢ ਲਿਆ ਹੈ। 

ਇਹ ਵੀ ਪੜ੍ਹੋ: ਚੰਡੀਗੜ੍ਹ ਵਾਸੀਆਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਪਵੇਗਾ ਮੀਂਹ