ਐਸ.ਟੀ.ਐਫ਼. ਨੂੰ ਖ਼ੁਫ਼ੀਆ ਵਿੰਗ ਵਾਂਗ ਆਜ਼ਾਦ ਬਣਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਸ਼ੇਸ਼ ਟਾਸਕ ਫ਼ੋਰਸ (ਐਸ.ਟੀ.ਐਫ਼.) ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤੀ ਨਾਲ ਉਤਸ਼ਾਹਤ ਕਰਨ ਅਤੇ ਨਸ਼ਾ ਵਿਰੋਧੀ ਕਾਰਵਾਈਆਂ ਨੂੰ ਵਧੇਰੇ ਸਖ਼ਤੀ ਨਾਲ ਲਾਗੂ............

Mohammad Mustafa

ਚੰਡੀਗੜ੍ਹ : ਵਿਸ਼ੇਸ਼ ਟਾਸਕ ਫ਼ੋਰਸ (ਐਸ.ਟੀ.ਐਫ਼.) ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤੀ ਨਾਲ ਉਤਸ਼ਾਹਤ ਕਰਨ ਅਤੇ ਨਸ਼ਾ ਵਿਰੋਧੀ ਕਾਰਵਾਈਆਂ ਨੂੰ ਵਧੇਰੇ ਸਖ਼ਤੀ ਨਾਲ ਲਾਗੂ ਕਰਨ ਤੋਂ ਇਲਾਵਾ ਇਸ ਦੀ ਨਫਰੀ ਵਿਚ ਵਾਧਾ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਐਸ.ਟੀ.ਐਫ. ਰਾਜ ਵਿਚ ਇੰਟੈਲੀਜੈਂਸ ਵਿੰਗ ਦੀ ਤਰਜ਼ 'ਤੇ ਪੁਲਿਸ ਵਿਭਾਗ ਦੇ ਸੁਤੰਤਰ ਵਿੰਗ ਵਜੋਂ ਕੰਮ ਕਰੇਗੀ।

ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ, ਪੰਜਾਬ ਦੇ ਨਿਰਦੇਸ਼ਾਂ 'ਤੇ ਰਾਜ ਦੇ ਗ੍ਰਹਿ ਵਿਭਾਗ ਨੇ ਐਸ.ਟੀ.ਐਫ਼. ਨੂੰ ਸੁਤੰਤਰ ਫ਼ੋਰਸ ਬਣਾਉਣ ਅਤੇ ਪੰਜਾਬ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਨੂੰ ਐਸ.ਟੀ.ਐਫ਼. ਵਿਚ ਮਿਲਾਉਣ ਸਬੰਧੀ ਨੋਟੀਫ਼ੀਕੇਸ਼ਨ ਜਾਰੀ ਕਰ ਦਿਤਾ ਹੈ ਤਾਕਿ ਸੂਬੇ ਵਿਚੋਂ ਨਸ਼ਾਖੋਰੀ ਅਤੇ ਨਸ਼ਿਆਂ ਦੀ ਗ਼ੈਰ-ਕਾਨੂੰਨੀ ਤਸਕਰੀ ਨੂੰ ਖ਼ਤਮ ਕੀਤਾ ਜਾ ਸਕੇ। ਪੰਜਾਬ ਸਰਕਾਰ ਨੇ ਮੁਹੰਮਦ ਮੁਸਤਫ਼ਾ ਨੂੰ ਏ.ਡੀ.ਜੀ.ਪੀ ਹਰਪ੍ਰੀਤ ਸਿੱਧੂ ਦੀ ਥਾਂ 'ਤੇ ਪਹਿਲਾਂ ਹੀ ਡੀ.ਜੀ.ਪੀ ਐਸ.ਟੀ.ਐਫ. ਵਜੋਂ ਤੈਨਾਤ ਕਰ ਦਿਤਾ ਹੈ ਅਤੇ ਏ.ਡੀ.ਜੀ.ਪੀ ਹਰਪ੍ਰੀਤ ਸਿੱਧੂ ਨੂੰ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਿੰਸੀਪਲ ਸਕੱਤਰ ਵਜੋਂ ਤੈਨਾਤ ਕੀਤਾ ਹੈ।