ਪਟਰੌਲ-ਡੀਜ਼ਲ ਖ਼ਰੀਦਣ ਲਈ ਕਰਜ਼ ਦੇਵੇਗੀ ਐਸ.ਟੀ.ਐਫ਼.ਸੀ. ਕੰਪਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸ੍ਰੀਰਾਮ ਟਰਾਂਸਪੋਰਟ ਫ਼ਾਇਨਾਂਸ ਕੰਪਨੀ (ਐਸ.ਟੀ.ਐਫ਼.ਸੀ.) ਹਿੰਦੁਸਤਾਨ ਪਟਰੌਲੀਅਮ ਦੇ ਪਟਰੌਲ ਪੰਪਾਂ 'ਤੇ ...

STFC will provide loans on Petrol & Diesel

ਨਵੀਂ ਦਿੱਲੀ, 18 ਮਈ: ਸ੍ਰੀਰਾਮ ਟਰਾਂਸਪੋਰਟ ਫ਼ਾਇਨਾਂਸ ਕੰਪਨੀ (ਐਸ.ਟੀ.ਐਫ਼.ਸੀ.) ਹਿੰਦੁਸਤਾਨ ਪਟਰੌਲੀਅਮ ਦੇ ਪਟਰੌਲ ਪੰਪਾਂ 'ਤੇ ਗਾਹਕਾਂ ਨੂੰ ਪਟਰੌਲ-ਡੀਜ਼ਲ ਭਰਵਾਉਣ ਲਈ ਕਰਜ਼ ਉਪਲਬਧ ਕਰਵਾਏਗੀ। ਇਸ ਨੂੰ ਡਿਜੀਟਲ ਆਧਾਰ 'ਤੇ ਦਿਤਾ ਜਾਵੇਗਾ। ਇਸ ਸਬੰਧੀ ਦੋਵੇਂ ਕੰਪਨੀਆਂ ਨੇ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ। ਐਸ.ਟੀ.ਐਫ਼.ਸੀ. ਨੇ ਇਕ ਬਿਆਨ 'ਚ ਦਸਿਆ ਕਿ ਇਸ ਸਹੂਲਤ ਨਾਲ ਗਾਹਕਾਂ ਲਈ ਡੀਜਲ, ਪਟਰੌਲ ਅਤੇ ਲੁਬਰੀਕੈਂਟ ਆਦਿ ਕਰਜ਼ 'ਤੇ ਖ਼ਰੀਦਣ 'ਚ ਮਦਦ ਮਿਲੇਗੀ। ਐਸ.ਟੀ.ਐਫ਼.ਸੀ. ਮੌਜੂਦਾ ਸਮੇਂ 'ਚ ਵਪਾਰਕ ਵਾਹਨਾਂ ਅਤੇ ਟਾਇਰ ਖ਼ਰੀਦਣ ਲਈ ਕਰਜ ਦਿੰਦੀ ਹੈ। ਇਹ ਸਹੂਲਤ ਗਾਹਕਾਂ ਲਈ ਘੱਟ ਲਾਗਤ 'ਤੇ

ਕਾਰਜਸ਼ੀਲ ਪੂੰਜੀ ਹੱਲ ਅਤੇ ਤੇਲ 'ਤੇ ਉਨ੍ਹਾਂ ਦੇ ਖਰਚ ਦੀ ਨਿਗਰਾਨੀ ਕਰਨ 'ਚ ਮਦਦ ਕਰੇਗੀ।ਕੰਪਨੀ ਨੇ ਕਿਹਾ ਕਿ ਇਸ ਸਬੰਧੀ ਲੈਣ-ਦੇਣ ਨਕਦੀ ਅਤੇ ਕਾਰਡ ਰਹਿਤ ਹੋਵੇਗੀ। ਐਸ.ਟੀ.ਐਫ਼.ਸੀ. ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਉਮੇਸ਼ ਰੇਵਾਂਕਰ ਨੇ ਕਿਹਾ ਕਿ ਇਸ ਨਾਲ ਛੋਟੇ ਟਰਾਂਸਪੋਰਟ ਮਾਲਕਾਂ ਅਤੇ ਖ਼ੁਦ ਦਾ ਟਰੱਕ ਖ਼ਰੀਦਣ ਵਾਲਿਆਂ ਨੂੰ ਆਸਾਨੀ ਹੋਵੇਗੀ। ਇਹ ਕਰਜ਼ ਸਹੂਲਤ 'ਇਕਬਾਰਗੀ ਪਾਸਵਰਡ' (ਓ.ਟੀ.ਪੀ.) ਆਧਾਰਤ ਡਿਜੀਟਲ ਮੰਚ ਨਾਲ ਚੱਲੇਗੀ। ਇਸ ਦੀ ਮਿਆਦ ਕੁਝ ਕੁ ਦਿਨਾਂ ਦੀ ਹੀ ਹੋਵੇਗੀ।   (ਪੀ.ਟੀ.ਆਈ.)