ਦੁਬਈ ਫਸੇ 4 ਨੌਜਵਾਨਾਂ ‘ਚੋਂ 2 ਦੀ ਹੋਈ ਭਾਰਤ ਵਾਪਸੀ

ਏਜੰਸੀ

ਖ਼ਬਰਾਂ, ਪੰਜਾਬ

ਦੁਬਈ 'ਚ ਭੁੱਖੇ-ਪਿਆਸੇ ਰਹਿਣ ਲਈ ਮਜ਼ਬੂਰ ਸੀ ਨੌਜਵਾਨ

2 out of 4 youths to Dubai return to India

ਹੁਸ਼ਿਆਰਪੁਰ: ਵਿਦੇਸ਼ਾਂ 'ਚ ਜਾਣ ਲਈ ਪੰਜਾਬੀ ਨੌਜਵਾਨ ਗਲਤ ਟਰੈਵਲ ਏਜੰਟਾਂ ਦੇ ਚੱਕਰਾਂ ਵਿੱਚ ਫੱਸ ਰਹੇ ਹਨ। ਦਰਅਸਲ ਕੁੱਝ ਦਿਨ ਪਹਿਲਾ ਦੁਬਈ ਦੇ ਅਜ਼ਮਾਨ ਸ਼ਹਿਰ 'ਚ ਫ਼ਸੇ ਹੁਸ਼ਿਆਰਪੁਰ ਦੇ ਚਾਰ ਨੌਜਵਾਨਾਂ ਵਿਚੋਂ ਜਸਵਿੰਦਰ ਸਿੰਘ ਅਤੇ ਬਲਬੀਰ ਸਿੰਘ ਘਰ ਵਾਪਸ ਆ ਗਏ ਹਨ। ਜਿਨਾਂ ਵੱਲੋਂ ਸ਼ੋਸਲ ਮੀਡੀਆ 'ਤੇ ਵੀਡੀਓ ਸ਼ੇਅਰ ਕਰ ਕੇ ਭਾਰਤ ਸਰਕਾਰ ਤੋਂ ਮੱਦਦ ਦੀ ਗੁਹਾਰ ਲਾਈ ਸੀ ਅਤੇ ਵੀਡੀਓ 'ਚ ਕਿਹਾ ਕਿ ਟਰੈਵਲ ਏਜੰਟ ਵੱਲੋਂ ਉਹਨਾਂ ਨਾਲ ਠੱਗੀ ਕੀਤੀ ਗਈ ਹੈ।

ਦੁਬਈ ਤੋਂ ਵਾਪਸ ਆਏ ਜਸਵਿੰਦਰ ਸਿੰਘ ਨੇ ਕਿਹਾ ਕਿ ਏਜੰਟ ਨੇ ਸਾਰੇ ਨੌਜਵਾਨਾਂ ਕੋਲੋਂ 75, 75 ਹਜ਼ਾਰ ਰੁਪਏ ਲਏ ਗਏ ਸਨ ਅਤੇ ਉਨ੍ਹਾਂ ਨੂੰ ਇਹ ਕਹਿ ਕੇ ਦੁਬਈ ਭੇਜਿਆ ਕਿ ਇਥੇ ਉਸ ਨੂੰ ਦੋ ਸਾਲਾਂ ਦਾ ਵਰਕ ਵੀਜ਼ਾ ਮਿਲੇਗਾ ਪਰ ਇਸ ਦੇ ਉਲਟ ਉਸ ਨੇ ਇਹ ਕੰਮ ਟੂਰਿਸਟ ਵੀਜ਼ੇ ਤੇ ਦੁਬਈ ਭੇਜਿਆ, ਇਹ ਕਿਹਾ ਜਾ ਰਿਹਾ ਸੀ ਕਿ ਉਹ ਰੰਗ ਦਾ ਕੰਮ ਕਰੇਗਾ, ਉਲਟਾ ਉਹਨਾਂ ਨੂੰ ਇਕ ਬੰਧਕ ਵਾਲੇ ਕਮਰੇ ਵਿਚ ਰੱਖਿਆ ਗਿਆ।

ਉਹਨਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਇਕ ਸੰਸਥਾ ਦੇ ਪ੍ਰਧਾਨ ਅਮਰਜੋਤ ਕੋਰ ਰਾਮੂਵਾਲੀਆ ਨੇ ਦੋ ਨੌਜਵਾਨਾਂ ਨੂੰ ਕੰਪਨੀ ਤੋਂ ਭਾਰਤ ਭੇਜਣ ਵਿੱਚ ਮੱਦਦ ਕੀਤੀ ਹੈ। ਉੱਥੇ ਹੀ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਦੀ ਗਰੀਬੀ ਖਤਮ ਕਰਨ ਲਈ ਦੁਬਈ ਗਿਆ ਸੀ, ਇਸ ਦੇ ਉਲਟ ਕੰਪਨੀ ਨੇ ਨਾ ਤਾਂ ਉਸ ਨੂੰ ਤਨਖਾਹ ਦਿੱਤੀ ਉਲਟਾ ਬੰਦ ਕਮਰੇ ਵਿਚ ਕੰਮ ਕਰਨ ਲਈ ਮਜ਼ਬੂਰ ਕੀਤਾ ਗਿਆ, ਬਲਬੀਰ ਸਿੰਘ ਨੇ ਕਿਹਾ ਕਿ ਜਲਦ ਹੀ ਬਾਕੀ ਦੇ 2 ਨੌਜਵਾਨ ਵੀ ਭਾਰਤ ਵਾਪਸ ਆ ਜਾਣਗੇ।  

ਉੱਥੇ ਹੀ ਬਲਬੀਰ ਸਿੰਘ ਦੀ ਮਾਤਾ ਨੇ ਮੰਗ ਕੀਤੀ ਕਿ ਅਜਿਹੇ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਏਜੰਟ ਕਿਸੇ ਹੋਰ ਨੌਜਵਾਨ ਨਾਲ ਧੋਖਾ ਨਾ ਕਰ ਸਕੇ। ਦੱਸ ਦੇਈਏ ਕਿ ਹੁਸ਼ਿਆਰਪੁਰ ਦੇ ਚਾਰ ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਕਰਕੇ ਏਜੰਟ ‘ਤੇ ਗੰਭੀਰ ਇਲਜ਼ਾਮ ਲਾਏ ਗਏ ਸੀ।

ਕਿਹਾ ਗਿਆ ਸੀ ਕਿ ਟਰੈਵਲ ਏਜੰਟ ਵੱਲੋਂ ਉਹਨਾਂ ਨਾਲ ਠੱਗੀ ਕੀਤੀ ਗਈ ਹੈ ਅਤੇ ਉਹ ਅਜ਼ਮਾਨ ਬੱਸ ਸਟੈਂਡ ਨੇੜੇ ਇਕ ਮਾਰਕੀਟ 'ਚ ਕਿਰਾਏ ਦੇ ਛੋਟੇ ਜਿਹੇ ਕਮਰੇ ਵਿਚ ਭੁੱਖੇ-ਪਿਆਸੇ ਰਹਿਣ ਲਈ ਮਜਬੂਰ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।