ਪੱਟੀ ’ਚ ਦਿਨ ਚੜ੍ਹਦਿਆਂ ਫਰਨੀਚਰ ਹਾਊਸ ਦੇ ਮਾਲਕ ਨੂੰ ਅਣਪਛਾਤੇ ਵਿਅਕਤੀ ਨੇ ਮਾਰੀਆਂ ਗੋਲ਼ੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਲਵਿੰਦਰ ਸਿੰਘ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਪੱਟੀ ਲਿਜਾਇਆ ਗਿਆ।

Balwinder Singh

ਪੱਟੀ (ਦਿਲਬਾਗ ਸਿੰਘ) - ਅੱਜ ਦਿਨ ਚੜ੍ਹਦਿਆਂ ਹੀ ਪੱਟੀ ਸ਼ਹਿਰ ਦੇ ਲਾਹੌਰ ਰੋਡ 'ਤੇ ਆਪਣੀ ਦੁਕਾਨ ਖੋਲ੍ਹਦੇ ਸਮੇਂ ਅਮਰੀਕ ਫਰਨੀਚਰ ਹਾਊਸ ਦੇ ਮਾਲਕ ਬਲਵਿੰਦਰ ਸਿੰਘ (ਬਿੱਲਾ) ਪੁੱਤਰ ਅਨੌਖ ਸਿੰਘ ਵਾਸੀ ਵਾਰਡ ਨੰਬਰ 6 ਪੱਟੀ ਨੂੰ ਅਣਪਛਾਤੇ ਕਾਰ ਸਵਾਰ ਵਿਅਕਤੀ ਵੱਲੋਂ ਗੋਲੀਆਂ ਮਾਰ ਕੇ ਜਖਮੀਂ ਕਰ ਦਿੱਤਾ। ਇਸ ਤੋਂ ਬਾਅਦ ਬਲਵਿੰਦਰ ਸਿੰਘ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਪੱਟੀ ਲਿਜਾਇਆ ਗਿਆ।

Balwinder Singh

ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਾਰ ਸਵਾਰ ਮੁਲਜ਼ਮ ਫਰਾਰ ਹੋ ਗਿਆ। ਜਖਮੀ ਵਿਅਕਤੀ ਨੇ ਦੱਸਿਆ ਕਿ ਘਟਨਾਂ ਨੂੰ ਅੰਜਾਮ ਦੇਣ ਵਾਲੇ ਕਾਰ ਸਵਾਰ ਵਿਅਕਤੀ ਵੱਲੋਂ ਉਸ ਨੂੰ ਨਿਸ਼ਾਨਾਂ ਬਣਾ ਕਿ 6 ਰੌਂਦ ਗੋਲੀਆਂ ਚਲਾਈਆਂ ਗਈਆਂ ਜਿਸ ਵਿਚੋਂ ਦੋ ਗੋਲੀਆਂ ਉਸ ਦੀਆਂ ਲੱਤਾਂ ਵਿਚ ਲੱਗੀਆਂ ਹਨ। ਮੀਡੀਆਂ ਨਾਲ ਗੱਲਬਾਤ ਕਰਦਿਆਂ ਜਖਮੀ ਵਿਅਕਤੀ ਨੇ ਕਿਸੇ ਨਾਲ ਨਿਜੀ ਰੰਜਿਸ਼ ਤੋਂ ਇਨਕਾਰ ਕੀਤਾ ਹੈ।

ਇਹ ਵੀ ਪੜ੍ਹੋ -  IPL 2021 ਤੋਂ ਹਟੇ 15 ਖਿਡਾਰੀ, ਪ੍ਰੀਟੀ ਜ਼ਿੰਟਾ ਦੀ ਟੀਮ Kings XI Punjab ਨੂੰ ਵੱਡਾ ਝਟਕਾ    

ਪੁਲਿਸ ਥਾਣਾ ਸਿਟੀ ਪੱਟੀ ਦੇ ਅਧਿਕਾਰੀ ਨੇ ਕਿਹਾ ਕਿ ਇਸ ਘਟਨਾ ਦੇ ਕਾਰਨਾਂ ਬਾਰੇ ਉਹ ਅਜੇ ਕੁਝ ਨਹੀਂ ਦੱਸ ਸਕਦੇ ਤੇ ਦੋਸ਼ੀ ਦੀ ਸਨਾਖਤ ਲਈ ਸੜਕ ਉਪਰ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਫੁਟੇਜ਼ ਖੰਗਾਲੀਆਂ ਜਾ ਰਹੀਆਂ ਹਨ। ਇਸ ਘਟਨਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਪੱਟੀ ਦੇ ਪ੍ਰਧਾਨ ਗੁਰਚਰਨ ਸਿੰਘ ਚੰਨ ਤੇ ਅਕਾਲੀ ਕੌਂਸਲਰ ਧਰਮਿੰਦਰ ਸਿੰਘ ਨੇ ਸਥਾਨਕ ਪੁਲੀਸ ਪ੍ਰਸ਼ਾਸਨ ਤੋਂ ਦੌਸ਼ੀਆਂ ਦੀ ਜਲਦ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਪੀੜਤ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।