ਨਵਜੋਤ ਸਿੱਧੂ ਦਾ ਕਾਲਾ ਤਿੱਤਰ ਫਸਿਆ ਵਿਵਾਦ ‘ਚ
ਪਾਕਿਸਤਾਨ ਦੌਰੇ ਨੂੰ ਲੈ ਕੇ ਆਲੋਚਨਾਵਾਂ ਦੇ ਸ਼ਿਕਾਰ ਰਹੇ ਸਾਬਕਾ ਕ੍ਰਿਕਟਰ ਅਤੇ ਕਾਂਗਰਸ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ...
ਚੰਡੀਗੜ੍ਹ (ਭਾਸ਼ਾ) : ਪਾਕਿਸਤਾਨ ਦੌਰੇ ਨੂੰ ਲੈ ਕੇ ਆਲੋਚਨਾਵਾਂ ਦੇ ਸ਼ਿਕਾਰ ਰਹੇ ਸਾਬਕਾ ਕ੍ਰਿਕਟਰ ਅਤੇ ਕਾਂਗਰਸ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਵਿਵਾਦ ਵਿਚ ਫਸ ਗਏ ਹਨ। ਅਸਲੀਅਤ, ਪਾਕਿਸਤਾਨ ਦੌਰੇ ਤੋਂ ਵਾਪਸ ਆ ਕੇ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੋਹਫ਼ੇ ਵਜੋਂ ਇਕ ਕਾਲਾ ਤਿੱਤਰ ਦਿਤਾ ਸੀ ਜਿਸ ਨੂੰ ਲੈ ਕਿ ਉਹਨਾਂ ਦੇ ਵਿਰੁੱਧ ਸ਼ਿਕਾਇਤ ਹੋ ਗਈ ਸੀ। ਵਾਇਲਡ ਲਾਈਫ਼ ਕ੍ਰਾਈਮ ਕੰਟਰੋਲ ਬਿਊਰੋ (WCCB) ਦੇ ਵਲੰਟੀਅਰ ਸੰਦੀਪ ਜੈਨ ਨੇ ਸਿੱਧੂ ਦੇ ਵਿਰੁੱਧ ਜਾਂਚ ਦੀ ਮੰਗ ਕਰਦੇ ਹੋਏ ਸ਼ਿਕਾਇਤ ਦਰਜ਼ ਕੀਤੀ ਹੈ।
ਦੱਸ ਦਈਏ ਕਿ ਪਾਕਿਸਤਾਨ ਤੋਂ ਵਾਪਸ ਪਰਤੇ ਕੇ ਸਿੱਧੂ ਉਥੋਂ ਇਕ ਕਾਲਾ ਤਿੱਤਰ ਲੈ ਕੇ ਆਏ ਸੀ ਇਹ ਤਿੱਤਰ ਤੋਹਫ਼ੇ ਵਜੋਂ ਕੈਪਟਨ ਅਮਰਿੰਦਰ ਸਿੰਘ ਦਿਤਾ ਸੀ। ਉਹਨਾਂ ਨੇ ਦੱਸਿਆ ਸੀ ਕਿ ਪਾਕਿਸਤਾਨ ਵਿਚ ਕਿਸੇ ਪੱਤਰਕਾਰ ਨੇ ਇਹ ਤਿੱਤਰ ਉਹਨਾਂ ਨੂੰ ਕਰਤਾਰਪੁਰ ਕਾਰੀਡੋਰ ਦੇ ਨੀਂਹ ਪੱਥਰ ਸਮਾਰੋਹ ਵਿਚ ਦਿਤਾ ਸੀ। ਉਥੇ, ਸੀ.ਐਣ ਨੇ ਇਸ ਬਾਰੇ ‘ਚ ਸਵਾਲ ਕਰਨ ‘ਤੇ ਕਿਹਾ ਸੀ ਕਿ ਉਹ ਜੰਗਲਾਤ ਵਿਭਾਗ ਤੋਂ ਇਸ ਬਾਰੇ ਪਤਾ ਕਰਨਗੇ ਕਿ ਕੀ ਇਹ ਤਿੱਤਰ ਰੱਖਿਆ ਜਾ ਸਕਦਾ ਹੈ ਜਾ ਨਹੀਂ। ਸੀ.ਐਮ ਦੇ ਨਜ਼ਦੀਕੀ ਕਾਂਗਰਸੀ ਨੇਤਾ ਦੱਸਦੇ ਹਨ ।
ਕਿ ਚੋਣਾਂ ਦੇ ਵਿਚ ਪ੍ਰਚਾਰ ਦੇ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਫੋਨ ਦੀ ਰਿੰਗਟੋਨ ਇਸ ਤਿੱਤਰ ਦੇ ਬੋਲਣ ਦੀ ਸੀ। ਉਧਰ, ਸੰਦੀਪ ਜੈਨ ਨੇ ਇਸ ਵਾਇਲਡ ਲਾਈਫ਼ ਪ੍ਰਾਟੈਕਸ਼ਨ ਐਕਟ ਦੀ ਉਲੰਘਣਾ ਦੱਸਦੇ ਹੋਏ ਸ਼ਿਕਾਇਤ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਮੈਂ WCCB ‘ਚ ਸ਼ਿਕਾਇਤ ਕੀਤੀ ਹੋਈ ਇਸ ਜਾਂਚ ਦੀ ਮੰਗ ਕੀਤੀ ਹੈ ਕਿ ਪਾਕਿਸਤਾਨ ਤੋਂ ਬਲੈਕ ਪੈਟ੍ਰਿਜ਼ ਨੂੰ ਲੈ ਪੰਜਾਬ ਵਿਚ ਇਨ੍ਹੇ ਸਮੇਂ ਤਕ ਕਿਵੇਂ ਰੱਖਿਆ ਗਿਆ। ਕਿਸੇ ਜਾਨਵਰ ਜਾਂ ਪੱਛੀਂ ਜਾਂ ਉਸ ਦੇ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਬਗੈਰ ਇਜਾਜ਼ਤ ਤੋਂ ਰੱਖਣਾ ਗੈਰ ਕਾਨੂੰਨੀ ਹੈ।