ਇੰਡੀਆ ਆਰਗੈਨਿਕ ਫੈਸਟੀਵਲ 'ਚ ਛਾਇਆ ਰਿਹਾ ਗਧੀ ਦੇ ਦੁੱਧ ਤੋਂ ਬਣਿਆ ਸਾਬਣ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤੁਸੀਂ ਬਹੁਤ ਪਸ਼ੂਆਂ ਦੇ ਦੁੱਧ ਅਤੇ ਉਨ੍ਹਾਂ ਦੇ ਗੁਣਾਂ ਦੇ ਬਾਰੇ ਵਿਚ ਜ਼ਰੂਰ ਸੁਣਿਆ ਹੋਵੇਗਾ ਪਰ ਹੁਣ ਗਧੀ ਦਾ ਦੁੱਧ ਚਰਚਾ ਵਿਚ ਬਣਿਆ ਹੋਇਆ ਹੈ। ਇਕ ਮਹਿਲਾ ਕਿਸਾਨ ...

India Organic Festival

ਚੰਡੀਗੜ੍ਹ : ਤੁਸੀਂ ਬਹੁਤ ਪਸ਼ੂਆਂ ਦੇ ਦੁੱਧ ਅਤੇ ਉਨ੍ਹਾਂ ਦੇ ਗੁਣਾਂ ਦੇ ਬਾਰੇ ਵਿਚ ਜ਼ਰੂਰ ਸੁਣਿਆ ਹੋਵੇਗਾ ਪਰ ਹੁਣ ਗਧੀ ਦਾ ਦੁੱਧ ਚਰਚਾ ਵਿਚ ਬਣਿਆ ਹੋਇਆ ਹੈ। ਇਕ ਮਹਿਲਾ ਕਿਸਾਨ ਨੇ ਇਸ ਦੁੱਧ ਦੀ ਬਦੌਲਤ ਅਪਣਾ ਪੇਸ਼ਾ ਵੀ ਖੜ੍ਹਾ ਕਰ ਲਿਆ ਹੈ। ਹੁਣ ਇਸ ਦੁੱਧ ਦੀ ਮੰਗ ਵਿਦੇਸ਼ਾਂ ਤੱਕ ਹੈ।

ਇਸ ਦੇ ਉਤਪਾਦ ਵੀ ਕਾਫ਼ੀ ਪਸੰਦ ਕੀਤੇ ਜਾ ਰਹੇ ਹਨ। ਦਰਅਸਲ ਇਹਨੀਂ ਦਿਨੀਂ ਚੰਡੀਗੜ੍ਹ ਵਿਚ 6 ਵਾਂ ਮਹਿਲਾ ਆਰਗੈਨਿਕ ਮੇਲਾ 12-13-14 ਜਨਵਰੀ 'ਚ ਲੇਜ਼ਰ ਵੈਲੀ, ਸੈਕਟਰ -10, ਚੰਡੀਗੜ੍ਹ ਵਿਚ ਲਗਿਆ ਸੀ।

ਇਸ ਮੇਲੇ ਵਿਚ ਦੇਸ਼ ਭਰ ਤੋਂ ਕਾਰੋਬਾਰੀ ਔਰਤਾਂ ਜੁਟੀਆਂ ਹੋਈਆਂ ਸਨ। ਇਨ੍ਹਾਂ ਦੇ ਆਰਗੈਨਿਕ ਉਤਪਾਦ ਲੋਕਾਂ ਵਿਚ ਚਰਚਾ ਦਾ ਕੇਂਦਰ ਬਣੇ ਰਹੇ ਰਹੇ। ਆਰਗੈਨਿਕੋ ਦੀ ਸੰਸਥਾਪਕ ਪੂਜਾ ਨੇ ਗਧੀ ਦੇ ਦੁੱਧ ਤੋਂ ਇਕ ਸਾਬਣ ਬਣਾਇਆ ਹੈ। ਇਹ ਸਾਬਣ ਪੰਜ ਪ੍ਰਕਾਰ ਦੇ ਤੇਲਾਂ ਅਤੇ ਗਧੀ ਦੇ ਦੁੱਧ ਨੂੰ ਮਿਲਾ ਕੇ ਬਣਾਇਆ ਗਿਆ ਹੈ। ਇਸ ਦੇ ਲਈ ਪੂਜਾ ਗਧੀ ਦਾ ਪਾਲਣ ਕਰਨ ਵਾਲੇ ਕਿਸਾਨਾਂ ਨਾਲ ਸੰਪਰਕ ਕਰਦੀ ਹੈ ਅਤੇ ਉਨ੍ਹਾਂ ਤੋਂ ਦੁੱਧ ਖਰੀਦਦੀ ਹੈ। ਇਸ ਨਾਲ ਕਿਸਾਨਾਂ ਦੀ ਕਮਾਈ ਵਿਚ ਵੀ ਵਾਧਾ ਹੋ ਰਿਹਾ ਹੈ। ਮੇਲੇ ਦਾ ਪ੍ਰਬੰਧਨ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਨੇ ਕੀਤਾ।

ਆਂਧਰਾ ਪ੍ਰਦੇਸ਼ ਵਿਚ ਇਕ ਚਮਚ ਗਧੀ ਦੇ ਦੁੱਧ ਦੀ ਕੀਮਤ 50 ਰੁਪਏ ਹੈ ਅਤੇ 2000 ਰੁਪਏ ਲੀਟਰ। ਪੂਜਾ ਦਿੱਲੀ ਤੋਂ ਮੇਲੇ ਵਿਚ ਆਈ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਸਾਬਣ ਯੂਰੋਪੀਅਨ ਦੇਸ਼ਾਂ ਵਿਚ ਬਹੁਤ ਪ੍ਰਸਿੱਧ ਹੈ ਅਤੇ ਉੱਥੇ ਲੋਕ ਗਧੀ ਦੇ ਦੁੱਧ ਤੋਂ ਬਣੇ ਸਾਬਣ ਨਾਲ ਨਹਾਂਦੇ ਹਨ। ਭਾਰਤ ਵਿਚ ਗਧੀਆਂ ਦਾ ਜ਼ਿਆਦਾ ਇਸਤੇਮਾਲ ਸਿਰਫ ਬੋਝ ਢੋਣ ਲਈ ਕੀਤਾ ਜਾਂਦਾ ਹੈ।

ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਵਿਚ ਗਧੇ ਪਾਲਣ ਵਾਲਿਆਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਜਾਗਰੂਕ ਕੀਤਾ। ਭਾਰਤ ਵਿਚ ਪਹਿਲੀ ਵਾਰ ਇਸ ਤਰ੍ਹਾਂ ਦਾ ਕਾਂਸੇਪਟ ਆਇਆ ਹੈ। ਹੁਣ ਤੱਕ ਉਹ 1500 ਸਾਬਣ ਵੇਚ ਚੁੱਕੇ ਹਨ।

ਵਿਦੇਸ਼ਾਂ ਵਿਚ ਸਾਬਣ ਭੇਜਿਆ ਗਿਆ ਹੈ। ਗਧੇ ਪਾਲਣ ਵਾਲਿਆਂ ਦੀ ਕਮਾਈ ਕਈ ਗੁਣਾ ਜ਼ਿਆਦਾ ਵੱਧ ਗਈ ਹੈ। ਲੋਕਾਂ ਨੂੰ ਇਹ ਸਾਬਣ ਕਾਫ਼ੀ ਪਸੰਦ ਆ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਉਹ ਫੇਸਵਾਸ਼, ਫੇਸਕਰੀਮ ਅਤੇ ਮੋਸਚਰਾਈਜਰ ਵੀ ਮਾਰਕੀਟ ਵਿਚ ਲਿਆਉਣ ਵਾਲੇ ਹਨ।