'ਬਰੇਵਹਾਰਟ ਰਾਈਡ' ਨਾਲ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਬੱਝਿਆ ਮੁੱਢ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੇਹੱਦ ਸ਼ਿੱਦਤ ਨਾਲ ਉਡੀਕੇ ਜਾ ਰਹੇ 'ਮਿਲਟਰੀ ਲਿਟਰੇਚਰ ਫੈਸਟੀਵਲ 2018' ਲਈ ਪਿੜ ਤਿਆਰ ਕਰਦਿਆਂ...

Braveheart Riders

ਚੰਡੀਗੜ੍ਹ (ਸਸਸ) : ਬੇਹੱਦ ਸ਼ਿੱਦਤ ਨਾਲ ਉਡੀਕੇ ਜਾ ਰਹੇ 'ਮਿਲਟਰੀ ਲਿਟਰੇਚਰ ਫੈਸਟੀਵਲ 2018' ਲਈ ਪਿੜ ਤਿਆਰ ਕਰਦਿਆਂ 'ਬਰੇਵਹਾਰਟ ਰਾਈਡ' ਦੌਰਾਨ ਐਤਵਾਰ ਦੀ ਸਵੇਰ ਨੂੰ ਸੀਨੀਅਰ ਮੋਟਰ ਸਾਈਕਲ ਸਵਾਰਾਂ ਨੇ ਸ਼ਹਿਰ ਦੀਆਂ ਸੜਕਾਂ ਨੂੰ ਗੁੰਜਾ ਦਿਤਾ। ਇਸ ਰੈਲੀ ਨਾਲ ਇਸ ਰੋਮਾਂਚਕ ਮੌਕੇ ਤੋਂ ਪਹਿਲਾਂ ਹੋਣ ਵਾਲੀਆਂ ਗਤੀਵਿਧੀਆਂ ਸਿਖਰ ਉਤੇ ਪੁੱਜ ਗਈਆਂ। ਰੈਲੀ ਵਿਚ ਕੁੱਲ 450 ਸਾਹਸੀ ਮੋਟਰ ਸਾਈਕਲ ਸਵਾਰਾਂ ਨੇ ਭਾਗ ਲਿਆ, ਜਿਸ ਨਾਲ ਉਤਸ਼ਾਹੀ ਭੀੜ ਦਾ ਜੋਸ਼ ਠਾਠਾਂ ਮਾਰਨ ਲੱਗ ਗਿਆ।

ਸੈਨਿਕ ਸਕੂਲ ਕਪੂਰਥਲਾ ਦੇ ਵਿਦਿਆਰਥੀਆਂ ਦੇ ਬੈਂਡ ਦੀਆਂ ਧੁਨਾਂ ਦੌਰਾਨ ਐਨ.ਸੀ.ਸੀ. ਕੈਡੇਟਾਂ ਨੇ ਉਨ੍ਹਾਂ ਨੂੰ 'ਗਾਰਡ ਆਫ਼ ਆਨਰ' ਦਿਤਾ। ਇਸ ਮੌਕੇ ਜਨਰਲ ਸ਼ੇਰਗਿੱਲ ਨਾਲ ਮੇਜਰ ਜਨਰਲ ਟੀ.ਪੀ.ਐਸ. ਵੜੈਚ, ਲੈਫਟੀਨੈਂਟ ਜਨਰਲ ਐਨ.ਐਸ. ਬਰਾੜ ਅਤੇ ਲੈਫਟੀਨੈਂਟ ਜਨਰਲ ਚਿਤੇਂਦਰ ਸਿੰਘ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਪੰਜਾਬ ਦੇ 'ਮਿਲਟਰੀ ਲਿਟਰੇਚਰ ਫੈਸਟੀਵਲ' (ਐਮ.ਐਲ.ਐਫ.) ਦਾ ਦੂਜਾ ਭਾਗ ਚੰਡੀਗੜ੍ਹ ਵਿਚ 7 ਤੋਂ 9 ਦਸੰਬਰ 2018 ਤੱਕ ਹੋਵੇਗਾ,

ਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਆਏ ਫੌਜੀ ਵਿਚਾਰਕਾਂ, ਲੇਖਕਾਂ, ਇਤਿਹਾਸਕਾਰਾਂ, ਕੋਸ਼ਕਾਰਾਂ ਅਤੇ ਸੁਰੱਖਿਆ ਮਾਹਰਾਂ ਵਲੋਂ ਇਸ ਤਿੰਨ ਦਿਨਾਂ ਮੇਲੇ ਦੌਰਾਨ ਖੂਬ ਰੰਗ ਜਮਾਏ ਜਾਣਗੇ ਅਤੇ ਫੌਜ ਦੀ ਬਹਾਦਰੀ ਦੇ ਕੁਝ ਅਣਛੋਹੇ ਪੱਖਾਂ 'ਤੇ ਚਾਨਣਾ ਪਾਇਆ ਜਾਵੇਗਾ।