ਕਰੋਨਾ ਦਾ ਅਸਰ : ਹਾਈ ਕੋਰਟ ਦੀ ਪ੍ਰਸ਼ਾਸਕੀ ਕਮੇਟੀ ਨੇ ਸੋਮਵਾਰ ਸੱਦੀ ਹੰਗਾਮੀ ਮੀਟਿੰਗ!

ਏਜੰਸੀ

ਖ਼ਬਰਾਂ, ਪੰਜਾਬ

ਸੁਪਰੀਮ ਕੋਰਟ ਭਲਕੇ ਸੀਮਤ ਸੁਣਵਾਈ ਕਰੇਗਾ

file photo

ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਕਹਿਰ ਅਸਰ ਹੁਣ ਅਦਾਲਤੀ ਕੰਮਕਾਜ 'ਤੇ ਵੀ ਪੈਣ ਲੱਗ ਪਿਆ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਪ੍ਰਸ਼ਾਸਕੀ ਕਮੇਟੀ ਨੇ ਭਲਕੇ ਸੋਮਵਾਰ ਨੂੰ ਸਵੇਰੇ 9:30 ਵਜੇ ਹੰਗਾਮੀ ਬੈਠਕ ਸੱਦ ਲਈ ਹੈ।

ਚੀਫ਼ ਜਸਟਿਸ ਦੇ ਹਸਤਾਖਰਾਂ ਹੇਠ ਅੱਜ ਐਤਵਾਰ ਨੂੰ ਜਾਰੀ ਹੋਏ ਹੁਕਮਾਂ ਮੁਤਾਬਕ ਸੋਮਵਾਰ ਨੂੰ ਲੱਗੇ ਹੋਏ ਕੇਸਾਂ ਨੂੰ ਅੱਗੇ ਪਾਉਣ ਦੀ ਸਲਾਹ ਵੀ ਵਕੀਲਾਂ ਨੂੰ ਜਾਰੀ ਕਰ ਦਿਤੀ ਗਈ ਹੈ। ਐਤਵਾਰ ਸ਼ਾਮ ਪੰਜ ਵਜੇ ਤਕ ਕੇਸ ਅੱਗੇ ਪਾਉਣ ਦੀਆਂ ਬੇਨਤੀਆਂ ਸਵੀਕਾਰ ਕੀਤੀਆਂ ਗਈਆਂ ਹਨ।

ਇਸ ਬੰਦ ਵਿਚ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਨੂੰ ਵੀ ਭਰੋਸੇ ਵਿਚ ਲੈ ਲਿਆ ਗਿਆ ਹੈ। ਸੋਮਵਾਰ ਨੂੰ ਸੁਣੇ ਜਾਣ ਵਾਲੇ ਕੇਸਾਂ ਦੀ ਸੂਚੀ ਪਹਿਲਾਂ ਹੀ ਤਿਆਰ ਹੋ ਚੁੱਕੀ ਸੀ ਇਸ ਕਰ ਕੇ ਕੇਸ ਅੱਗੇ ਪਾਉਣ ਨੂੰ ਤਰਜੀਹ ਦਿਤੀ ਜਾ ਰਹੀ ਹੈ। ਇਸ ਬੰਦ ਵਿਚ ਵਕੀਲਾਂ ਨੂੰ ਵਿਰੋਧੀ ਧਿਰਾਂ ਦੇ ਵਕੀਲਾਂ ਨੂੰ ਵੀ ਜਾਣੂ ਕਰਵਾਉਣ ਲਈ ਕਿਹਾ ਗਿਆ ਹੈ।

ਉਧਰ ਦੂਜੇ ਪਾਸੇ ਸੁਪਰੀਮ ਕੋਰਟ ਨੇ ਵੀ ਐਲਾਨ ਕਰ ਦਿਤਾ ਹੈ ਕਿ 16 ਮਾਰਚ, 2020 ਨੂੰ 6 ਬੈਂਚ ਸੀਮਿਤ ਮਾਮਲਿਆਂ 'ਤੇ ਸੁਣਵਾਈਆਂ ਕਰਨਗੇ। ਸੁਪਰੀਮ ਕੋਰਟ ਦੇ ਸਕੱਤਰ ਜਨਰਲ ਨੇ ਸਰਕੁਲਰ ਜਾਰੀ ਕਰਦਿਆਂ ਕਿਹਾ ਹੈ ਕਿ ਹੇਠ ਲਿਖੇ ਬੈਂਚ ਸੁਣਵਾਈ ਕਰਨਗੇ।

ਜਸਟਿਸ ਅਰੁਣ ਮਿਸ਼ਰਾ ਤੇ ਜਸਟਿਸ ਐਮ. ਆਰ. ਸ਼ਾਹ, ਜੇ.ਜੇ. ਉਦੇ, ਉਮੇਸ਼ ਲਲਿਤ ਤੇ ਵਿਨੀਤ ਸਰਨ, ਜੇ.ਜੇ.ਏ. ਐਮ. ਖਾਨਵਿਲਕਰ ਤੇ ਦਿਨੇਸ਼ ਮਹੇਸ਼ਵਰੀ, ਜੇ.ਜੇ. ਡਾਕਟਰ ਡੀਵਾਈ ਚੰਦਰਚੂੜ ਤੇ ਹੇਮੰਤ ਗੁਪਤਾ, ਜੇ.ਜੇ. ਐਲ ਨਾਗੇਸ਼ਵਰ ਰਾਵ ਤੇ ਐਸ ਰਵਿੰਦਰ ਭੱਟ, ਜੇ.ਜੇ. ਸੰਜੈ ਕਿਸ਼ਨ ਕੌਲ ਤੇ ਸੰਜੀਵ ਖੰਨਾ ਹੈ।