PM ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ: ਕਾਫ਼ਲੇ ਵਿਚ ਲਗਾਈਆਂ ਗਈਆਂ ਸਨ ਪ੍ਰਾਈਵੇਟ ਗੱਡੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

24 ਗੱਡੀਆਂ ਦੇ ਕਾਫ਼ਲੇ ਵਿਚ ਸਨ ਸਿਰਫ਼ 6 ਸਰਕਾਰੀ ਵਾਹਨ, ਪ੍ਰਾਈਵੇਟ ਗੱਡੀਆਂ ਨੂੰ ਨਹੀਂ ਦਿੱਤੀ ਗਈ ਸੀ ਕਾਰਕੇਡ ਡਰਿੱਲ ਵਿਚ ਸਿਖਲਾਈ

file photo

ਸੇਵਾ ਮੁਕਤ ਜਸਟਿਸ ਇੰਦੂ ਮਲਹੋਤਰਾ ਦੀ ਅਗਵਾਈ ਵਾਲੀ ਜਾਂਚ ਕਮੇਟੀ ਦੀ ਰਿਪੋਰਟ ਵਿੱਚ ਹੋਇਆ ਖ਼ੁਲਾਸਾ

 

ਮੋਹਾਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ ਦਿਨੋਂ ਦਿਨ ਭਖਦਾ ਨਜ਼ਰ ਆ ਰਿਹਾ ਹੈ। ਸੇਵਾ ਮੁਕਤ ਜਸਟਿਸ ਇੰਦੂ ਮਲਹੋਤਰਾ ਦੀ ਅਗਵਾਈ ਵਾਲੀ ਜਾਂਚ ਕਮੇਟੀ ਦੀ ਰਿਪੋਰਟ ਵਿਚ ਖ਼ੁਲਾਸਾ ਹੋਇਆ ਹੈ ਕਿ ਉਸ ਫੇਰੀ ਦੌਰਾਨ ਪ੍ਰਧਾਨ ਮੰਤਰੀ ਦੇ ਕਾਫ਼ਲੇ ਵਿਚ ਪ੍ਰਾਈਵੇਟ ਗੱਡੀਆਂ ਲਗਾਈਆਂ ਗਈਆਂ ਸਨ।

ਜਾਣਕਾਰੀ ਅਨੁਸਾਰ ਉਸ ਸਮੇਂ ਪ੍ਰਧਾਨ ਮੰਤਰੀ ਦੇ ਕਾਫ਼ਲੇ ਵਿਚ ਤੈਨਾਤ 24 ਗੱਡੀਆਂ ਵਿਚੋਂ ਸਿਰਫ਼ 6 ਸਰਕਾਰੀ ਵਾਹਨ ਸਨ ਜਦਕਿ ਬਾਕੀ ਸਾਰੀਆਂ ਗੱਡੀਆਂ ਪ੍ਰਾਈਵੇਟ ਸਨ। ਇੰਨਾ ਹੀ ਨਹੀਂ ਸਗੋਂ ਕਾਫ਼ਲੇ ਵਿਚ ਸ਼ਾਮਲ ਕੀਤੀਆਂ ਗਈਆਂ ਇਨ੍ਹਾਂ ਗੱਡੀਆਂ ਨੂੰ ਕਾਰਕੇਡ ਡਰਿੱਲ ਵਿਚ ਸਿਖਲਾਈ ਵੀ ਨਹੀਂ ਦਿੱਤੀ ਗਈ ਸੀ।

ਦੱਸਣਯੋਗ ਹੈ ਕਿ 2022 ਦੌਰਾਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਫੇਰੀ 'ਤੇ ਆਏ ਸਨ ਤਾਂ ਉਨ੍ਹਾਂ ਦਾ ਕਾਫਲਾ ਕਰੀਬ 20 ਮਿੰਟ ਫਲਾਈਓਵਰ 'ਤੇ ਰੁਕਿਆ ਰਿਹਾ ਸੀ। ਜਿਸ ਤੋਂ ਬਾਅਦ ਵਿਰੋਧੀਆਂ ਵਲੋਂ ਸੁਰੱਖਿਆ ਮਾਮਲੇ ਵਿਚ ਇਸ ਨੂੰ ਕੁਤਾਹੀ ਕਰਾਰ ਦਿੱਤਾ ਗਿਆ ਅਤੇ ਇਹ ਮੁੱਦਾ ਕਾਫੀ ਭਖ ਗਿਆ ਸੀ। ਉਧਰ ਪ੍ਰਧਾਨ ਮੰਤਰੀ ਫ਼ਿਰੋਜ਼ਪੁਰ ਰੈਲੀ ਵਿਚ ਸ਼ਾਮਲ ਹੋਣ ਆਏ ਸਨ ਪਰ ਬਗ਼ੈਰ ਸ਼ਿਰਕਤ ਕੀਤਿਆਂ ਹੀ ਵਾਪਸ ਦਿੱਲੀ ਚਲੇ ਗਏ ਸਨ।

ਇਹ ਵੀ ਪੜ੍ਹੋ:  ਸੌਦਾ ਸਾਧ ਨੇ ਰਾਜਨੀਤੀ ਤੋਂ ਕੀਤਾ ਕਿਨਾਰਾ, ਡੇਰੇ ਦਾ ਰਾਜਨੀਤਿਕ ਵਿੰਗ ਕੀਤਾ ਗਿਆ ਭੰਗ 

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਵਾਪਸ ਜਾਂਦੇ ਸਮੇਂ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਸੀ ਕਿ ਆਪਣੇ ਮੁੱਖ ਮੰਤਰੀ ਨੂੰ ਦੱਸ ਦੇਣਾ ਕਿ ਮੈਂ ਜ਼ਿੰਦਾ ਵਾਪਸ ਜਾ ਰਿਹਾ ਹਾਂ। ਦੱਸ ਦੇਈਏ ਕਿ ਇਹ ਵਾਕਿਆ ਕਾਂਗਰਸੀ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਵਾਪਰਿਆ ਸੀ। ਉਧਰ ਕੇਂਦਰ ਨੇ ਇਸ ਬਾਰੇ ਪੰਜਾਬ ਸਰਕਾਰ ਤੋਂ ਰਿਪੋਰਟ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਮਾਮਲੇ ਵਿਚ ਹੁਣ ਤੱਕ ਹੋਈ ਕਾਰਵਾਈ ਤੋਂ ਜਾਣੂੰ ਕਰਵਾਇਆ ਜਾਵੇ।

ਇਹ ਵੀ ਜਾਣਕਾਰੀ ਹਾਸਲ ਹੋਈ ਹੈ ਕਿ ਇਸ ਜਾਂਚ ਸਬੰਧੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਕੋਲ ਪਹੁੰਚ ਚੁੱਕੀ ਹੈ। ਸੂਤਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਜ਼ਿੰਮੇਵਾਰ ਅਧਿਆਕਰੀਆਂ ਖ਼ਿਲਾਫ਼ ਕਾਰਵਾਈ ਅਮਲ ਵਿਚ ਲਿਆਉਣ ਤੋਂ ਪਹਿਲਾਂ ਉਹ ਕੇਂਦਰ ਨਾਲ ਇਸ ਬਾਰੇ ਗੱਲਬਾਤ ਕਰਨਗੇ।

ਇਹ ਵੀ ਪੜ੍ਹੋ:  ਨੈਸ਼ਨਲ ਹਾਈਵੇ 'ਤੇ ਕਿਸਾਨਾਂ ਦੇ ਚੱਲ ਰਹੇ ਧਰਨੇ ਵਿੱਚ ਵੜੀ ਕਾਰ, ਵਾਲ-ਵਾਲ ਬਚੇ ਧਰਨਾਕਾਰੀ ਕਿਸਾਨ

ਤਾਜ਼ਾ ਰਿਪੋਰਟ ਵਿਚ ਜੋ ਖੁਲਾਸੇ ਹੋਏ ਹਨ ਉਹ ਹੈਰਾਨੀਜਨਕ ਹਨ। ਇਸ ਵਿਚ ਦੱਸਿਆ ਗਿਆ ਹੈ ਕਿ ਖਰਾਬ ਮੌਸਮ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਬਠਿੰਡਾ ਦੇ ਭਿਸੀਆਣਾ ਏਅਰਫੋਰਸ ਸਟੇਸ਼ਨ ਤੋਂ ਪ੍ਰਾਈਵੇਟ ਟੈਕਸੀਆਂ ਦੀ ਸਰਵਿਸ ਲਈ ਸੀ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਉਸ ਦਿਨ ਜਦੋਂ ਕਿਸਾਨ ਪ੍ਰਦਰਸ਼ਨਕਾਰੀਆਂ ਨੇ ਹਾਈਵੇਅ ਜਾਮ ਕਰ ਦਿੱਤਾ ਤਾਂ ਫ਼ਿਰੋਜ਼ਪੁਰ ਨੇੜੇ ਫਲਾਈਓਵਰ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਕਾਫ਼ਲਾ ਫਸ ਗਿਆ ਸੀ, ਕਿਉਂਕਿ ਪ੍ਰਾਈਵੇਟ ਗੱਡੀਆਂ ਦੇ ਡਰਾਈਵਰਾਂ ਨੂੰ ਸਿਖਲਾਈ ਨਾ ਹੋਣ ਕਾਰਨ ਗੱਡੀਆਂ ਨੂੰ ਪਿੱਛੇ ਮੋੜਨ ਆਦਿ ਵਿਚ ਦੇਰ ਲੱਗੀ। ਜਿਸ ਕਾਰਨ ਪ੍ਰਧਾਨ ਮੰਤਰੀ ਕਰੀਬ 20 ਮਿੰਟ ਜਾਮ ਵਿਚ ਫਸੇ ਰਹੇ ਜੋ ਕਿ ਇੱਕ ਪ੍ਰਧਾਨ ਮੰਤਰੀ ਦੇ ਨਿਯਮਾਂ ਮੁਤਾਬਕ ਬਹੁਤ ਜ਼ਿਆਦਾ ਸਮਾਂ ਹੈ।

ਇਸ ਰਿਪੋਰਟ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ 3 ਜਨਵਰੀ 2022 ਨੂੰ ਐਡਵਾਂਸ ਸਿਕਿਉਰਿਟੀ ਲਾਈਨਜ਼ ਕਾਰਕੇਡ ਵਿਚ ਸ਼ਾਮਲ ਸਾਰੇ ਵਾਹਨ ਪੁਲਿਸ ਜਾਂ ਸਰਕਾਰੀ ਡਰਾਈਵਰਾਂ ਨੂੰ ਚਲਾਉਣ ਦੀ ਲੋੜ ਸੀ, ਜਿਨ੍ਹਾਂ ਦੀ ਸੁਰੱਖਿਆ ਨਜ਼ਰੀਏ ਤੋਂ ਪਹਿਚਾਣ ਹੁੰਦੀ ਹੈ। ਹੁਣ ਇਸ ਮਾਮਲੇ ਵਿਚ 9 ਪੁਲਿਸ ਅਧਿਕਾਰੀਆਂ ਜਿਨ੍ਹਾਂ ਵਿਚ ਆਲਾ ਅਫਸਰ ਵੀ ਸ਼ਾਮਲ ਹਨ, ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ।