ਨੈਸ਼ਨਲ ਹਾਈਵੇ 'ਤੇ ਕਿਸਾਨਾਂ ਦੇ ਚੱਲ ਰਹੇ ਧਰਨੇ ਵਿੱਚ ਵੜੀ ਕਾਰ, ਵਾਲ-ਵਾਲ ਬਚੇ ਧਰਨਾਕਾਰੀ ਕਿਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਰਨਾਲਾ-ਮੋਗਾ ਕੌਮੀ ਮਾਰਗ ਉਪਰ ਪਿੰਡ ਚੀਮਾ ਵਿਖੇ ਵਾਪਰੀ ਘਟਨਾ

Punjab News

ਚੀਮਾ : ਬਰਨਾਲਾ-ਮੋਗਾ ਕੌਮੀ ਮਾਰਗ 'ਤੇ ਪਿੰਡ ਚੀਮਾ ਵਿਖੇ ਵੱਡੀ ਘਟਨਾ ਵਾਪਰੀ ਹੈ। ਇਥੇ ਨੈਸ਼ਨਲ ਹਾਈਵੇ 'ਤੇ ਕਿਸਾਨਾਂ ਨੇ ਧਰਨਾ ਲਗਾਇਆ ਹੋਇਆ ਸੀ ਜਿਥੇ ਇੱਕ ਬੇਕਾਬੂ ਹੋਈ ਗੱਡੀ ਚਲ ਰਹੇ ਧਰਨੇ ਵਿਚ ਆ ਵੜੀ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿਚ ਧਰਨਾਕਾਰੀ ਕਿਸਾਨ ਵਾਲ-ਵਾਲ ਬਚ ਗਏ ਹਨ।

ਦੱਸਣਯੋਗ ਹੈ ਕਿ ਨੈਸ਼ਨਲ ਹਾਈਵੇ ਤੋਂ ਪਿੰਡ ਨੂੰ ਸਹੀ ਤਰੀਕੇ ਕੱਟ ਨਾ ਦਿੱਤੇ ਜਾਣ ਕਾਰਨ ਪਿੰਡ ਵਾਸੀਆਂ ਦਾ ਸੱਤ ਦਿਨਾਂ ਤੋਂ ਧਰਨਾ ਚੱਲ ਰਿਹਾ ਹੈ ਜਿਥੇ ਸੜਕ ਉਪਰ ਟੈਂਟ ਲਗਾ ਕੇ ਪੱਕਾ ਮੋਰਚਾ ਲਗਾਇਆ ਗਿਆ ਹੈ। ਇਥੇ ਅੱਜ ਸਵੇਰੇ ਕਰੀਬ 5 ਵਜੇ ਇੱਕ ਸਕਾਰਪੀਓ ਗੱਡੀ ਧਰਨੇ ਵਿੱਚ ਵੜ ਗਈ।

ਇਹ ਵੀ ਪੜ੍ਹੋ: ਕਲਯੁੱਗੀ ਪੁੱਤਰ ਨੇ ਪੈਟਰੋਲ ਪਾ ਕੇ ਮਾਂ ਅਤੇ ਛੋਟੇ ਭਰਾ ਨੂੰ ਲਗਾਈ ਅੱਗ, ਜ਼ਿੰਦਾ ਸੜਨ ਕਾਰਨ ਦੋਹਾਂ ਦੀ ਹੋਈ ਮੌਤ 

ਜਾਣਕਾਰੀ ਅਨੁਸਾਰ ਧਰਨੇ ਤੋਂ ਇੱਕ ਕਿਲੋਮੀਟਰ ਪਿੱਛੇ ਪੁਲਿਸ ਦੇ ਬੈਰੀਕੇਟ ਲੱਗੇ ਹੋਏ ਸਨ, ਪਰ ਕੋਈ ਪੁਲਿਸ ਮੁਲਾਜ਼ਮ ਨਾ ਹੋਣ ਕਾਰਨ ਬੈਰੀਕੇਟ ਖੋਲ੍ਹੇ ਪਏ ਸਨ। ਸਕਾਰਪੀਓ ਗੱਡੀ ਇੰਨੀ ਤੇਜ਼ੀ ਨਾਲ ਕਿਸਾਨਾਂ ਦੇ ਧਰਨੇ ਦੇ ਅੱਗੇ ਲਗਾਈਆਂ ਟਰਾਲੀਆਂ ਨਾਲ ਟਕਰਾਈ ਕਿ ਟਰਾਲੀਆਂ ਪਲਟ ਗਈਆਂ ਪਰ ਕਿਸਾਨਾਂ ਦਾ ਬਚਾਅ ਰਿਹਾ। ਧਰਨਾਕਾਰੀਆਂ ਨੇ ਇਸ ਘਟਨਾ ਨੂੰ ਪ੍ਰਸ਼ਾਸਨ ਦੀ ਅਣਗਹਿਲੀ ਕਰਾਰ ਦਿੱਤਾ ਹੈ। ਉਧਰ ਘਟਨਾ ਉਪਰੰਤ ਗੱਡੀ ਚਾਲਕਾਂ, ਧਰਨਾਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਦਰਮਿਆਨ ਕਾਫੀ ਤਕਰਾਰ ਵੀ ਹੋਈ।