representational Image
ਰੂਪਨਗਰ (ਮਨਪ੍ਰੀਤ ਚਾਹਲ) : ਅੱਜ ਰੋਪੜ ਬਾਈਪਾਸ 'ਤੇ ਗ਼ਲਤ ਪਾਸੇ ਤੋਂ ਜਾ ਰਹੇ ਇੱਕ ਰਿਕਸ਼ਾ ਚਾਲਕ ਦੀ ਸਾਹਮਣੇ ਤੋਂ ਆ ਰਹੀ ਇੱਕ ਕਾਰ ਵਿਚ ਵੱਜਣ ਕਾਰਨ ਮੌਤ ਹੋ ਗਈ। ਹਾਦਸੇ ਦੌਰਾਨ ਕਾਰ ਚਾਲਕ ਜੈ ਕੁਮਾਰ ਸ਼ਰਮਾ ਜਲੰਧਰ ਤੋਂ ਚੰਡੀਗੜ੍ਹ ਜਾ ਰਿਹਾ ਸੀ ਜਦੋਂ ਉਹ ਰੋਪੜ ਬਾਈਪਾਸ 'ਤੇ ਪਹੁੰਚਿਆ ਤਾਂ ਗ਼ਲਤ ਪਾਸੇ ਤੋਂ ਸਾਹਮਣੇ ਤੋਂ ਇੱਕ ਰਿਕਸ਼ਾ ਚਾਲਕ ਪਰਵਾਸੀ ਆ ਰਿਹਾ ਸੀ। ਜਦੋਂ ਕਿ ਇਸ ਸੜਕ ਦੇ ਵਿਚਕਾਰ ਡਿਵਾਈਡਰ ਹੈ ਅਤੇ ਆਉਣ-ਜਾਣ ਦੇ ਰਸਤੇ ਵੱਖਰੇ ਹਨ।
ਜਾਂਚ ਅਧਿਕਾਰੀ ਸੁੱਚਾ ਸਿੰਘ ਅਤੇ ਕਾਰ ਚਾਲਕ ਜੈ ਕੁਮਾਰ ਸ਼ਰਮਾ ਨੇ ਦੱਸਿਆ ਕਿ ਰਿਕਸ਼ਾ ਚਾਲਕ ਗ਼ਲਤ ਪਾਸੇ ਤੋਂ ਆ ਕੇ ਕਾਰ ਦੇ ਵਿਚ ਵਜਿਆ, ਰਿਕਸ਼ਾ ਚਾਲਕ ਨੂੰ ਕਾਰ ਚਾਲਕ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਡਿਵਾਈਡਰ ਦੇ ਬਿਲਕੁਲ ਨਾਲ ਕਾਰ ਦੇ ਸਾਹਮਣੇ ਆ ਗਿਆ।
ਰਾਹਗੀਰਾਂ ਅਤੇ ਪ੍ਰਤੱਖਦਰਸ਼ੀਆਂ ਨੇ ਵੀ ਇਸ ਗੱਲ ਦੀ ਗਵਾਹੀ ਭਰੀ ਕਿ ਰਿਕਸ਼ਾ ਚਾਲਕ ਗ਼ਲਤ ਪਾਸੇ ਤੋਂ ਆ ਕੇ ਕਾਰ ਵਿਚ ਵੱਜਿਆ। ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।