ਖੇਤੀ ਧੰਦਿਆਂ ਦੌਰਾਨ ਅੰਗਹੀਣ ਹੋਏ ਵਿਅਕਤੀਆਂ ਅਤੇ ਵਿਧਵਾਵਾਂ ਦਾ ਸਹਾਰਾ ਬਣੀ ਪੰਜਾਬ ਸਰਕਾਰ
ਨੌਸ਼ਹਿਰਾ ਪੰਨੂੰਆਂ ਵਿਖੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵੰਡੇ 6 ਲੱਖ ਦੇ ਚੈੱਕ
ਪੱਟੀ (ਦਰਸ਼ਨ ਸਿੰਘ ਸੰਧੂ) : ਅਕਸਰ ਦੀ ਕਿਸਾਨਾਂ ਵਲੋਂ ਖੇਤੀ ਕਰਦਿਆਂ ਕੁਦਰਤੀ ਜਾਂ ਅਣਗਹਿਲੀ ਹੋ ਜਾਣ 'ਤੇ ਉਨ੍ਹਾਂ ਨਾਲ ਕੋਈ ਹਾਦਸਾ ਵਾਪਰ ਜਾਂਦਾ ਹੈ। ਜਿਨ੍ਹਾਂ ਨੂੰ ਸਰਕਾਰ ਵਲੋਂ ਸਮੇਂ-ਸਮੇਂ ਯੋਗ ਰਾਸ਼ੀ ਦੇ ਕੇ ਇਨ੍ਹਾਂ ਦੀ ਮਾਲੀ ਸਹਾਇਤਾ ਕੀਤੀ ਜਾਂਦੀ ਹੈ। ਅਜਿਹੇ ਕੁਝ ਖੇਤੀ ਧੰਦਿਆਂ ਦੌਰਾਨ ਅੰਗਹੀਣ ਹੋਏ ਵਿਅਕਤੀਆਂ, ਵਿਧਵਾ ਮਹਿਲਾਵਾਂ ਨੂੰ ਨੌਸ਼ਹਿਰਾ ਪੰਨੂੰਆਂ ਵਿਖੇ ਅੱਜ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 6 ਲੱਖ ਰੁਪਏ ਦੇ ਚੈੱਕ ਵੰਡੇ ਹਨ।
ਲਾਭਪਾਤਰੀਆਂ ਵਿਚ ਰੁਪਿੰਦਰ ਕੌਰ ਪਤਨੀ ਰਣਜੀਤ ਸਿੰਘ ਜਿਸ ਵਿਚ ਰਣਜੀਤ ਸਿੰਘ ਸਟਾਟਰ ਤੋਂ ਕਰੰਟ ਲੱਗਣ ਨਾਲ ਮੌਤ ਹੋ ਜਾਣ 'ਤੇ 2 ਲੱਖ ਦਾ ਚੈੱਕ ਦਿੱਤਾ ਗਿਆ। ਸੁਰਜੀਤ ਕੌਰ ਪਤਨੀ ਜਰਨੈਲ ਸਿੰਘ, ਜਿਸ ਜਰਨੈਲ ਸਿੰਘ ਦੀ ਸਟਾਟਰ ਤੋਂ ਕਰੰਟ ਲੱਗਣ ਨਾਲ ਮੌਤ ਹੋ ਜਾਣ 'ਤੇ 2 ਲੱਖ ਦਾ ਚੈੱਕ ਦਿੱਤਾ ਗਿਆ।
ਸਰਬਜੀਤ ਸਿੰਘ ਪੁੱਤਰ ਜੋਗਾ ਸਿੰਘ ਨੂੰ ਸਟਾਟਰ ਤੋਂ ਕਰੰਟ ਲੱਗਣ ਅੰਗਹੀਣ ਹੋ ਜਾਣ ਕਾਰਨ 60 ਹਜ਼ਾਰ ਦਾ ਚੈੱਕ, ਗੁਰਤਾਜਬੀਰ ਸਿੰਘ ਪੁੱਤਰ ਕੁੰਦਨ ਸਿੰਘ ਦੀ ਪੱਠੇ ਕੁਤਰਦੇ ਸਮੇਂ ਟੋਕੇ ਵਿਚ ਬਾਂਹ ਕੱਟੀ ਜਾਣ 'ਤੇ 40 ਹਜ਼ਾਰ ਦਾ ਚੈੱਕ ਦਿੱਤਾ ਗਿਆ। ਸੌਦਾਗਰ ਸਿੰਘ ਪੁੱਤਰ ਦਿਆਲ ਸਿੰਘ ਪੱਠੇ ਕੁਤਰਦੇ ਸਮੇਂ ਟੋਕੇ ਵਿਚ ਆਉਣ ਕਾਰਨ 4 ਉਂਗਲਾਂ ਕੱਟੇ ਜਾਣ 'ਤੇ 40 ਹਜ਼ਾਰ ਦਾ ਚੈੱਕ ਦਿੱਤਾ ਗਿਆ।
ਇਹ ਵੀ ਪੜ੍ਹੋ: ਲੁਧਿਆਣਾ: ਮਨੀ ਐਕਸਚੇਂਜਰ ਕਤਲ ਮਾਮਲੇ 'ਚ ਪੁਲਿਸ ਨੇ ਔਰਤ ਸਮੇਤ ਦੋ ਮੁਲਜ਼ਮ ਕੀਤੇ ਕਾਬੂ
ਇਸੇ ਤਰ੍ਹਾਂ ਹੀ ਪ੍ਰਗਟ ਸਿੰਘ ਪੁੱਤਰ ਕਰਤਾਰ ਸਿੰਘ ਦਾ ਟੋਕੇ ਵਿਚ ਆਉਣ ਕਾਰਨ ਖੱਬਾ ਹੱਥ ਕੱਟਿਆ ਗਿਆ ਸੀ, ਜਿਸਨੂੰ 40 ਹਜ਼ਾਰ ਦਾ ਚੈੱਕ ਦਿੱਤਾ ਗਿਆ। ਗੁਰਪ੍ਰੀਤ ਸਿੰਘ ਪੁੱਤਰ ਦਿਆਲ ਸਿੰਘ ਪੱਠੇ ਕੁਤਰਦੇ ਸਮੇਂ ਟੋਕੇ ਵਿਚ ਆਉਣ ਕਾਰਨ ਸੱਜੇ ਹੱਥ ਦੀ ਉਂਗਲੀ ਕੱਟੇ ਜਾਣ 'ਤੇ 10 ਹਜ਼ਾਰ ਦਾ ਚੈੱਕ ਦਿੱਤਾ ਗਿਆ। ਜਗਜੀਤ ਸਿੰਘ ਪੁੱਤਰ ਨਿਰਵੈਲ ਸਿੰਘ ਟਰਾਲੀ ਦੇ ਡਾਲੇ ਵਿਚ ਆਉਣ ਕਰ ਕੇ ਖੱਬੇ ਹੱਥ ਦੀ ਉਂਗਲੀ ਕੱਟੇ ਜਾਣ 'ਤੇ 10 ਹਜ਼ਾਰ ਦਾ ਚੈੱਕ ਦਿੱਤਾ ਗਿਆ।
ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਕਿਹਾ ਕਿ ਰੱਬ ਨਾ ਕਰੇ ਕਿ ਅਜਿਹਾ ਹਾਦਸਾ ਕਿਸੇ ਨਾਲ ਨਾ ਵਾਪਰੇ। ਸਾਰੇ ਜੀਅ ਨਵੇਂ ਨਰੋਏ ਰਹਿਣ ਅਤੇ ਅਜਿਹੇ ਪੈਸਿਆਂ ਦੀ ਲੋੜ ਕਿਸੇ ਨੂੰ ਨਾ ਪਵੇ ਪਰ ਜੋ ਅਣਹੋਣੀ ਹੋਈ ਉਨ੍ਹਾਂ ਪਰਿਵਾਰਾਂ ਪ੍ਰਤੀ ਪੰਜਾਬ ਸਰਕਾਰ ਸੰਜੀਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਇਨ੍ਹਾਂ ਨੂੰ ਜੋ ਮਾਲੀ ਸਹਾਇਤਾ ਭੇਜੀ ਗਈ ਉਸ ਦੇ 6 ਲੱਖ ਰੁਪਏ ਦੇ ਚੈੱਕ ਅੱਜ ਇਨ੍ਹਾਂ ਪਰਿਵਾਰਾਂ ਵਿਚ ਤਕਸੀਮ ਕਰ ਦਿੱਤੇ ਗਏ ਹਨ।