Punjab News: ਵਿਨੈ ਹੈਰੀ ਦੇ ਦਫ਼ਤਰ 'ਚ ਲੱਗੀ ਭਿਆਨਕ ਅੱਗ, ਨੁਕਸਾਨ ਦੱਸਦੇ ਭਾਵੁਕ ਹੋਏ ਮਸ਼ਹੂਰ ਟਰੈਵਲ ਏਜੰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਦੇ ਪਾਸਪੋਰਟ ਅਤੇ ਹੋਰ ਦਸਤਾਵੇਜ਼ ਸੜ ਕੇ ਸੁਆਹ

Fire broke out in Vinay hari's office

Punjab News: ਪੰਜਾਬ ਦੇ ਮਸ਼ਹੂਰ ਟਰੈਵਲ ਏਜੰਟ ਵਿਨੈ ਹੈਰੀ ਦੇ ਜਲੰਧਰ ਸਥਿਤ ਦਫਤਰ 'ਚ ਐਤਵਾਰ ਦੇਰ ਰਾਤ ਅੱਗ ਲੱਗ ਗਈ। ਅੱਗ ਲੱਗਣ ਕਾਰਨ ਲੋਕਾਂ ਦੇ ਪਾਸਪੋਰਟ ਅਤੇ ਹੋਰ ਦਸਤਾਵੇਜ਼ ਸੜ ਕੇ ਸੁਆਹ ਹੋ ਗਏ। ਵਿਨੈ ਹੈਰੀ ਨੂੰ ਘਟਨਾ ਦਾ ਪਤਾ ਲੱਗਦਿਆਂ ਹੀ ਉਹ ਖੁਦ ਮੌਕੇ 'ਤੇ ਪਹੁੰਚ ਗਏ। ਦਫਤਰ 'ਚ ਲੱਗੀ ਅੱਗ ਦੇਖ ਕੇ ਉਹ ਭਾਵੁਕ ਹੋ ਗਏ।

ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 30 ਤੋਂ ਵੱਧ ਗੱਡੀਆਂ ਪਹੁੰਚੀਆਂ। ਪਾਣੀ ਦੇ ਨਾਲ ਫੋਮ ਦੀ ਵੀ ਵਰਤੋਂ ਕੀਤੀ ਗਈ। 3.45 ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਸੋਮਵਾਰ ਸਵੇਰੇ ਪੌਣੇ ਚਾਰ ਵਜੇ ਅੱਗ 'ਤੇ ਕਾਬੂ ਪਾਇਆ ਗਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅੱਗ ਇੰਨੀ ਭਿਆਨਕ ਸੀ ਕਿ ਇਕ-ਇਕ ਕਰਕੇ ਸਾਰੀਆਂ ਮੰਜ਼ਿਲਾਂ ਪ੍ਰਭਾਵਿਤ ਹੋ ਗਈਆਂ, ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਹਫੜਾ-ਦਫੜੀ ਮਚ ਗਈ।

ਵਿਨੈ ਹੈਰੀ ਨੇ ਦਸਿਆ ਕਿ ਉਨ੍ਹਾਂ ਨੂੰ ਇਸ ਸਾਰੀ ਘਟਨਾ ਦੀ ਸੂਚਨਾ ਐਤਵਾਰ ਰਾਤ 11:30 ਵਜੇ ਮਿਲੀ ਸੀ। ਇਸ ਘਟਨਾ ਵਿਚ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਲੱਗਣ ਸਮੇਂ ਦਫ਼ਤਰ ਵਿਚ ਸਿਰਫ਼ ਇਕ ਵਿਅਕਤੀ ਮੌਜੂਦ ਸੀ। ਅੱਗ 'ਤੇ ਕਾਬੂ ਪਾਉਣ ਲਈ ਲੀਡਿੰਗ ਫਾਇਰਮੈਨ ਰਜਿੰਦਰ ਸਹੋਤਾ ਦੀਆਂ ਟੀਮਾਂ ਦੇਰ ਰਾਤ ਮੌਕੇ 'ਤੇ ਪੁੱਜੀਆਂ | ਸਹੋਤਾ ਨੇ ਦਸਿਆ ਕਿ ਰਾਤ ਕਰੀਬ 11.40 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਟਰੈਵਲ ਏਜੰਟ ਦੇ ਦਫਤਰ ਵਿਚ ਅੱਗ ਲੱਗ ਗਈ ਹੈ। ਮੁੱਢਲੀ ਜਾਂਚ ਵਿਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦਸਿਆ ਜਾ ਰਿਹਾ ਹੈ।

ਪਹਿਲਾਂ ਸਿਰਫ਼ 2 ਗੱਡੀਆਂ ਦਾ ਆਰਡਰ ਦਿਤਾ ਗਿਆ ਸੀ ਪਰ ਅੱਗ ਵਧਦੀ ਜਾ ਰਹੀ ਸੀ। ਜਿਸ ਕਾਰਨ 30 ਤੋਂ ਵੱਧ ਪਾਣੀ ਵਾਲੀਆਂ ਗੱਡੀਆਂ ਅਚਾਨਕ ਮੌਕੇ 'ਤੇ ਪਹੁੰਚ ਗਈਆਂ। ਸਵੇਰੇ ਪੌਣੇ ਚਾਰ ਵਜੇ ਦੇ ਕਰੀਬ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ।

(For more Punjabi news apart from Punjab News Fire broke out in Vinay hari's office, stay tuned to Rozana Spokesman)