ਮੋਦੀ ਦੀ ਰੈਲੀ ਵਿਚ ਪ੍ਰਦਰਸ਼ਨਕਾਰੀ ਵੇਚ ਰਹੇ ਸਨ 'ਮੋਦੀ ਪਕੌੜੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਦਰਸ਼ਨਕਾਰੀਆਂ ਨੂੰ ਪੁਲਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ

Narender Modi

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੰਡੀਗੜ੍ਹ ਵਿਚ ਇੱਕ ਰੈਲੀ ਦੇ ਦੌਰਾਨ ਕੁੱਝ ਕਰਮਚਾਰੀਆਂ ਨੇ ਗ੍ਰੈਜੁਏਸ਼ਨ ਗਾਊਨ ਪਾ ਕੇ ਪਕੌੜੇ ਵੇਚਦੇ ਹੋਏ ਬੇਰੁਜ਼ਗਾਰੀ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਕਰਮਚਾਰੀਆਂ ਨੇ ਕਿਹਾ ਕਿ ਇਹ ‘ਮੋਦੀ ਜੀ ਦਾ ਪਕੌੜਾ’ ਹੈ। ਹਾਲਾਂਕਿ , ਪ੍ਰਦਰਸ਼ਨਕਾਰੀ ਆਪਣੇ ਨਾਲ ਲਿਆਏ ਪਕੌੜੇ ‘ਵੇਚਣ’ ਵਿਚ ਅਸਫ਼ਲ ਰਹੇ।

ਮੋਦੀ ਦਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੌਜੂਦਾ ਪੁਲਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਇਹ ਵਿਰੋਧ ਪ੍ਰਦਰਸ਼ਨ ਪਿਛਲੇ ਸਾਲ ਦੀ ਸ਼ੁਰੂਆਤ ਵਿਚ ਇੱਕ ਇੰਟਰਵਿਊ ਵਿਚ ਨਰਿੰਦਰ ਮੋਦੀ ਦੁਆਰਾ ਰੋਜ਼ਗਾਰ ਦੇ ਮੁੱਦੇ ਉੱਤੇ ਦਿੱਤੇ ਗਏ ਵਿਵਾਦਿਤ ਬਿਆਨ ਦੀ ਟਿੱਪਣੀ ਦੇ ਜਵਾਬ ਵਿਚ ਆਯੋਜਿਤ ਕੀਤਾ ਗਿਆ ਸੀ। ਵਿਰੋਧੀ ਦਲਾਂ ਦਾ ਦੋਸ਼ ਹੈ ਕਿ ਮੋਦੀ ਸਰਕਾਰ ਵਿਚ ਬੇਰੁਜ਼ਗਾਰੀ ਕਾਫ਼ੀ ਜ਼ਿਆਦਾ ਵੱਧ ਗਈ ਹੈ। ਇਸ ਦਾਅਵੇ ਨੂੰ ਖਾਰਿਜ ਕਰਦੇ ਹੋਏ ਮੋਦੀ ਨੇ ਕਿਹਾ ਸੀ, ‘ਜੇਕਰ ਪਕੌੜੇ ਵੇਚਣ ਵਾਲਾ ਵਿਅਕਤੀ ਇੱਕ ਦਿਨ ਵਿਚ 200 ਰੁਪਏ ਕਮਾਉਂਦਾ ਹੈ, ਤਾਂ ਕੀ ਇਸ ਨੂੰ ਰੁਜ਼ਗਾਰ ਮੰਨਿਆ ਜਾਵੇਗਾ ਜਾਂ ਨਹੀਂ?

ਨਰਿੰਦਰ ਮੋਦੀ ਦੇ ਇਸ ਬਿਆਨ ਨੂੰ ਲੈ ਕੇ ਕਾਫ਼ੀ ਆਲੋਚਨਾ ਹੋਈ ਸੀ। ਵਿਰੋਧ ਪ੍ਰਦਰਸ਼ਨ ਦੇ ਇੱਕ ਵੀਡੀਓ ਵਿਚ ਦਿਖ ਰਿਹਾ ਹੈ ਕਿ ਪ੍ਰਦਰਸ਼ਨ ਕਾਰੀ ‘ਇੰਜੀਨੀਅਰਾਂ ਦੁਆਰਾ ਬਣਾਏ ਗਏ ਪਕੌੜੇ’ ਅਤੇ ‘ਬੀ.ਏ ਅਤੇ ਐਲਐਲਬੀ ਪਕੌੜਾ’ ਵਰਗੇ ਨਾਹਰੇ ਲਗਾ ਰਹੇ ਸਨ। ਹਾਲਾਂਕਿ ਪੁਲਿਸ ਨੇ ਛੇਤੀ ਹੀ ਅਜਿਹੇ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ। ਇਹਨਾਂ ਵਿਚੋਂ ਇੱਕ ਔਰਤ ਕਾਲ਼ੀਆ ਐਨਕਾਂ ਅਤੇ ਆਕਸਫੋਰਡ ਦੀ ਟੋਪੀ ਲੈ ਕੇ ਮੋਦੀ ਸਰਕਾਰ ਦੀਆਂ ਉਪਲੱਬਧੀਆਂ ਦੀ ਆਲੋਚਨਾ ਕਰ ਰਹੀ ਸੀ।

ਉਨ੍ਹਾਂ ਨੇ ਕਿਹਾ, ‘ਮੋਦੀ ਜੀ ਨੇ ਸਾਨੂੰ ਆਪਣੇ ਪਕੌੜਾ ਰੁਜ਼ਗਾਰ ਯੋਜਨਾ ਦੇ ਜਰੀਏ ਨਵੀਆਂ ਨੌਕਰੀਆਂ ਦਿੱਤੀਆਂ ਹਨ। ਇਸ ਲਈ ਅਸੀਂ ਪਕੌੜਿਆ ਦੇ ਨਾਲ ਉਨ੍ਹਾਂ ਦੀ ਪ੍ਰਸ਼ੰਸਾ ਕਰ ਰਹੇ ਹਾਂ। ਆਖ਼ਿਰਕਾਰ, ਸਾਡੇ ਸਿੱਖਿਅਤ ਨੌਜਵਾਨਾਂ ਲਈ ਜਿੰਦਗੀ ਗੁਜਾਰਨ ਲਈ ਇਸ ਤੋਂ ਵਧੀਆ ਕੋਈ ਤਰੀਕਾ ਨਹੀਂ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਮੋਦੀ ਦੀ ਬੇਂਗਲੁਰੂ ਵਿਚ ਇੱਕ ਰੈਲੀ ਦੇ ਦੌਰਾਨ ਕਾਲਜ ਦੇ ਕੁੱਝ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਪਕੌੜੇ ਵੇਚੇ ਸਨ, ਹਾਲਾਂਕਿ ਰੈਲੀ ਤੋਂ ਕੁੱਝ ਘੰਟੇ ਪਹਿਲਾਂ ਹੀ ਪੁਲਿਸ ਨੇ ਪ੍ਰਦਰਸ਼ਨ ਕਾਰੀ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈ ਲਿਆ ਸੀ।

ਵਿਦਿਆਰਥੀਆਂ ਨੇ ਨੌਕਰੀ ਨਾ ਮਿਲਣ ਤੇ ਪ੍ਰਧਾਨ ਮੰਤਰੀ ਦੇ ਪਕੌੜੇ ਦੇ ਬਿਆਨ ਦਾ ਵਿਰੋਧ ਵਿਚ ਵਿਦਿਆਰਥੀਆਂ ਨੇ ਰੈਲੀ ਵਿਚ ਪਕੌੜੇ ਵੇਚੇ ਸਨ। ਵਿਦਿਆਰਥੀਆਂ ਨੇ ਉੱਥੇ ਆਉਣ-ਜਾਣ ਵਾਲਿਆਂ ਅਤੇ ਰੈਲੀ ਵਿਚ ਜਾ ਰਹੇ ਲੋਕਾਂ ਨੂੰ ‘ਮੋਦੀ ਪਕੌੜਾ’, ‘ਅਮਿਤ ਸ਼ਾਹ’ ਪਕੌੜਾ ਅਤੇ ਡਾ. ਯੇਦੀ ਪਕੌੜਾ ਵੇਚੇ। ਭਾਜਪਾ ਨੇ ਸਾਲ 2014 ਦੇ ਮਨੋਰਥ ਪੱਤਰ ਵਿਚ ਇਹ ਵਾਅਦਾ ਕੀਤਾ ਸੀ ਕਿ ਉਹ ਸੱਤਾ ਵਿਚ ਆਉਣ ਤੋਂ ਬਾਅਦ ਹਰ ਸਾਲ ਦੋ ਕਰੋੜ ਲੋਕਾਂ ਨੂੰ ਨੌਕਰੀਆਂ ਦੇਣਗੇ ਹਾਲਾਂਕਿ ਮੋਦੀ ਸਰਕਾਰ ਦੁਆਰਾ ਰੁਜ਼ਗਾਰ ਨਾ ਦੇਣ ਨੂੰ ਲੈ ਕੇ ਉਨ੍ਹਾਂ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਇਹ ਕਿੰਨੀ ਦੁੱਖ ਦੀ ਗੱਲ ਹੈ ਕਿ ਨਰਿੰਦਰ ਮੋਦੀ ‘ਮੇਕ ਇਨ ਇੰਡੀਆ’ ਅਤੇ ‘ਸਟਾਰਟ-ਅਪ ਇੰਡੀਆ’ ਵਰਗੀ ਅਭਿਲਾਸ਼ੀ ਯੋਜਨਾਵਾਂ ਲਾਂਚ ਕਰਨ ਤੋਂ ਬਾਅਦ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਲਈ ਪਕੌੜੇ ਵੇਚਣ ਲਈ ਕਹਿ ਰਹੇ ਹਨ। ਉਥੇ ਹੀ ,ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਕਿਹਾ ਸੀ ਕਿ ਜੇਕਰ ਭਾਰਤ ਦਾ ਹਰ ਨਾਗਰਿਕ ਪਕੌੜਾ ਹੀ ਵੇਚੇਗਾ ਤਾਂ ਉਸਨੂੰ ਖਾਵੇਗਾ ਕੌਣ?