ਜੂਨ ਮਹੀਨੇ 'ਚ ਦੇਵੇਗਾ ਪੰਜਾਬ 'ਚ ਮਾਨਸੂਨ ਦਸਤਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਨਸੂਨ ਦੇ 4 ਜੂਨ ਨੂੰ ਕੇਰਲਾ ਪਹੁੰਚਣ ਦੀ ਸੰਭਾਵਨਾ

Monsoon Rains in Punjab in June

ਚੰਡੀਗੜ੍ਹ- ਦੇਸ਼ 'ਚ 4 ਜੂਨ ਨੂੰ ਮਾਨਸੂਨ ਦਸਤਕ ਦੇਵੇਗਾ। ਮੌਸਮ ਵਿਭਾਗ ਮੁਤਾਬਿਕ ਇਸ ਵਾਰ ਦੇਸ਼ ਵਿਚ 4 ਜੂਨ ਨੂੰ ਮਾਨਸੂਨ ਦਖ਼ਲ ਦੇਵੇਗਾ। ਇਸ ਦੇ ਨਾਲ ਫ਼ਸਲ ਦੀ ਚੰਗੀ ਪੈਦਾਵਾਰ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਜਿਸ ਨਾਲ ਕਿਸਾਨਾਂ ਨੂੰ ਰਾਹਤ ਮਿਲੇਗੀ।

ਇਹ ਜਾਣਕਾਰੀ ਪ੍ਰਾਈਵੇਟ ਮੌਸਮ ਫੌਰਕਾਸਟਰ ਸਕਾਈਮੈਟ ਨੇ ਮੰਗਲਵਾਰ ਨੂੰ ਦਿੱਤੀ। ਫੌਰਕਾਸਟਰ ਸਕਾਈਮੈਟ ਮੁਤਾਬਿਕ ਮਾਨਸੂਨ ਦੇ 4 ਜੂਨ ਨੂੰ ਕੇਰਲਾ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਬਰਸਾਤੀ ਮੌਸਮ ਦੀ ਸ਼ੁਰੂਆਤ ਹੋ ਜਾਏਗੀ।

ਹਾਲਾਂਕਿ ਕੇਰਲਾ ਤੋਂ ਮਾਨਸੂਨ ਲਈ ਆਮ ਸ਼ੁਰੂਆਤੀ ਤਾਰੀਖ਼ ਪਹਿਲੀ ਜੂਨ ਹੈ। ਸਕਾਈਮੈਟ ਦੇ ਸੀਈਓ ਜਤਿਨ ਸਿੰਘ ਨੇ ਕਿਹਾ ਕਿ ਇਸ ਸੀਜ਼ਨ ਵਿਚ ਦੇਸ਼ ਦੇ ਚਾਰੇ ਖੇਤਰਾਂ ਵਿਚ ਆਮ ਨਾਲੋਂ ਘੱਟ ਬਾਰਸ਼ ਪਵੇਗੀ।

ਉੱਤਰ-ਪੱਛਮੀ ਭਾਰਤ ਅਤੇ ਦੱਖਣੀ ਪ੍ਰਾਇਦੀਪ ਦੇ ਮੁਕਾਬਲੇ ਪੂਰਬ ਤੇ ਉੱਤਰ-ਪੂਰਬ ਭਾਰਤ ਅਤੇ ਕੇਂਦਰੀ ਹਿੱਸਿਆਂ ਵਿਚ ਘੱਟ ਬਾਰਸ਼ ਹੋਵੇਗੀ। ਜਤਿਨ ਸਿੰਘ ਨੇ ਦੱਸਿਆ ਕਿ ਮਾਨਸੂਨ ਦੀ ਸ਼ੁਰੂਆਤ 4 ਜੂਨ ਦੇ ਆਸਪਾਸ ਹੋ ਜਾਵੇਗੀ। 22 ਮਈ ਨੂੰ ਮਾਨਸੂਨ ਅੰਡੇਮਾਨ ਤੇ ਨਿਕੋਬਾਰ ਟਾਪੂ 'ਤੇ ਪਹੁੰਚਣ ਦੀ ਸੰਭਾਵਨਾ ਹੈ।