ਪੰਜਾਬ ਵਿਚ ਕਾਂਗਰਸ ਅਕਾਲੀ ਦਲ ਵਿਚ ਵੱਡੀ ਟੱਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਲ 2014 ਵਿਚ ਮੋਦੀ ਲਹਿਰ ਪੰਜਾਬ ਵਿਚ ਨਾਕਾਮ ਰਹੀ ਸੀ।

Voting

ਕੈਪਟਨ ਅਮਰਿੰਦਰ ਸਿੰਘ ਦੋ ਸਾਲ ਪਹਿਲਾਂ ਸੱਤਾ ਵਿਚ ਆਏ ਸਨ। ਕਾਂਗਰਸ ਲੋਕ ਸਭਾ ਚੋਣਾਂ ਹੋਣ ਅਤੇ ਇਸ ਦੇ ਨਤੀਜਿਆਂ ਦਾ ਸਰਕਾਰ ਦੇ ਪ੍ਰਦਰਸ਼ਨ ’ਤੇ ਕੋਈ ਪ੍ਰਭਾਵ ਨਾ ਹੋਣ ਦੇ ਦਾਅਵੇ ਕਰ ਰਹੀ ਹੈ। ਸਾਲ 2014 ਵਿਚ ਮੋਦੀ ਲਹਿਰ ਪੰਜਾਬ ਵਿਚ ਨਾਕਾਮ ਰਹੀ ਸੀ। ਪੰਜਾਬ ਵਿਚ ਆਪ ਨੂੰ ਚਾਰ ਸੀਟਾਂ ਮਿਲੀਆਂ ਸਨ। ਆਪ ਦਾ ਅੱਗੇ ਵਧਣਾ ਕਾਂਗਰਸ ਦੀ ਕੀਮਤ ’ਤੇ ਨਿਰਭਰ ਸੀ।

ਕਾਂਗਰਸ 13 ਸੀਟਾਂ ਵਿਚ ਸਿਰਫ਼ ਤਿੰਨ ਸੀਟਾਂ ਜਿਤਣ ਵਿਚ ਕਾਮਯਾਬ ਰਹੀ ਸੀ ਜਦਕਿ ਅਕਾਲੀ ਦਲ ਭਾਜਪਾ ਗਠਜੋੜ ਨੂੰ 6 ਸੀਟਾਂ ਮਿਲੀਆਂ ਸਨ। ਕੁਝ ਇਲਾਕਿਆਂ ਵਿਚ ਰਾਜ ਸਰਕਾਰ ਵਿਰੁੱਧ ਸੱਤਾ ਵਿਰੋਧੀ ਲਹਿਰ ਹੈ ਅਤੇ ਭਾਜਪਾ ਨੂੰ ਭਰੋਸਾ ਹੈ ਕਿ ਹਿੰਦੂ ਵੋਟਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਣਗੀਆਂ, ਘਟ ਤੋਂ ਘਟ ਵੱਡੇ ਸ਼ਹਿਰਾਂ ਵਿਚ ਜਿਵੇਂ ਕਿ ਅੰਮ੍ਰਿਤਸਰ ਅਤੇ ਲੁਧਿਆਣੇ ਵਿਚ।

ਗਰੀਬਾਂ ਲਈ ਪਿਛਲੀ ਸਰਕਾਰ ਦੀਆਂ ਕਈ ਯੋਜਨਾਵਾਂ ਨੂੰ ਬੰਦ ਕਰਨ ਲਈ ਰਾਜ ਸਰਕਾਰ ਦੇ ਵਿਰੁੱਧ ਨਾਰਾਜ਼ਗੀ ਜਤਾਈ ਜਾ ਰਹੀ ਹੈ। ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ ਰਾਜ ਵਿਚ ਅਨਿਯੰਤਰਿਤ ਡਰੱਗਸ ਕਾਰੋਬਾਰ ’ਤੇ ਰੋਕ ਲਗਾਉਣ ਦਾ ਵਾਅਦਾ ਕੀਤਾ ਸੀ ਜੋ ਕਿ ਅਧੂਰਾ ਰਹਿ ਗਿਆ ਹੈ। ਬੇਰੁਜ਼ਗਾਰੀ ਦਾ ਮੁੱਦਾ ਕੇਂਦਰ ਅਤੇ ਰਾਜ ਦੋਨਾਂ ਸਰਕਾਰਾਂ ਨੂੰ ਕਠਘਰੇ ਵਿਚ ਖੜਾ ਕਰ ਰਿਹਾ ਹੈ।

ਕਈ ਸਥਾਨਕ ਮੁੱਦੇ ਵੀ ਉੱਠ ਰਹੇ ਹਨ। ਜਿਵੇਂ ਕਿ ਪਾਕਿਸਤਾਨ ਨਾਲ ਮੌਜੂਦਾ ਤਨਾਅ ਕਾਰਣ ਸਰਹੱਦੀ ਵਪਾਰ ਬੰਦ ਹੋਣ ਨਾਲ ਕਰੀਬ ਚਾਲੀ ਹਜ਼ਾਰ ਲੋਕਾਂ ਦੀ ਰੋਜ਼ੀ ਰੋਟੀ ’ਤੇ ਅਸਰ ਪਿਆ ਹੈ। ਸਰਹੱਦ ਨਾਲ ਲਗਦੇ ਪਿੰਡਾਂ ਦੇ ਕਿਸਾਨ ਸਰਹੱਦ ’ਤੇ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਉਹਨਾਂ ਦੇ ਖੇਤਾਂ ਤਕ ਉਹਨਾਂ ਦੀ ਪਹੁੰਚ ਮੁਸ਼ਕਿਲ ਹੋ ਗਈ ਹੈ।