ਅਮ੍ਰਿੰਤਸਰ ਵਿਚ ATM ਖੋਲ ਕੇ 9.45 ਲੱਖ ਰੁਪਏ ਉਡਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

3 ਦਿਨ ਤੱਕ ਬੈਂਕ ਵਾਲਿਆਂ ਨੂੰ ਇਸ ਘਟਨਾ ਦੀ ਖ਼ਬਰ ਤੱਕ ਨਹੀਂ ਸੀ

Thift the ATM in Amritsar and lost 9.45 lakh rupees

ਅਮ੍ਰਿੰਤਸਰ: ਅਮ੍ਰਿੰਤਸਰ ਵਿਚ ਇਕ ਨਵੀਂ ਘਟਨਾ ਸਾਹਮਣੇ ਆਈ ਹੈ। ਅਮ੍ਰਿੰਤਸਰ ਵਿਚ ਇਕ ਨੌਜਵਾਨ ਨੇ ਏਟੀਐਮ ਨੂੰ ਬਿਨਾਂ ਤੋੜੇ ਕੰਪਨੀ ਦੇ ਕਰਮਚਾਰੀਆਂ ਦੀ ਤਰ੍ਹਾਂ ਉਸਨੂੰ ਖੋਲਿਆ ਅਤੇ ਸਿਰਫ਼ 3 ਮਿੰਟ ਵਿਚ ਅੰਦਰ ਰੱਖੇ 9.45 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ। ਸੀ.ਸੀ.ਟੀ.ਵੀ ਵਿਚ ਕੈਦ ਹੋਈ ਇਹ ਵਾਰਦਾਤ 11 ਮਈ ਨੂੰ ਹੋਈ, ਪਰ 3 ਦਿਨ ਤੱਕ ਬੈਂਕ ਵਾਲਿਆਂ ਨੂੰ ਇਸ ਘਟਨਾ ਦੀ ਖ਼ਬਰ ਤੱਕ ਨਹੀਂ ਸੀ। 

ਮੰਗਲਵਾਰ ਸ਼ਾਮ ਨੂੰ ਬੈਂਕ ਅਧਿਕਾਰੀਆਂ ਨੇ ਪੁਲਿਸ ਵਿਚ ਕੇਸ ਦਰਜ ਕਰਾਇਆ। ਸ਼ਹਿਰ ਦੇ ਅੰਦਰੂਨੀ ਇਲਾਕੇ ਟੁੰਡਾ ਤਾਲਾਬ ਵਿਚ ਯੂਨੀਅਨ ਬੈਂਕ ਦਾ ਏਟੀਐਮ ਹੈ। 3 ਦਿਨ ਤੋਂ ਏਟੀਐਮ ਵਿਚੋਂ ਰਕਮ ਨਹੀਂ ਨਿਕਲ ਰਹੀ ਸੀ। ਗਾਹਕਾਂ ਵਲੋਂ ਬੈਂਕ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਗਈ ਪਰ ਬੈਂਕ ਅਧਿਕਾਰੀਆਂ ਨੇ ਇਸਨੂੰ ਤਕਨੀਕੀ ਖਰਾਬੀ ਮੰਨਦੇ ਹੋਏ ਧਿਆਨ ਨਹੀਂ ਦਿੱਤਾ। ਮੰਗਲਵਾਰ ਦੁਪਹਿਰ ਨੂੰ ਬੈਂਕ ਅਧਿਕਾਰੀਆਂ ਨੇ ਜਾਂਚ ਕੀਤੀ ਤਾਂ ਪਤਾ ਚਲਿਆ ਕਿ ਏਟੀਐਮ ਦੇ ਵਿਚ ਰੱਖੀ ਲੱਖਾਂ ਦੀ ਰਕਮ ਗਾਇਬ ਹੈ।

ਸੀਸੀਟੀਵੀ ਫੁਟੇਜ ਚੈੱਕ ਕੀਤੀਆਂ ਤਾਂ ਪਤਾ ਚਲਿਆ ਕਿ 11 ਮਈ ਦੀ ਸਵੇਰੇ ਇੱਕ ਜਵਾਨ ਏਟੀਐਮ ਵਿਚ ਦਾਖਲ ਹੋਇਆ। ਉਸਨੇ ਕੋਡ ਲਗਾਕੇ ਏਟੀਐਮ ਮਸ਼ੀਨ ਨੂੰ ਖੋਲਿਆ ਅਤੇ ਰਕਮ ਲੈ ਕੇ ਫਰਾਰ ਹੋ ਗਿਆ। ਉਹ ਸਿਰਫ਼ 3 ਮਿੰਟ ਵਿਚ 9.45 ਲੱਖ ਰੁਪਏ ਲੈ ਉੱਡਿਆ। ਬੈਂਕ ਮੈਨੇਜਰ ਦੀ ਸ਼ਿਕਾਇਤ ਉੱਤੇ ਥਾਣਾ ਡੀ-ਡਿਵੀਜਨ ਨੇ ਕੇਸ ਦਰਜ ਕਰ ਲਿਆ ਹੈ।

ਐਸਐਚਓ ਜਗਦੀਸ਼ ਚੰਦਰ ਨੇ ਦੱਸਿਆ ਕਿ ਵਾਰਦਾਤ ਨੂੰ ਏਟੀਐਮ ਵਿਚ ਰੁਪਏ ਭਰਨ ਵਾਲੀ ਕੰਪਨੀ ਦੇ ਹੀ ਕਿਸੇ ਕਰਮਚਾਰੀ ਨੇ ਅੰਜਾਮ ਦਿੱਤਾ ਹੈ। ਵਾਰਦਾਤ ਨੂੰ ਇੰਨੀ ਜਲਦੀ ਅਤੇ ਸਫਾਈ ਨਾਲ ਅੰਜਾਮ ਦਿੱਤਾ ਗਿਆ ਜਿਸਦੇ ਨਾਲ ਏਟੀਐਮ ਵਿਚ ਪੈਸੇ ਭਰਨ ਵਾਲੀ ਕੰਪਨੀ ਤੇ ਹੀ ਸ਼ੱਕ ਕੀਤਾ ਜਾ ਸਕਦਾ ਹੈ।