5 ਸਾਲਾ ਬੱਚੀ ਦੇ ਕਤਲ ਦਾ ਮਾਮਲਾ: ਪੁਲਿਸ ਨੇ ਮੁਲਜ਼ਮ ਕੀਤਾ ਕਾਬੂ, ਖੇਤਾਂ ’ਚ ਸੁੱਟੀ ਸੀ ਮਾਸੂਮ ਦੀ ਲਾਸ਼
ਪੁਲਿਸ ਨੇ 36 ਘੰਟਿਆਂ 'ਚ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਦੋਸ਼ੀ ਨੂੰ ਕੀਤਾ ਕਾਬੂ
ਖੰਨਾ: ਜ਼ਿਲ੍ਹਾ ਲੁਧਿਆਣਾ ਵਿਖੇ ਦੋ ਦਿਨ ਪਹਿਲਾਂ 5 ਸਾਲਾ ਬੱਚੀ ਦੀ ਹਤਿਆ ਦੇ ਮਾਮਲੇ ਨੂੰ ਪੁਲਿਸ ਨੇ 36 ਘੰਟਿਆਂ ਅੰਦਰ ਸੁਲਝਾਉਂਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਪਹਿਲਾਂ ਬੱਚੀ ਦੇ ਸਰੀਰਕ ਸ਼ੋਸ਼ਣ ਦੀ ਕੋਸ਼ਿਸ਼ ਕੀਤੀ, ਜਦ ਬੱਚੀ ਰੌਲਾ ਪਾਉਣ ਲੱਗੀ ਤਾਂ ਉਸ ਦਾ ਗਲਾ ਘੁੱਟ ਕੇ ਅਤੇ ਸਰੀਰ ਉਪਰ ਗੰਭੀਰ ਸੱਟਾਂ ਮਾਰ ਕੇ ਕਤਲ ਕਰ ਦਿਤਾ ਗਿਆ। ਕਤਲ ਮਗਰੋਂ ਬੱਚੀ ਦੀ ਲਾਸ਼ ਪਿੰਡ ਮੰਡਿਆਲਾ ਕਲਾਂ ਵਿਖੇ ਮੱਕੀ ਦੇ ਖੇਤਾਂ 'ਚ ਸੁੱਟ ਦਿਤੀ ਗਈ।
ਇਹ ਵੀ ਪੜ੍ਹੋ: ਸੁਪ੍ਰੀਮ ਕੋਰਟ ਨੇ ਗੰਗਾ-ਯਮੁਨਾ ਨਦੀਆਂ ਦੀ ਸਫ਼ਾਈ ਨਾਲ ਸਬੰਧਤ ਪਟੀਸ਼ਨ ’ਤੇ ਸੁਣਵਾਈ ਤੋਂ ਕੀਤਾ ਇਨਕਾਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੰਨਾ ਦੀ ਐਸ.ਪੀ. ਡਾ. ਪ੍ਰਗਿਆ ਜੈਨ ਨੇ ਦਸਿਆ ਕਿ ਇਹ ਕਤਲ ਇਕ ਵੱਖਰੇ ਤਰ੍ਹਾਂ ਦਾ ਕੇਸ ਸੀ ਕਿਉਂਕਿ ਇਸ ਵਾਰਦਾਤ ਨੂੰ ਸੁਲਝਾਉਣ ਲਈ ਤਕਨੀਕੀ ਢੰਗ ਵੀ ਸਫ਼ਲ ਨਹੀਂ ਹੋ ਸਕੇ। ਇਸ ਦੇ ਚਲਦਿਆਂ ਐਸ.ਐਸ.ਪੀ. ਅਮਨੀਤ ਕੌਂਡਲ ਦੀ ਰਹਿਨੁਮਾਈ ਹੇਠ ਵੱਖ-ਵੱਖ ਜਾਂਚ ਟੀਮਾਂ ਬਣਾਈਆਂ।
ਇਹ ਵੀ ਪੜ੍ਹੋ: ਟੈਂਟ ਦੇ ਗੋਦਾਮ 'ਚ ਲਗੀ ਅੱਗ : ਇਕ-ਇਕ ਕਰਕੇ ਫਟੇ ਸਿਲੰਡਰ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਇਹਨਾਂ ਜਾਂਚ ਟੀਮਾਂ 'ਚ ਡੀ.ਐਸ.ਪੀ. ਕਰਨੈਲ ਸਿੰਘ ਸਬ ਡਵੀਜ਼ਨ ਖੰਨਾ, ਡੀ.ਐਸ.ਪੀ. ਹਰਪਾਲ ਸਿੰਘ ਨਾਰਕੋਟਿਕਸ ਸੈਲ ਖੰਨਾ, ਡੀ.ਐਸ.ਪੀ. ਹਰਸਿਮਰਤ ਸਿੰਘ ਸਬ ਡਵੀਜਨ ਪਾਇਲ, ਇੰਸਪੈਕਟਰ ਅਮਨਦੀਪ ਸਿੰਘ ਇੰਚਾਰਜ ਸੀ.ਆਈ.ਏ. ਖੰਨਾ ਅਤੇ ਇੰਸਪੈਕਟਰ ਹਰਦੀਪ ਸਿੰਘ ਐਸ.ਐਚ.ਓ. ਸਦਰ ਖੰਨਾ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਨੇ ਤਕਨੀਕੀ ਅਤੇ ਵਿਗਿਆਨਿਕ ਤਰੀਕੇ ਨਾਲ 36 ਘੰਟੇ ਦੇ ਅੰਦਰ 5 ਸਾਲ ਦੀ ਬੱਚੀ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਦੋਸ਼ੀ ਨੂੰ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ: ਨਿਆਂਪਾਲਿਕਾ 'ਤੇ ਟਿੱਪਣੀ ਮਾਮਲੇ 'ਚ ਕਾਨੂੰਨ ਮੰਤਰੀ ਤੇ ਉਪ ਰਾਸ਼ਟਰਪਤੀ ਨੂੰ ਸੁਪ੍ਰੀਮ ਕੋਰਟ ਵਲੋਂ ਰਾਹਤ
ਐਸ.ਪੀ. ਨੇ ਦਸਿਆ ਕਿ 12 ਮਈ ਨੂੰ ਲੜਕੀ ਦੇ ਪਿਤਾ ਨੇ ਪੁਲਿਸ ਨੂੰ ਸੂਚਨਾ ਦਿਤੀ ਸੀ ਕਿ ਉਨ੍ਹਾਂ ਦੀ 5 ਸਾਲਾ ਬੱਚੀ 11 ਮਈ ਸ਼ਾਮ ਤੋਂ ਘਰ ਵਾਪਸ ਨਹੀਂ ਆਈ। ਜਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ ਤਾਂ 13 ਮਈ ਨੂੰ ਬੱਚੀ ਦੀ ਲਾਸ਼ ਪਿੰਡ ਮੰਡਿਆਲਾ ਕਲਾਂ ਦੇ ਮੱਕੀ ਦੇ ਖੇਤਾਂ ਵਿਚੋਂ ਮਿਲੀ ਸੀ। ਪੁਲਿਸ ਵਲੋਂ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਬਾਬੂ ਰਾਏ ਉਰਫ਼ ਲਲੂਆ ਵਾਸੀ, ਸਿਬਹਰ (ਬਿਹਾਰ) ਵਜੋਂ ਹੋਈ ਹੈ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਕਰੀਬ 10 ਸਾਲ ਤੋਂ ਪਿੰਡ ਮੰਡਿਆਲਾ ਕਲਾਂ ਵਿਖੇ ਰਹਿੰਦਾ ਸੀ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਖਾਣਾ ਬਣਾਉਂਦਾ ਸੀ। ਇਨ੍ਹਾਂ ਮਜ਼ਦੂਰਾਂ ਵਿਚ ਬੱਚੀ ਦਾ ਪ੍ਰਵਾਰ ਵੀ ਰਹਿੰਦਾ ਸੀ।