ਸਿੱਧੂ ਵਲੋਂ ਨਗਰ ਨਿਗਮ ਦੇ 8 ਅਧਿਕਾਰੀ ਮੁਅੱਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹਿਰੀ ਖੇਤਰਾਂ ਵਿਚ ਇਮਾਰਤੀ ਉਸਾਰੀ ਵਿਚ ਬੇਨਿਯਮੀਆਂ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਸਥਾਨਕ ਸਰਕਾਰਾਂ

Navjot Singh Sidhu

ਜਲੰਧਰ,  - ਸ਼ਹਿਰੀ ਖੇਤਰਾਂ ਵਿਚ ਇਮਾਰਤੀ ਉਸਾਰੀ ਵਿਚ ਬੇਨਿਯਮੀਆਂ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਸਥਾਨਕ ਸਰਕਾਰਾਂ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵਲੋਂ ਨਗਰ ਨਿਗਮ ਜਲੰਧਰ ਦੇ 8 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚ ਸੀਨੀਅਰ ਟਾਊਨ ਪਲਾਨਰ, ਦੋ ਮਿਊਂਸਪਲ ਟਾਊਨ ਪਲਾਨਰ ਵੀ ਸ਼ਾਮਿਲ ਹਨ।

ਉਨ੍ਹਾਂ ਅੱਜ ਵਿਧਾਇਕ ਪ੍ਰਗਟ ਸਿੰਘ ਸਮੇਤ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕਰਕੇ ਅਣਅਧਿਕਾਰਤ ਤਰੀਕੇ ਨਾਲ ਉਸਾਰੀਆਂ ਤੇ ਉਸਾਰੀ ਅਧੀਨ ਇਮਾਰਤਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਭਾਰੀ ਬੇਨਿਯਮੀਆਂ ਮਿਲਣ 'ਤੇ ਸ. ਸਿੱਧੂ ਵਲੋਂ 8 ਅਧਿਕਾਰੀਆਂ ਨੂੰ ਮੁਅੱਤਲ ਕਰਨ ਅਤੇ 10 ਨੂੰ ਚਾਰਜ਼ਸ਼ੀਟ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇਨ੍ਹਾਂ ਵਿਚ ਸੀਨੀਅਰ ਟਾਊਨ ਪਲਾਨਰ ਪਰਮਪਾਲ ਸਿੰਘ, ਮਿਊਂਸਪਲ ਟਾਊਨ ਪਲਾਨਰ ਮੋਨਿਕਾ ਆਨੰਦ ਤੇ ਮੇਹਰਬਾਨ ਸਿੰਘ, ਸਹਾਇਕ ਟਾਊਨ ਪਲਾਨਰ ਨਰੇਸ਼ ਮਹਿਤਾ, ਬਲਵਿੰਦਰ, ਬਿਲਡਿੰਗ ਇੰਸਪੈਕਟਰ ਨੀਰਜ ਸ਼ਰਮਾ, ਪੂਜਾ ਮਾਨ ਤੇ ਅਜੀਤ ਸ਼ਰਮਾ ਸ਼ਾਮਿਲ ਹਨ।

 ਇਸੇ ਤਰ੍ਹਾਂ ਸ੍ਰ.ਸਿੱਧੂ ਨੇ ਦੱਸਿਆ ਕਿ 10 ਅਧਿਕਾਰੀਆਂ ਨੂੰ ਚਾਰਜ਼ਸੀਟ ਜਾਰੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਜਿਸ ਵਿੱਚ  ਸੀਨੀਅਰ ਟਾਊਨ ਪਲਾਨਰ ਪਰਮਪਾਲ ਸਿੰਘ, ਮਿਊਂਸਪਲ ਟਾਊਨ ਪਲਾਨਰ ਮੋਨਿਕਾ ਆਨੰਦ ਤੇ ਮੇਹਰਬਾਨ ਸਿੰਘ, ਸਹਾਇਕ ਟਾਊਨ ਪਲਾਨਰ ਨਰੇਸ਼ ਮਹਿਤਾ, ਬਲਵਿੰਦਰ, ਬਿਲਡਿੰਗ ਇੰਸਪੈਕਟਰ ਨੀਰਜ ਸ਼ਰਮਾ, ਪੂਜਾ ਮਾਨ, ਅਰੁਣ ਖੰਨਾ,ਰਜਿੰਦਰ ਸ਼ਰਮਾ,ਅਜੀਤ ਸ਼ਰਮਾ ਸ਼ਾਮਿਲ ਹਨ।

ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵਲੋਂ ਇਨਾਂ ਅਧਿਕਾਰੀਆਂ ਵਿਰੁੱਧ ਮਿਊਂਸੀਪਲ ਐਕਟ ਦੀ ਧਾਰਾ 298 ਅਤੇ ਭਾਰਤੀ ਦੰਡਾਵਲੀ ਦੀ ਧਾਰਾ 120-ਬੀ ਤਹਿਤ ਐਫ.ਆਈ.ਆਰ.ਦਰਜ ਕਰਵਾਈ ਜਾਵੇਗੀ। ਇਸ ਮੌਕੇ ਵਿਧਾਇਕ ਪਰਗਟ ਸਿੰਘ, ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਡਾਇਰੈਕਟਰ ਸਥਾਨਕ ਸਰਕਾਰਾਂ ਕਰਨੇਸ਼ ਸ਼ਰਮਾ, ਨਗਰ ਨਿਗਮ ਦੇ ਕਮਿਸ਼ਨਰ ਡਾ.ਬਸੰਤ ਗਰਗ, ਵਧੀਕ ਕਮਿਸ਼ਨਰ ਵਿਸ਼ੇਸ਼ ਸਾਰੰਗਲ ਹਾਜ਼ਰ ਸਨ।